Apple ਨੇ ਭਾਰਤ ''ਚ ਆਨਲਾਈਨ ਸਟੋਰ ਖੋਲ੍ਹਣ ਦੀ ਯੋਜਨਾ ''ਤੇ ਲਗਾਈ ਬ੍ਰੇਕ

01/31/2020 12:26:05 AM

ਗੈਜੇਟ ਡੈਸਕ—ਫੋਨ ਨਿਰਮਾਤਾ ਕੰਪਨੀ ਐਪਲ ਨੇ ਭਾਰਤ 'ਚ ਜਨਵਰੀ-ਮਾਰਚ ਦੌਰਾਨ ਆਨਲਾਈਨ ਸਟੋਰ ਖੋਲ੍ਹਣ ਦੀ ਯੋਜਨਾ ਨੂੰ ਫਿਲਹਾਲ ਰੱਦ ਕਰ ਦਿੱਤਾ ਹੈ। ਕੰਪਨੀ ਆਨਲਾਈਨ ਸਟੋਰ ਖੋਲ੍ਹਣ ਲਈ ਹੋਰ ਸਮਾਂ ਚਾਹੁੰਦੀ ਹੈ। ਕੰਪਨੀ ਦੇ ਸੂਤਰਾਂ ਮੁਤਾਬਕ ਫੈਸਟਿਵਲ ਸੀਜ਼ਨ 'ਚ ਫੋਨ ਦੀ ਸੇਲ ਕਾਫੀ ਜ਼ਿਆਦਾ ਹੁੰਦੀ ਹੈ। ਅਜਿਹੇ 'ਚ ਕੰਪਨੀ ਫੈਸਟਿਵਲ ਸੀਜ਼ਨ (ਸਤੰਬਰ-ਅਕਤੂਬਰ) ਦੌਰਾਨ ਆਪਣਾ ਪੂਰਾ ਫੋਕਸ ਫੋਨ ਦੀ ਵਿਕਰੀ 'ਤੇ ਰੱਖਣਾ ਚਾਹੁੰਦੀ ਹੈ।

ਜੂਨ-ਜੁਲਾਈ 'ਚ ਭਾਰਤ ਆਉਣਗੇ ਟਿਮ ਕੁਕ
ਉੱਥੇ ਐਪਲ ਕੰਪਨੀ ਦੇ ਸੀ.ਈ.ਓ. ਟਿਮ ਕੁਕ ਵੀ ਜੂਨ-ਜੁਲਾਈ ਦੌਰਾਨ ਭਾਰਤ ਆ ਰਹੇ ਹਨ। ਇਸ ਦੌਰਾਨ ਟਿਮ ਕੁਕ ਦੀ ਸਰਕਾਰ ਨਾਲ ਤਮਾਮ ਮੁੱਦਿਆਂ 'ਤੇ ਚਰਚਾ ਹੋਣ ਦੀ ਸੰਭਾਵਨਾ ਹੈ। ਕੁਕ ਨੇ ਭਾਰਤ ਦੌਰੇ ਤੋਂ ਬਾਅਦ ਕੰਪਨੀ ਆਨਲਾਈਨ ਸਟੋਰ ਖੋਲ੍ਹਣ 'ਤੇ ਕੰਮ ਸ਼ੁਰੂ ਕਰੇਗੀ। ਕੰਪਨੀ ਮੁੰਬਈ ਨੇੜੇ ਆਨਲਾਈਨ ਸਟੋਰ ਦਾ ਹਬ ਬਣਾਵੇਗੀ ਜਿਥੋਂ ਐਪਲ ਫੋਨ ਦੀ ਡਿਸਟਰੀਬਿਊਸ਼ਨ ਹੋਵੇਗੀ।

