249 ਡਾਲਰ ਦੀ ਸ਼ੁਰੂਆਤੀ ਕੀਮਤ ਨਾਲ ਐਪਲ ਨੇ ਲਾਂਚ ਕੀਤੇ AirPods Pro
Thursday, Sep 08, 2022 - 12:45 AM (IST)
ਗੈਜੇਟ ਡੈਸਕ-ਐਪਲ ਨੇ ਆਪਣੇ 'Far Out' ਈਵੈਂਟ 'ਚ ਸਭ ਤੋਂ ਪਹਿਲਾਂ ਐਪਲ ਵਾਚ ਸੀਰੀਜ਼ 8 ਲਾਂਚ ਕੀਤੀ ਹੈ। ਇਸ ਦੇ ਨਾਲ ਹੀ ਐਪਲ ਨੇ ਏਅਰਪੋਡਸ ਪ੍ਰੋ 2 ਵੀ ਲਾਂਚ ਕਰ ਦਿੱਤੇ ਹਨ। ਏਅਰਪੋਡ ਪ੍ਰੋ 2 ਨਵੀਂ ਐੱਚ.2 ਚਿੱਪ (ਕਸਟਮ ਐਮਲਿਫਾਇਰ) ਨਾਲ ਲਾਂਚ ਕੀਤੇ ਗਏ ਹਨ। ਐਪਲ ਏਅਰਪੋਡਸ ਪ੍ਰੋ 2 'ਚ ਨੋਇਸ ਕੈਂਸਲੇਸ਼ਨ ਦਾ ਸਪੋਰਟ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਐਡੈਪਟਿਵ ਟ੍ਰਾਂਸਪੇਰੈਂਸੀ ਮੋਡ ਵੀ ਦਿੱਤਾ ਗਿਆ ਹੈ ਜੋ ਕਿ ਨੋਇਸ ਕੈਂਸੇਲੇਸ਼ਨ ਦਾ ਹੀ ਹਿੱਸਾ ਹੈ।
ਇਹ ਵੀ ਪੜ੍ਹੋ : ਰੂਸ ਆਪਣੇ ਟੀਚਿਆਂ ਨੂੰ ਹਾਸਲ ਕਰਨ ਤੱਕ ਯੂਕ੍ਰੇਨ 'ਚ ਫੌਜੀ ਕਾਰਵਾਈ ਰੱਖੇਗਾ ਜਾਰੀ : ਪੁਤਿਨ
ਨਵੇਂ ਏਅਰਪੋਡ ਨੂੰ ਟੱਚ ਕੰਟਰੋਲ ਦਿੱਤੇ ਗਏ ਹਨ ਅਤੇ ਇਸ ਨੂੰ ਤੁਸੀਂ ਆਪਣੇ ਆਈਫੋਨ ਨਾਲ ਵੀ ਲੱਭ ਸਕਦੇ ਹੋ। ਇਸ ਨੂੰ 100 ਫੀਸਦੀ ਰੀਸਾਈਕਲ ਮੈਟੇਰੀਅਲ ਨਾਲ ਤਿਆਰ ਕੀਤਾ ਗਿਆ ਹੈ। ਐਪਲ ਨੇ ਏਅਰਪੋਡਸ ਪ੍ਰੋ 2 ਦੀ ਬੈਟਰੀ ਲਾਈਫ ਨੂੰ ਲੈ ਕੇ ਕੇਸ ਨਾਲ 30 ਘੰਟਿਆਂ ਦਾ ਬੈਕਅਪ ਦਾ ਦਾਅਵਾ ਕੀਤਾ ਹੈ ਜਦਕਿ ਬਿਨਾਂ ਕਿਸੇ ਦੇ ਬਡਸ 'ਚ 6 ਘੰਟਿਆਂ ਦਾ ਬੈਕਅਪ ਮਿਲੇਗਾ। ਏਅਰਪੋਡਸ ਪ੍ਰੋ 2 ਨੂੰ ਮੈਗਸੇਫ ਨਾਲ ਵੀ ਵਾਇਰਲੈਸ ਚਾਰਜ ਕੀਤਾ ਜਾ ਸਕੇਗਾ।
ਇਹ ਵੀ ਪੜ੍ਹੋ : ਯੂਕ੍ਰੇਨ 'ਚ ਪ੍ਰਮਾਣੂ ਪਲਾਂਟ ਨੇੜੇ ਗੋਲੀਬਾਰੀ : ਅਧਿਕਾਰੀ
ਕੀਮਤ
ਨਵੇਂ ਐਪਲ ਏਅਰਪੋਡਸ ਪ੍ਰੋ2 ਦੀ ਕੀਮਤ ਕੰਪਨੀ ਨੇ 249 ਡਾਲਰ ਤੈਅ ਕੀਤੀ ਹੈ। ਦੱਸ ਦੇਈਏ ਕਿ ਇਨ੍ਹਾਂ ਐਪਲ ਈਅਰਬਡਸ ਨੂੰ 9 ਸਤੰਬਰ ਤੋਂ ਪ੍ਰੀ-ਆਰਡਰ ਬੁਕਿੰਗ ਲਈ ਉਪਲੱਬਧ ਕਰਵਾਇਆ ਜਾਵੇਗਾ ਅਤੇ 23 ਸਤੰਬਰ ਤੋਂ ਵਿਕਰੀ ਸ਼ੁਰੂ ਹੋਵੇਗੀ।
ਇਹ ਵੀ ਪੜ੍ਹੋ : ਸ਼੍ਰੀਲੰਕਾ ਦੀ ਜਲ ਸੈਨਾ ਨੇ 12 ਭਾਰਤੀ ਮਛੇਰਿਆਂ ਨੂੰ ਕੀਤਾ ਗ੍ਰਿਫਤਾਰ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