iPhone 15 Updates: USB Type C ਪੋਰਟ ਹੋਣ ਦੇ ਬਾਵਜੂਦ ਇਕ ਚਾਰਜਰ ਨਾਲ ਚਾਰਜ ਨਹੀਂ ਹੋਣਗੇ ਨਵੇਂ ਆਈਫੋਨ

08/24/2023 8:18:06 PM

ਗੈਜੇਟ ਡੈਸਕ : Apple ਦੇ ਕਿਸੇ ਡਿਵਾਈਸ ਦੀ ਇਸ ਸਮੇਂ ਜੇਕਰ ਸਭ ਤੋਂ ਵੱਧ ਚਰਚਾ ਹੋ ਰਹੀ ਹੈ ਤਾਂ ਉਹ ਸਿਰਫ ਆਉਣ ਵਾਲਾ iPhone 15 ਹੀ ਹੈ। ਹਰ ਕੋਈ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਐਪਲ ਅਗਲੇ ਮਹੀਨੇ ਸਤੰਬਰ 'ਚ iPhone 15 ਲਾਂਚ ਕਰ ਸਕਦਾ ਹੈ। ਹੁਣ ਜਦੋਂ ਲਾਂਚ ਹੋਣ ਵਿੱਚ ਬਹੁਤ ਘੱਟ ਸਮਾਂ ਬਚਿਆ ਹੈ, ਹਰ ਪਾਸੇ ਇਹ ਚਰਚਾ ਚੱਲ ਰਹੀ ਹੈ ਕਿ ਆਈਫੋਨ 15 ਵਿੱਚ ਇਸ ਵਾਰ ਨਵਾਂ ਕੀ ਹੋਣ ਵਾਲਾ ਹੈ। ਇਸ ਵਾਰ ਦੇ ਆਈਫੋਨ 'ਚ ਜੋ ਸਭ ਤੋਂ ਵੱਡਾ ਬਦਲਾਅ ਕੀਤਾ ਜਾ ਸਕਦਾ ਹੈ, ਉਹ ਹੈ ਇਸ ਦਾ ਚਾਰਜਿੰਗ ਪੋਰਟ। ਇਸ ਵਾਰ ਕੰਪਨੀ ਆਈਫੋਨ ਨੂੰ USB ਟਾਈਪ C ਚਾਰਜਿੰਗ ਪੋਰਟ ਦੇ ਨਾਲ ਲਾਂਚ ਕਰ ਸਕਦੀ ਹੈ।

ਇਹ ਵੀ ਪੜ੍ਹੋ : ਨਹੀਂ ਰੁਕਣ ਵਾਲਾ ਭਾਰਤ, ਇਸਰੋ ਮੁਖੀ ਬੋਲੇ- ਹੁਣ ਸਾਡੀ ਨਜ਼ਰ ਮੰਗਲ ਗ੍ਰਹਿ 'ਤੇ

PunjabKesari

ਆਈਫੋਨ 'ਚ ਇਹ ਪਹਿਲੀ ਵਾਰ ਹੋਵੇਗਾ ਜਦੋਂ ਇਸ ਨੂੰ ਟਾਈਪ ਸੀ ਚਾਰਜਿੰਗ ਪੋਰਟ ਨਾਲ ਲਾਂਚ ਕੀਤਾ ਜਾਵੇਗਾ। ਟਾਈਪ C ਚਾਰਜਿੰਗ ਪੋਰਟ ਹੋਣ ਕਾਰਨ ਪਹਿਲਾਂ ਨਾਲੋਂ ਕਈ ਗੁਣਾ ਤੇਜ਼ੀ ਨਾਲ ਡਾਟਾ ਟ੍ਰਾਂਸਫਰ ਕੀਤਾ ਜਾ ਸਕਦਾ ਹੈ। ਇਸ ਟਾਈਪ ਸੀ ਚਾਰਜਿੰਗ ਪੋਰਟ ਨੂੰ ਸੁਣ ਕੇ ਬਹੁਤ ਸਾਰੇ ਲੋਕ ਖੁਸ਼ ਹਨ ਕਿਉਂਕਿ ਲੋਕਾਂ ਨੂੰ ਲੱਗਦਾ ਹੈ ਕਿ ਹੁਣ ਉਨ੍ਹਾਂ ਨੂੰ ਆਈਫੋਨ ਲਈ ਵੱਖਰਾ ਚਾਰਜਰ ਨਹੀਂ ਖਰੀਦਣਾ ਪਵੇਗਾ। ਕਿਸੇ ਵੀ ਹੋਰ ਚਾਰਜਰ ਨਾਲ ਕੰਮ ਚੱਲ ਜਾਵੇਗਾ ਪਰ ਅਜਿਹਾ ਨਹੀਂ ਹੈ। ਐਪਲ ਨੇ ਇਕ ਵੱਡੀ ਖੇਡ ਖੇਡੀ ਹੈ। ਤੁਹਾਨੂੰ ਵੱਖ-ਵੱਖ ਮਾਡਲਾਂ ਲਈ ਵੱਖ-ਵੱਖ ਚਾਰਜਰ ਲੈਣੇ ਪੈਣਗੇ।

ਇਹ ਵੀ ਪੜ੍ਹੋ : ਚੰਦਰਮਾ 'ਤੇ ਅਜਿਹਾ ਕਿਹੜਾ ਖ਼ਜ਼ਾਨਾ ਛੁਪਿਆ ਹੈ, ਜਿਸ ਨੂੰ ਖੋਜ ਰਹੇ ਹਨ ਭਾਰਤ ਸਣੇ ਦੁਨੀਆ ਦੇ ਇਹ ਦੇਸ਼

PunjabKesari

Color Matching ਹੋ ਸਕਦੇ ਹਨ ਚਾਰਜਰ

ਐਪਲ ਆਈਫੋਨ 15 ਬਾਰੇ ਸਾਹਮਣੇ ਆਏ ਤਾਜ਼ਾ ਲੀਕ 'ਚ ਇਸ ਦੇ ਚਾਰਜਿੰਗ ਫੀਚਰ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਇਸ ਵਾਰ Apple iPhone 15 ਦਾ USB ਟਾਈਪ C ਚਾਰਜਰ ਕਲਰ ਮੈਚਿੰਗ ਫੀਚਰ ਨਾਲ ਆ ਸਕਦਾ ਹੈ, ਯਾਨੀ ਕਿ ਜਿਸ ਰੰਗ ਦਾ ਆਈਫੋਨ ਤੁਸੀਂ ਖਰੀਦੋਗੇ, ਤੁਹਾਨੂੰ ਉਸੇ ਕਲਰ ਦਾ ਚਾਰਜਰ ਲੈਣਾ ਹੋਵੇਗਾ। ਦੱਸ ਦੇਈਏ ਕਿ ਆਈਫੋਨ 15 ਸੀਰੀਜ਼ ਦੇ ਲਾਂਚ ਹੋਣ ਦੇ ਨਾਲ ਹੀ ਐਪਲ ਅਗਲੀ ਜਨਰੇਸ਼ਨ ਮੈਗਸੇਫ ਚਾਰਜਰ ਨੂੰ ਵੀ ਲਾਂਚ ਕਰ ਸਕਦੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News