ਪਾਵਰਫੁਲ A15 Bionic ਪ੍ਰੋਸੈਸਰ ਨਾਲ ਐਪਲ ਨੇ ਲਾਂਚ ਕੀਤੀ iPhone 13 Series, ਜਾਣੋਂ ਕੀਮਤ

2021-09-15T02:18:51.487

ਗੈਜੇਟ ਡੈਸਕ-ਐਪਲ ਨੇ ਆਖਿਰਕਾਰ ਆਪਣੇ ਕੈਲੀਫੋਰਨੀਆ ਸਟ੍ਰੀਮਿੰਗ ਈਵੈਂਟ ਦੌਰਾਨ ਆਈਫੋਨ 13 ਸੀਰੀਜ਼ ਨੂੰ ਲਾਂਚ ਕਰ ਦਿੱਤਾ ਹੈ। ਇਸ ਸੀਰੀਜ਼ ਨੂੰ ਆਈਫੋਨ 12 ਤੋਂ 20 ਫੀਸਦੀ ਛੋਟੀ ਨੌਚ ਡਿਸਪਲੇਅ ਨਾਲ ਲਿਆਂਦਾ ਗਿਆ ਹੈ ਅਤੇ ਇਨ੍ਹਾਂ ਦੇ ਕੈਮਰਾ ਮਾਡਿਊਲ 'ਚ ਵੀ ਬਦਲਾਅ ਦੇਖਣ ਨੂੰ ਮਿਲਆ ਹੈ। ਇਨ੍ਹਾਂ 'ਚ ਵੱਡੀ ਬੈਟਰੀ ਮਿਲਦੀ ਹੈ ਜਿਸ ਨੂੰ ਲੈ ਕੇ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਆਈਫੋਨ 12 ਸੀਰੀਜ਼ ਤੋਂ 2.5 ਘੰਟੇ ਜ਼ਿਆਦਾ ਚੱਲੇਗੀ।

PunjabKesari

ਇਹ ਵੀ ਪੜ੍ਹੋ : ਜਾਰਜ ਫਲਾਇਡ ਫੰਡ ਫਾਊਂਡੇਸ਼ਨ ਨੇ ਦਿੱਤੀ 50,000 ਡਾਲਰ ਤੋਂ ਵੱਧ ਦੀ ਸਕਾਲਰਸ਼ਿਪ

ਇਹ ਹੈ ਭਾਰਤ 'ਚ ਆਈਫੋਨ ਦੇ 13 ਦੇ ਸਾਰੇ ਵੇਰੀਐਂਟਸ ਦੀ ਕੀਮਤ

iPhone 13 Mini ਦੀ ਕੀਮਤ
128GB- 69,900 ਰੁਪਏ
256GB-79,900 ਰੁਪਏ
512GB-99,900 ਰੁਪਏ

PunjabKesari

iPhone 13 ਦੀ ਕੀਮਤ
128GB-79,900 ਰੁਪਏ
256GB-89,900 ਰੁਪਏ
512GB-1,09,900 ਰੁਪਏ

iPhone 13 Pro ਦੀ ਕੀਮਤ
128GB- 1,19,900 ਰੁਪਏ
256GB-1,29,900 ਰੁਪਏ
512GB-1,49,900 ਰੁਪਏ
1TB -   1,69,900 ਰੁਪਏ

PunjabKesari

 iPhone 13 Pro Max ਦੀ ਕੀਮਤ
128GB-1,29,900 ਰੁਪਏ
256GB-1,39,900 ਰੁਪਏ
512GB-1,58,900 ਰੁਪਏ
1TB-   1,79,900 ਰੁਪਏ

PunjabKesari

ਇਹ ਵੀ ਪੜ੍ਹੋ : ਕਰੀਬੀ ਅਧਿਕਾਰੀਆਂ ਦੇ ਕੋਰੋਨਾ ਇਨਫੈਕਟਿਡ ਹੋਣ ਤੋਂ ਬਾਅਦ ਪੁਤਿਨ ਹੋਏ ਇਕਾਂਤਵਾਸ

ਸੁਪਰ ਰੇਟੀਨੀ XDR ਡਿਸਪਲੇਅ
ਡਿਸਪਲੇਅ ਦੀ ਗੱਲ ਕਰੀਏ ਤਾਂ ਨਵੇਂ ਆਈਫੋਨ 13 'ਚ ਸੁਪਰ ਰੇਟੀਨਾ ਐਕਸ.ਡੀ.ਆਰ. ਡਿਸਪਲੇਅ ਦਿੱਤੀ ਗਈ ਹੈ ਜੋ 1000 ਨਿੰਟਸ ਬ੍ਰਾਈਨੈੱਸ ਨੂੰ ਸਪੋਰਟ ਕਰਦੀ ਹੈ। ਤੁਸੀਂ ਆਊਟਡੋਰ 'ਤੇ ਵੀ ਇਸ ਨੂੰ ਆਸਾਨੀ ਨਾਲ ਦੇਖ ਸਕੋਗੇ। ਇਸ ਦੀ ਬ੍ਰਾਈਟਨੈੱਟ ਨੂੰ 25 ਫੀਸਦੀ ਬਿਹਤਰ ਬਣਾਇਆ ਗਿਆ ਹੈ। ਇਨ੍ਹਾਂ 'ਚ ਪ੍ਰੋ ਮੋਸ਼ਨ ਫੀਚਰ ਦੇ ਰਹੀ ਹੈ ਜਿਸ ਨਾਲ ਪ੍ਰੋ ਮਾਡਲਸ ਦੀ ਡਿਸਪਲੇਅ 120Hz ਦੇ ਰਿਫ੍ਰੈੱਸ਼ ਰੇਟ ਨੂੰ ਸਪੋਰਟ ਕਰਦੀ ਹੈ। ਇਹ ਡਿਸਪਲੇਅ ਬਹੁਤ ਸਮੂਦ ਕੰਮ ਕਰੇਗੀ। ਆਈਫੋਨ 13 'ਚ 6.1 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ ਜਦਕਿ ਆਈਫੋਨ 13 ਮਿੰਨੀ 'ਚ 5.4 ਇੰਚ ਦੀ ਡਿਸਪਲੇਅ ਮਿਲੇਗੀ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਆਈਫੋਨ 13 ਪ੍ਰੋ 'ਚ 6.1 ਇੰਚ ਅਤੇ ਆਈਫੋਨ 13 ਪ੍ਰੋ ਮੈਕਸ 'ਚ 6.7 ਇੰਚ ਸਾਈਜ਼ ਮਿਲੇਗਾ। 

