ਲਾਂਚਿੰਗ ਦੇ ਇਕ ਸਾਲ ਦੇ ਅੰਦਰ ਹੀ ਬੰਦ ਹੋ ਸਕਦਾ ਹੈ iPhone X: ਸਕਿਓਰਿਟੀ ਐਨਾਲਿਸਟ

01/24/2018 10:35:42 AM

ਜਲੰਧਰ - ਐਪਲ ਆਪਣੇ ਲੇਟੈਸਟ ਆਈਫੋਨ X ਨੂੰ ਲਾਂਚ ਹੋਣ ਦੇ ਇਕ ਸਾਲ ਦੇ ਅੰਦਰ ਹੀ ਬੰਦ ਕਰ ਸਕਦੀ ਹੈ। KGI ਸਕਿਓਰਿਟੀ ਦੇ ਐਨਾਲਿਸਟ ਮਿੰਗ ਚੀ ਕਿਊ ਨੇ ਰਿਪੋਰਟ ਜਾਰੀ ਕਰ ਕੇ ਦੱਸਿਆ ਹੈ ਕਿ ਐਪਲ ਵੱਲੋਂ ਆਈਫੋਨ ਐੱਕਸ ਨੂੰ ਬਾਜ਼ਾਰ 'ਚ ਦੇਰ ਨਾਲ ਉਪਲੱਬਧ ਕਰਵਾਉਣ ਅਤੇ ਇਸ ਮਾਡਲ ਦੀ ਸਪਲਾਈ 'ਚ ਕਮੀ ਆਉਣ ਨਾਲ ਇਸ ਦੀ ਵਿਕਰੀ 'ਤੇ ਕਾਫੀ ਅਸਰ ਪਿਆ ਹੈ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਨੇ ਇਸ ਮਾਡਲ ਨੂੰ ਲੈ ਕੇ ਜੋ ਟੀਚਾ ਨਿਰਧਾਰਿਤ ਕੀਤਾ ਸੀ ਉਹ ਵੀ ਪੂਰਾ ਹੋ ਰਿਹਾ ਹੈ, ਜਿਸ ਵਜ੍ਹਾ ਤੋਂ ਇਸ ਮਾਡਲ ਨੂੰ ਬੰਦ ਕੀਤਾ ਜਾ ਸਕਦਾ ਹੈ। ਐਪਲ ਜੁਲਾਈ-ਅਗਸਤ ਦੇ ਕਰੀਬ ਆਈਫੋਨ ਐੱਕਸ ਨੂੰ ਬੰਦ ਕਰ ਸਕਦੀ ਹੈ।

ਸਪਲਾਈ 'ਚ ਆਈ ਕਮੀ -
ਮਿੰਗ ਚੀ ਕਿਊ ਨੇ ਦੱਸਿਆ ਹੈ ਕਿ ਸਾਲ 2018 ਦੀ ਸ਼ੁਰੂਆਤ 'ਚ ਐਪਲ ਨੂੰ 20 ਤੋਂ 30 ਮਿਲੀਅਨ ਆਈਫੋਨ ਐੱਕਸ ਮਾਡਲਸ ਨੂੰ ਬਾਜ਼ਾਰ ਤੱਕ ਪਹੁੰਚਾਇਆ ਸੀ ਪਰ ਸਿਰਫ 18 ਮਿਲੀਅਨ ਸਮਾਰਟਫੋਨਜ਼ ਦੀ ਹੀ ਸਪਲਾਈ ਕੀਤੀ ਗਈ ਹੈ, ਜਿਸ ਨਾਲ ਯੂਜ਼ਰਸ ਨੂੰ ਨਿਰਾਸ਼ਾ ਹੱਥ ਲੱਗੀ ਅਤੇ ਉਨ੍ਹਾਂ ਨੇ ਆਈਫੋਨ ਨੂੰ ਖਰੀਦਣ ਦੀ ਬਜਾਏ ਹੋਰ ਲੇਟੈਸਟ ਸਮਾਰਟਫੋਨਜ਼ ਨੂੰ ਆਪਣੀ ਪਸੰਦ ਬਣਾਇਆ।
PunjabKesari
ਪੁਰਾਣੇ ਆਈਫੋਨ ਮਾਡਲ ਸਨ ਜ਼ਿਆਦਾ ਆਕਰਸ਼ਕ -
ਸਮਾਰਟਫੋਨ ਮਾਰਕੀਟ ਨਾਲ ਜੁੜੇ ਰਹਿਣ ਵਾਲੇ ਲੋਕਾਂ ਨੇ ਕਿਹਾ ਹੈ ਕਿ ਆਈਫੋਨ ਐੱਕਸ ਨੂੰ ਖਰੀਦਣ ਦੀ ਬਜਾਏ ਆਈਫਨ 7 ਸੀਰੀਜ਼ ਜਾਂ 6 ਸੀਰੀਜ਼ ਨੂੰ ਖਰੀਦਣਾ ਚਾਹੀਦਾ, ਕਿਉਂਕਿ ਇਹ ਮਾਡਲਸ ਜ਼ਿਆਦਾ ਆਕਰਸ਼ਕ ਹਨ। ਮੰਨਿਆ ਜਾ ਰਿਹਾ ਹੈ ਕਿ ਸਾਲ 2018 ਦੇ ਮੱਧ ਤੱਕ 62 ਮਿਲੀਅਨ ਆਈਫੋਨਜ਼ ਐੱਕਸ ਯੂਨਿਟਸ ਨੂੰ ਪੂਰੀ ਦੁਨੀਆ 'ਚ ਵੇਚਿਆ ਜਾ ਸਕੇਗਾ, ਕੰਪਨੀ ਨੇ 80 ਮਿਲੀਅਨ ਆਈਫੋਨ ਐੱਕਸ ਦੀ ਵਿਕਰੀ ਕਰਨ ਦਾ ਟੀਚਾ ਰੱਖਿਆ ਸੀ।

