ਐਪਲ ਦੀ ਥੰਡਰਬੋਲਟ ਡਿਸਪਲੇ ''ਚ ਹੁਣ ਐਡ ਹੋਣਗੇ ਨਵੇਂ ਫੀਚਰ
Monday, Jun 27, 2016 - 03:20 PM (IST)

ਜਲੰਧਰ - ਅਮਰੀਕੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਐਪਲ ਨੇ ਆਧਿਕਾਰਕ ਤੌਰ ''ਤੇ ਪੁਸ਼ਟੀ ਕਰ ਦਿੱਤੀ ਹੈ ਕਿ ਉਹ ਆਪਣੀ ਥੰਡਰਬੋਲਟ ਡਿਸਪਲੇ ''ਚ ਨਵੇਂ ਫੀਚਰ ਐਡ ਕਰਨ ਜਾ ਰਹੀ ਹੈ, ਅਤੇ ਨਾਲ ਹੀ ਦੱਸਿਆ ਗਿਆ ਕਿ ਜੋ ਯੂਜ਼ਰ ਮੌਜੂਦਾ ਡਿਸਪਲੇ ਨੂੰ ਖਰੀਦਣਾ ਚਾਹੁੰਦੇ ਹਨ ਉਹ ਇਸ 27-ਇੰਚ ਦੀ 2560x1440 ਪਿਕਸਲ ਰੈਜ਼ੋਲਿਊਸ਼ਨ ''ਤੇ ਕੰਮ ਕਰਨ ਵਾਲੀ ਸਕ੍ਰੀਨ ਨੂੰ ਫਿਲਹਾਲ ਐਪਲ ਦੀ ਸਾਈਟ ਤੋਂ ḙ999 ਕੀਮਤ ''ਚ ਖਰੀਦ ਸਕਦੇ ਹਨ।
ਇਕ ਰਿਪੋਰਟ ਮੁਤਾਬਕ ਕੰਪਨੀ ਜਿਸ ਨਵੀਂ ਥੰਡਰਬੋਲਟ ਡਿਸਪਲੇ ''ਤੇ ਕੰਮ ਕਰ ਰਹੀ ਹੈ ਉਸ ''ਚ ਇਨਬੀਲਟ 7P” ਦਿੱਤਾ ਜਾਵੇਗਾ। ਇਸ ਇਸ ''ਚ ਜੋ ਇਨ-ਬਿਲਟ ਗਰਾਫਿਕ-ਕਾਰਡ ਮੌਜੂਦ ਹੋਵੇਗਾ ਉਸ ਨੂੰ ਯੂਜ਼ਰ ਕਿਸੇ ਵੀ ਮੈਕ ਦੇ ਨਾਲ ਕਨੈੱਕਟ ਕਰ ਯੂਜ਼ ਕਰ ਸਕਣਗੇ। ਇਸ ਡਿਸਪਲੇ ਲਈ ਕੰਪਨੀ P3 ਕਲਰ ਗਾਮਉਟ (colour gamut ) ਨਾਮ ਦੇ ਨਵੇਂ ਫੀਚਰ ''ਤੇ ਵੀ ਕੰਮ ਕਰ ਰਹੀ ਹੈ ਜੋ ਸਟੈਂਡਰਡ sR72 ਸਪੈਕਟਰਮ ''ਤੇ ਕੰਮ ਕਰ ਗਰੀਨਸ ਅਤੇ ਬਲੂਜ ਪਾਪ ਆਦਿ ਨੂੰ ਸਕ੍ਰੀਨ ''ਤੇ ਸ਼ੋਅ ਕਰੇਗਾ।