ਹੁਣ ਤਕ ਦੀ ਸਭ ਤੋਂ ਘੱਟ ਕੀਮਤ ''ਤੇ Macbook Air M2 ਖ਼ਰੀਦਣ ਦਾ ਮੌਕਾ, ਇਥੇ ਮਿਲ ਰਿਹਾ ਬੈਸਟ ਆਫਰ
Wednesday, Aug 09, 2023 - 04:03 PM (IST)

ਗੈਜੇਟ ਡੈਸਕ- ਈ-ਕਾਮਰਸ ਪਲੇਟਫਾਰਮ ਫਲਿਪਕਾਰਟ 'ਤੇ 4 ਅਗਸਤ ਤੋਂ ਇੰਡੀਪੈਂਡੇਂਸ ਡੇ ਸੇਲ ਚੱਲ ਰਹੀ ਹੈ। ਅੱਜ ਯਾਨੀ 9 ਅਗਸਤ ਨੂੰ ਇਸ ਸੇਲ ਦਾ ਆਖਰੀ ਦਿਨ ਹੈ। ਇਸ ਸੇਲ 'ਚ ਐਪਲ ਪ੍ਰੋਡਕਟ ਜਿਵੇਂ ਏਅਰਪੌਡਸ, ਆਈਫੋਨ ਅਤੇ ਮੈਕਬੁੱਕ 'ਤੇ ਦਮਦਾਰ ਡਿਸਕਾਊਂਟ ਦੇਖਣ ਨੂੰ ਮਿਲ ਰਿਹਾ ਹੈ। Macbook Air M2 ਨੂੰ ਖਰੀਦਣ ਦਾ ਸੋਚ ਰਹੇ ਹੋ ਤਾਂ ਉਹ ਤੁਹਾਡੇ ਲਈ ਸਭ ਤੋਂ ਵਧੀਆ ਮੌਕਾ ਹੈ। ਫਲਿਪਕਾਰਟ ਸੇਲ 'ਚ Macbook Air M2 ਨੂੰ ਸਭ ਤੋਂ ਘੱਟ ਕੀਮਤ 'ਚ ਖਰੀਦਣ ਦਾ ਮੌਕਾ ਮਿਲ ਰਿਹਾ ਹੈ। ਆਓ ਜਾਣਦੇ ਹਾਂ ਇਸ 'ਤੇ ਮਿਲ ਰਹੇ ਆਫਰ ਬਾਰੇ...
Macbook Air M2 ਦੀ ਕੀਮਤ ਅਤੇ ਆਫਰਜ਼
ਮੈਕਬੁੱਕ ਏਅਰ ਐੱਮ 2 ਦੇ 8 ਜੀ.ਬੀ. ਰੈਮ ਦੇ ਨਾਲ 256 ਜੀ.ਬੀ. ਸਟੋਰੇਜ ਦੀ ਕੀਮਤ 1,19,990 ਰੁਪਏ ਹੈ ਪਰ ਸੇਲ 'ਚ ਲੈਪਟਾਪ ਨੂੰ 10 ਫੀਸਦੀ ਡਿਸਕਾਊਂਟ ਦੇ ਨਾਲ 1,07,910 ਰੁਪਏ 'ਚ ਲਿਸਟ ਕੀਤਾ ਗਿਆ ਹੈ। ਸਿਰਫ ਇੰਨਾ ਹੀ ਨਹੀਂ Macbook Air M2 ਦੇ ਨਾਲ 50 ਹਜ਼ਾਰ ਤੋਂ ਵੱਧ ਦੀ ਖਰੀਦ 'ਤੇ HDFC ਬੈਂਕ ਡੈਬਿਟ ਕਾਰਡ ਈ.ਐੱਮ.ਆਈ. 'ਤੇ ਫਲੈਟ 3,500 ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੈ।
ਐਪਲ ਦੀ ਅਧਿਕਾਰਤ ਸਾਈਟ 'ਤੇ ਮੈਕਬੁੱਕ ਏਅਰ ਐੱਮ 2 ਨੂੰ 1,14,900 ਰੁਪਏ 'ਚ ਲਿਸਟ ਕੀਤਾ ਗਿਆ ਹੈ। ਇਥੇ ਤੁਹਾਨੂੰ ਆਈ.ਸੀ.ਆਈ.ਸੀ.ਆਈ. ਬੈਂਕ ਕਾਰਡ 'ਤੇ 10 ਫੀਸਦੀ ਦਾ ਡਿਸਕਾਊਂਟ ਮਿਲ ਰਿਹਾ ਹੈ। ਫਲਿਪਕਾਰਟ 'ਤੇ Macbook Air M2 ਦੀ ਖਰੀਦ 'ਤੇ 17,900 ਰੁਪਏ ਤਕ ਦਾ ਐਕਸਚੇਂਜ ਡਿਸਕਾਊਂਟ ਵੀ ਮਿਲ ਰਿਹਾ ਹੈ।