PunjabKesari

ਪਾਵਰ ਫੁਲ ਪ੍ਰੋਸੈਸਰ
ਐਪਲ ਆਪਣੀ ਨਵੀਂ ਆਈਫੋਨ 13 ਸੀਰੀਜ਼ ਨੂੰ ਏ15 ਬਾਇਓਨਿਕ ਪ੍ਰੋਸੈਸਰ ਨਾਲ ਲੈ ਕੇ ਆਈ ਹੈ ਜਿਸ ਨੂੰ ਲੈ ਕੇ ਕੰਪਨੀ ਨੇ ਕਿਹਾ ਕਿ ਇਹ ਆਪਣੇ ਕੰਪੀਟੀਸ਼ਨ ਵਾਲੇ ਪ੍ਰੋਸੈਸਰਸ ਤੋਂ 50 ਫੀਸਦੀ ਤੇਜ਼ ਹੈ। ਇਹ ਗ੍ਰਾਫਿਕਸ ਪਰਫਾਰਮੈਂਸ ਨੂੰ ਵੀ 30 ਫੀਸਦੀ ਬਿਹਤਰ ਬਣਾ ਦਿੰਦਾ ਹੈ। ਇਸ ਕਾਰਨ ਇਹ ਫੋਨ ਸਿਨੇਮੈਟਿਕ ਮੋਡ ਨੂੰ ਸਪੋਰਟ ਕਰਦਾ ਹੈ।

ਇਹ ਵੀ ਪੜ੍ਹੋ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਮਾਂ ਦਾ ਹੋਇਆ ਦੇਹਾਂਤ

PunjabKesari

ਪ੍ਰੋ ਕੈਮਰਾ ਸਿਸਟਮ
ਐਪਲ ਨੇ ਇਸ ਵਾਰ ਡਿਊਲ ਰੀਅਰ ਕੈਮਰਾ ਸਿਸਟਮ 'ਚ ਵੱਡੇ ਕੈਮਰੇ ਸੈਂਸਰ ਦਾ ਇਸਤੇਮਾਲ ਕੀਤਾ ਹੈ। ਇਨ੍ਹਾਂ 'ਚ 77ਐੱਮ.ਐੱਮ. ਦਾ ਟੈਲੀਫੋਟੋ ਕੈਮਰਾ ਦਿੱਤਾ ਗਿਆ ਹੈ ਜੋ 3 ਗੁਣਾ ਜੂੰਮ ਨੂੰ ਸਪੋਰਟ ਕਰਦਾ ਹੈ। ਇਹ ਕੈਮਰਾ ਲੋਅ ਲਾਈਟ 'ਚ 92 ਫੀਸਦੀ ਬਿਹਤਰ ਕੰਮ ਕਰੇਗਾ। ਇਸ 'ਚ ਮੈਕ੍ਰੋ ਫੋਟੋਗ੍ਰਾਫੀ ਦੀ ਸਪੋਰਟ ਨਾਲ ਜੂਮ ਲੈਂਸ ਦਿੱਤਾ ਗਿਆ ਹੈ। ਇਹ ਕੈਮਰਾ ਆਪਟੀਕਲ ਇਮੇਜ ਸਟੈਬਲਾਈਜੇਸ਼ਨ ਨਾਲ ਆਉਂਦਾ ਹੈ। ਇਸ ਤੋਂ ਇਲਾਵਾ ਇਸ 'ਚ ਇਕ ਅਲਟਰਾ ਵਾਇਡ ਕੈਮਰਾ ਸੈਂਸਰ ਵੀ ਦਿੱਤਾ ਗਿਆ ਹੈ। ਇਸ ਕੈਮਰੇ 'ਚ ਕੰਪਨੀ ਨੇ ਸਿਨੇਮੈਟਿਕ ਮੋਡ ਦੀ ਸੁਵਿਧਾ ਵੀ ਦਿੱਤੀ ਹੈ। ਇਹ ਕੈਮਰਾ ਸਿਸਟਮ ਆਈ.ਪੀ.68 ਰੇਟਿੰਗ ਵਾਟਰ ਰਜਿਸਟੈਂਟ ਵੀ ਹੈ।

ਇਹ ਵੀ ਪੜ੍ਹੋ : 10.2 ਇੰਚ ਦੀ Retina ਡਿਸਪਲੇਅ ਨਾਲ ਐਪਲ ਨੇ ਲਾਂਚ ਕੀਤਾ ਨਵਾਂ iPad

PunjabKesari

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor Karan Kumar