ਇਸ ਕਾਰਨ ਨਹੀਂ ਵਿਕ ਰਹੇ ਆਈਫੋਨ X -
ਕਿਊ ਨੇ ਦੱਸਿਆ ਹੈ ਤਿੰਨ ਆਈਫੋਨਜ਼ ਮਾਡਲਸ ਨੂੰ ਇਕੱਠੇ ਹੀ ਲਾਂਚ ਕਰਨ ਨਾਲ ਆਈਫੋਨ ਐੱਕਸ ਦੀ ਵਿਕਰੀ 'ਚ ਕਮੀ ਆਈ ਹੈ। ਇਸ ਤੋਂ ਇਲਾਵਾ ਭਾਰਤ ਵਰਗੇ ਦੇਸ਼ਾਂ 'ਚ ਇਸ 89,000 ਰੁਪਏ ਦੀ ਕੀਮਤ ਵਾਲੇ ਮਹਿੰਗੇ ਆਈਫੋਨ ਦੇ ਸ਼ੁਰੂਆਤੀ ਮਾਡਲਸ ਨੂੰ ਖਰੀਦਣਾ ਵੀ ਲੋਕਾਂ ਨੇ ਉੱਚਿਤ ਨਹੀਂ ਸਮਝਿਆ। ਉਨ੍ਹਾਂ ਨੇ ਦੱਸਿਆ ਹੈ ਕਿ ਸਾਲ 2018 ਦੀ ਪਹਿਲੀ ਛਮਾਹੀ 'ਚ ਐਪਲ ਦੇ ਕੁੱਲ ਵਾਧੇ ਦਾ ਕੁੱਲ 5 ਫੀਸਦੀ ਹੀ ਆਈਫੋਨ ਐੱਕਸ ਨਾਲ ਆਵੇਗਾ। ਮੰਨਿਆ ਜਾ ਰਿਹਾ ਹੈ ਕਿ ਐਪਲ ਇਸ ਸਾਲ ਵੀ 3 ਨਵੇਂ ਆਈਫੋਨਜ਼ ਮਾਡਲਸ ਪੇਸ਼ ਕਰੇਗੀ, ਜਿੰਨ੍ਹਾਂ ਦੀ ਕੀਮਤ ਨੂੰ ਇਸ ਵਾਰ ਘੱਟ ਰੱਖਿਆ ਜਾਵੇਗਾ। ਇੰਨ੍ਹਾਂ ਮਾਡਲਸ 'ਚ ਕੰਪਨੀ ਵੱਡੀ ਬੈਟਰੀ ਦੇਣ ਦੀ ਯੋਜਨਾ ਬਣਾ ਰਹੀ ਹੈ, ਕਿਉਂਕਿ ਐਪਲ ਆਈਫੋਨਜ਼ ਦੀ ਬੈਟਰੀ ਬੈਕਅਪ ਤੋਂ ਪਹਿਲਾਂ ਹੀ ਯੂਜ਼ਰਸ ਕਾਫੀ ਪਰੇਸ਼ਾਨ ਹਨ।


Related News