ਆਪਣੇ ਆਈਫੋਨ ਨੂੰ ਤੁਰੰਤ ਕਰੋ iOS 14.4 ਨਾਲ ਅਪਡੇਟ, ਇਹ ਹੈ ਵਜ੍ਹਾ
Thursday, Jan 28, 2021 - 01:37 PM (IST)
 
            
            ਗੈਜੇਟ ਡੈਸਕ– ਜੇਕਰ ਤੁਸੀਂ ਵੀ ਆਈਫੋਨ ਦਾ ਇਸਤੇਮਾਲ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਜ਼ਰੂਰੀ ਹੈ। ਐਪਲ ਨੇ ਇਕ ਨਵੀਂ ਅਪਡੇਟ ਜਾਰੀ ਕੀਤੀ ਹੈ ਯਾਨੀ ਤੁਸੀਂ ਇਸ ਅਪਡੇਟ ਨੂੰ ਆਪਣੇ ਆਈਫੋਨ ਨੂੰ ਇੰਸਟਾਲ ਕਰ ਲਓ। iOS 14.4 ਦੀ ਇਸ ਅਪਡੇਟ ’ਚ ਕੰਪਨੀ ਨੇ ਸਕਿਓਰਿਟੀ ਬਗਸ ਨੂੰ ਫਿਕਸ ਕੀਤਾ ਹੈ ਜਿਸ ਦਾ ਫਾਇਦਾ ਹੈਕਰ ਚੁੱਕ ਰਹੇ ਸਨ। ਕੰਪਨੀ ਨੇ ਆਪਣੇ ਸਪੋਰਟ ਪੇਜ ’ਤੇ ਤਿੰਨ ਸਕਿਓਰਿਟੀ ਖਾਮੀਆਂ ਬਾਰੇ ਦੱਸਿਆ ਹੈ ਜਿਸ ਨੂੰ ਠੀਕ ਕੀਤਾ ਗਿਆ ਹੈ।
ਐਪਲ ਨੇ ਇਹ ਤਾਂ ਕਿਹਾ ਹੈ ਕਿ ਇਸ ਬਗ ਨਾਲ ਕਈ ਯੂਜ਼ਰਸ ਪ੍ਰਭਾਵਿਤ ਹਨ ਪਰ ਕਿੰਨੇ ਪ੍ਰਭਾਵਿਤ ਹਨ ਇਸ ਬਾਰੇ ਕੰਪਨੀ ਨੇ ਕੋਈ ਜਾਣਕਾਰੀ ਨਹੀਂ ਦਿੱਤੀ। ਕੰਪਨੀ ਨੇ ਇਸ ਗ ਬਾਰੇ ਵਿਸਤਾਰ ਨਾਲ ਵੀ ਨਹੀਂ ਦੱਸਿਆ ਕਿ ਇਹ ਕਿਸ ਤਰ੍ਹਾਂ ਦਾ ਬਗ ਹੈ ਅਤੇ ਕਿਵੇਂ ਕੰਮ ਕਰਦਾ ਹੈ।
ਬਗ ਤੋਂ ਇਲਾਵਾ iOS 14.4 ਦੇ ਨਾਲ ਹੋਰ ਵੀ ਸਮੱਸਿਆਵਾਂ ’ਤੇ ਕੰਮ ਕੀਤਾ ਗਿਆ ਹੈ। ਇਸ ਅਪਡੇਟ ਤੋਂ ਬਾਅਦ ਤੁਸੀਂ ਆਈਫੋਨ ਯੂਜ਼ਰਸ ਛੋਟੇ ਕਿਊ ਆਰ ਕੋਡਸ ਨੂੰ ਵੀ ਸਕੈਨ ਕਰ ਸਕਦੇ ਹਨ। ਇਸ ਤੋਂ ਇਲਾਵਾ ਹੈੱਡਫੋਨ ਕੁਨੈਕਟੀਵਿਟੀ ’ਚ ਆ ਰਹੀਆਂ ਕੁਝ ਛੋਟੀਆਂ ਸਮੱਸਿਆਵਾਂ ਨੂੰ ਵੀ ਸੁਲਝਾਇਆ ਗਿਆ ਹੈ।
iOS 14.4 ਲਈ ਆਈਫੋਨ 6S ਤੋਂ ਲੈ ਕੇ ਸਾਰੇ ਆਈਫੋਨ ਮਾਡਲ ਯੋਗ ਹਨ। ਨਵੀਂ ਸਾਫਟਵੇਅਰ ਅਪਡੇਟ ਇੰਸਟਾਲ ਕਰਨ ਲਈ ਤੁਹਾਡੇ ਫੋਨ ਦੀ ਬੈਟਰੀ 50 ਫ਼ੀਸਦੀ ਤੋਂ ਜ਼ਿਆਦਾ ਹੋਵੇ। ਇਸ ਤੋਂ ਬਾਅਦ ਸੈਟਿੰਗਸ ’ਚ ਜਾ ਕੇ ਜਨਰਲ ਟੈਪ ਕਰਨਾ ਹੈ ਅਤੇ ਇਥੇ ਸਾਫਟਵੇਅਰ ਅਪਡੇਟ ’ਤੇ ਟੈਪ ਕਰੋ। 
ਵਾਈ-ਫਾਈ ਨੈੱਟਵਰਕ ’ਤੇ ਹੀ ਇਸ ਨੂੰ ਡਾਊਨਲੋਡ ਕਰੋ ਅਤੇ iOS 14.4 ਨੂੰ ਇੰਸਟਾਲ ਕਰ ਲਓ। ਜ਼ਿਕਰਯੋਗ ਹੈ ਕਿ ਇਹ ਅਪਡੇਟ ਲਗਭਗ 250-300 ਐੱਮ.ਬੀ. ਦੀ ਹੈ ਇਸ ਲਈ ਫਾਸਟ ਇੰਟਰਨੈੱਟ ’ਚ ਇਹ ਜਲਦੀ ਡਾਊਨਲੋਡ ਹੋ ਜਾਵੇਗੀ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            