30 ਫੀਸਦੀ ਆਈਫੋਨਸ ਦੀ ਵਿਕਰੀ ਈ-ਕਾਮਰਸ ਸਾਈਟ ਰਾਹੀਂ
ਇਕ ਰਿਪੋਰਟ ਮੁਤਾਬਕ ਭਾਰਤ 'ਚ ਆਈਫੋਨ ਦੀ ਕਰੀਬ 30 ਫੀਸਦੀ ਵਿਕਰੀ ਈ-ਕਾਮਰਸ ਸਟੋਰ ਜਿਵੇਂ ਫਲਿੱਪਕਾਰਟ ਅਤੇ ਐਮਾਜ਼ੋਨ ਰਾਹੀਂ ਹੁੰਦੀ ਹੈ। ਭਾਰਤ 'ਚ ਸਾਲ 2019 'ਚ 1.9 ਮਿਲੀਅਨ ਯੂਨੀਟ ਆਈਫੋਨ ਦੀ ਸ਼ਿਪਮੈਂਟ ਹੋਈ ਹੈ। ਐਪਲ ਅਕਤੂਬਰ-ਦਸੰਬਰ ਤਿਮਾਹੀ 'ਚ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਬ੍ਰਾਂਡ ਰਿਹਾ ਹੈ। ਸਾਲ 2018 'ਚ 1.8 ਮਿਲੀਅਨ ਯੂਨੀਟ ਦੀ ਸ਼ਿਪਮੈਂਟ ਹੋਈ ਸੀ।

ਦੱਸਣਯੋਗ ਹੈ ਕਿ ਕੇਂਦਰ ਸਰਕਾਰ ਨੇ ਪਿਛਲੇ ਸਾਲ ਵਿਦੇਸ਼ੀ ਸਿੰਗਲ ਬ੍ਰੈਂਡ ਕੰਪਨੀਆਂ ਨੂੰ ਸਿੱਧੇ ਵੈੱਬ ਸਟੋਰ ਰਾਹੀਂ ਪ੍ਰੋਡਕਟ ਵੇਚਣ ਦੀ ਇਜਾਜ਼ਤ ਦੇ ਦਿੱਤੀ ਸੀ। ਲਿਹਾਜਾ ਐਪਲ ਭਾਰਤ 'ਚ ਆਪਣੇ ਵੈੱਬ ਸਟੋਰ ਜਲਦ ਖੋਲ੍ਹਣ ਦਾ ਐਲਾਨ ਕੀਤਾ ਸੀ। ਉੱਥੇ ਐਪਲ ਵੱਲੋਂ ਆਪਣੇ ਭਾਰਤੀ Foxconn ਕੰਪਨੀ ਦੀ ਸਾਂਝੇਦਾਰੀ ਨਾਲ ਦੂਜੀ ਮੈਨਿਊਫੈਕਚਰਿੰਗ ਲਾਈਨ ਸਥਾਪਿਤ ਕਰੇਗੀ।

30 ਫੀਸਦੀ ਪ੍ਰੋਡਕਸ਼ਨ ਭਾਰਤ 'ਚ
ਭਾਰਤ ਸਰਕਾਰ ਦੇ ਨਿਯਮ ਮੁਤਾਬਕ ਐਪਲ ਵਰਗੀਆਂ ਕੰਪਨੀਆਂ ਨੂੰ ਆਪਣੇ 30 ਪ੍ਰੋਡਕਟਸ ਦਾ ਪ੍ਰੋਡਕਸ਼ਨ ਲੋਕਲ ਪੱਧਰ 'ਤੇ ਕਰਨਾ ਹੋਵੇਗਾ। ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਐਪਲ ਦੇ ਪ੍ਰੋਡਕਟ ਦੀ ਕੀਮਤ 'ਚ ਕਮੀ ਆਵੇਗੀ। ਸਰਕਾਰ ਦੇ ਨਵੇਂ ਨਿਯਮਾਂ ਤੋਂ ਬਾਅਦ ਐਪਲ ਆਈਫੋਨ, ਵਾਚ ਅਤੇ ਦੂਜੇ ਪ੍ਰੋਡਕਟਸ ਭਾਰਤ 'ਚ ਆਨਲਾਈਨ ਸੇਲ ਕਰ ਸਕੇਗੀ।


Karan Kumar

Content Editor

Related News