ਭਾਰਤ ''ਚ ਮੈਨਿਊਫੈਕਚਰਿੰਗ ਯੂਨਿਟ ਸਥਾਪਿਤ ਕਰਨ ਲਈ ਐਪਲ ਨੇ ਲਾਂਚ ਕੀਤਾ ਬਲੂਪ੍ਰਿੰਟ

Thursday, Jan 26, 2017 - 03:48 PM (IST)

ਭਾਰਤ ''ਚ ਮੈਨਿਊਫੈਕਚਰਿੰਗ ਯੂਨਿਟ ਸਥਾਪਿਤ ਕਰਨ ਲਈ ਐਪਲ ਨੇ ਲਾਂਚ ਕੀਤਾ ਬਲੂਪ੍ਰਿੰਟ

ਜਲੰਧਰ- ਆਈਫੋਨ ਦੇ ਨਾਂ ਨਾਲ ਦੁਨੀਆਂ ਭਰ ''ਚ ਮਸ਼ਹੂਰ ਕੰਪਨੀ ਐਪਲ ਨੇ ਭਾਰਤ ''ਚ ਆਪਣੇ ਮੈਨਿਊਫੈਕਚਰਿੰਗ ਯੂਨਿਟ ਸਥਾਪਿਤ ਕਰਨ ਦੇ ਸੰਬੰਧ ''ਚ ਬੁੱਧਵਾਰ ਨੂੰ ਸਰਕਾਰ ਦੇ ਸਾਹਮਣੇ ਆਪਣੀ ਯੋਜਨਾਵਾਂ ਅਤੇ ਮੰਗਾਂ ਦਾ ਵੇਰਵਾ ਬਿਓਰਾ ਪੇਸ਼ ਕੀਤਾ ਹੈ। ਕੰਪਨੀ ਦੇ ਸੀਨੀਅਰ ਅਧਿਕਾਰੀਆਂ ਨੇ ਡਿਪਾਰਟਮੈਂਟ ਆਫ ਇੰਡਸਟ੍ਰੀਅਲ ਪਾਲਸੀ ਐਂਡ ਪ੍ਰਮੋਸ਼ਨ ਅਤੇ ਰੇਵੇਨੁਏ ਐਂਡ ਦਿ ਡਿਪਾਰਟਮੈਂਟ ਆਫ ਕਾਮਰਸ ਦੇ ਅਧਿਕਾਰੀਆਂ ਦੇ ਸਾਹਮਣੇ ਇਸ ਸੰਬੰਧ ''ਚ ਪ੍ਰੈਜੀਟੇਸ਼ਨ ਦਿੱਤੀ ਹੈ।

ਇਕ ਅਧਿਕਾਰੀ ਨੇ ਦੱਸਿਆ ਹੈ ਕਿ ਐਪਲ ਵੱਲੋਂ ਖਰਚੇ ''ਚ ਛੋਟ ਅਤੇ ਹੋਰ ਪ੍ਰਕਾਰ ਦੀ ਛੋਟ ਦੀ ਮੰਗ ਕੀਤੀ ਗਈ ਹੈ ਅਤੇ ਸੰਬੰਧਿਤ ਵਿਭਾਗ ਉਨ੍ਹਾਂ ਦੀਆਂ ਇਨ੍ਹਾਂ ਮੰਗਾਂ ''ਤੇ ਵਿਚਾਰ ਜ਼ਰੂਰ ਕਰਨਗੇ। ਫਿਲਹਾਲ ਸਰਕਾਰ ਨੇ ਹੁਣ ਕੋਈ ਫੈਸਲਾ ਨਹੀਂ ਕੀਤਾ ਹੈ।
ਸਰਕਾਰ ਨੂੰ ਇਹ ਪ੍ਰਜੇਂਟੇਸ਼ਨ ਐਪਲ ਦੇ ਗਲੋਬਲ ਵਾਇਸ ਪ੍ਰੇਜੀਡੈਂਟ (ਆਈਫੋਨ ਆਪਰੇਸ਼ੰਸ) ਪ੍ਰਿਆ ਬਾਲਾਸੁਬ੍ਰਮਣਯਨ ਵੱਲੋਂ ਦਿੱਤੀ ਗਈ ਹੈ, ਜਿਸ ''ਚ ਕੰਪਨੀ ਦੀ ਲੋਕਲ ਮੈਨਿਊਫੈਕਚਰਿੰਗ ਅਤੇ ਬਿਜਨੈੱਸ ਫ੍ਰੇਂਡਲੀ ਸਿਸਟਮ ਬਣਾਉਣ ਦੀ ਗੱਲ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਅਤੇ ਚੀਨ ''ਚ ਗਿਰਾਵਟ ਦੌਰਾਨ ਐਪਲ ਭਾਰਤ ਨੂੰ ਆਪਣਾ ਨਵਾਂ ਹੱਬ ਬਣਾਉਣ ਦੀ ਕੋਸ਼ਿਸ਼ ''ਚ ਹੈ, ਜਿਸ ਨਾਲ ਕੀਮਤ ''ਚ ਕਮੀ ਹੋਵੇਗੀ ਅਤੇ ਐਪਲ ਪ੍ਰੋਡੈਕਟਸ ਪਹਿਲਾਂ ਤੋਂ ਘੱਟ ਕੀਮਤ ''ਚ ਮਿਲਣ ਲੱਗਣਗੇ।

Related News