ਐਪਲ ਆਈਫੋਨ ''ਚ ਕਰੇਗਾ ਜ਼ਬਰਦਸਤ ਬਦਲਾਅ
Thursday, May 26, 2016 - 10:24 AM (IST)

ਜਲੰਧਰ-ਐਪਲ ਆਈਫੋਨ ਦੇ ਦੁਨੀਆ ਭਰ ''ਚ ਲੱਖਾਂ-ਕਰੋੜਾਂ ਦੀਵਾਨੇ ਹਨ, ਆਪਣੇ ਦੀਵਾਨਿਆਂ ਲਈ ਐਪਲ ਹਮੇਸ਼ਾ ਕੁਝ ਨਾ ਕੁਝ ਨਵਾਂ ਲਿਆਉਣ ਦੀ ਜੁਗਤ ''ਚ ਲੱਗਾ ਰਹਿੰਦਾ ਹੈ। ਖਬਰ ਹੈ ਕਿ ਐਪਲ ਦੇ ਸਪਲਾਇਰਜ਼ ਨੇ ਐਪਲ ਆਈਫੋਨਜ਼ ਲਈ ਇਕ ਨਵੀਂ ਤਰ੍ਹਾਂ ਦੀ ਸਕ੍ਰੀਨ ਬਣਾਈ ਹੈ, ਜਿਸ ਨੂੰ ਸਾਲ 2017 ਤੱਕ ਅਪਗ੍ਰੇਡ ਕਰ ਦਿੱਤਾ ਜਾਵੇਗਾ। ਆਈਫੋਨਜ਼ ਦੇ ਅਗਲੇ ਵਰਜ਼ਨ ''ਚ ਜ਼ਿਆਦਾ ਬ੍ਰਾਈਟ ਅਤੇ ਹਾਈ ਡੈਫੀਨੇਸ਼ਨ ਸਕ੍ਰੀਨ ਹੋਵੇਗੀ।
ਇਸਦਾ ਪਹਿਲਾ ਸਬੂਤ ਪਿਛਲੇ ਹਫਤੇ ਹੀ ਮਿਲ ਗਿਆ ਸੀ, ਜਦ ਐਪਲਾਈਡ ਮੈਟੀਰੀਅਲਜ਼ ਇੰਕ ਗਾਹਕਾਂ ਵੱਲੋਂ ਆਉਣ ਵਾਲੀ ਮੰਗ ਦੇ ਬਾਅਦ ਉਨ੍ਹਾਂ ਦੇ ਲਈ ਨਵੀਂ ਸਕ੍ਰੀਨ ਨੂੰ ਬਣਾਉਣ ਦੇ ਸੰਕੇਤ ਦਿੱਤੇ ਗਏ ਸਨ। ਹੁਣ ਦੇਖਣਾ ਹੋਵੇਗਾ ਕਿ ਇਹ ਨਵੀਂ ਟੈਕਨਾਲੋਜੀ ਐਪਲ ਨੂੰ ਆਪਣੇ ਸਭ ਤੋਂ ਮੁੱਖ ਉਤਪਾਦ ''ਚ ਬਦਲਾਅ ਕਰਨ ਦੇਵੇਗਾ ਜਾਂ ਨਹੀਂ। ਦੱਸ ਦੇਈਏ ਕਿ ਐਪਲ ਦੇ ਕਾਰੋਬਾਰ ''ਚ ਗਿਰਾਵਟ ਦੇਖਣ ਦੇ ਬਾਅਦ ਕੰਪਨੀ ਉੱਪਰ ਦਬਾਅ ਹੈ ਕਿ ਉਹ ਆਪਣੇ ਗਾਹਕਾਂ ਨੂੰ ਜਲਦ ਤੋਂ ਜਲਦ ਚੰਗੇ ਫੀਚਰਜ਼ ਉਪਲੱਬਧ ਕਰਵਾਏ।
ਸਕ੍ਰੀਨ ਐਪਲ ਦੀ ਗ੍ਰੋਥ ''ਚ ਹੋਵੇਗੀ ਮਦਦਗਾਰ
ਐਪਲ ਦੇ ਕਾਰੋਬਾਰ ''ਚ ਗਿਰਾਵਟ ਨੂੰ ਦੇਖਦਿਆਂ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਭਵਿੱਖ ''ਚ ਨਵੀਂ ਸਕ੍ਰੀਨ ਐਪਲ ਦੀ ਗ੍ਰੋਥ ''ਚ ਮਦਦਗਾਰ ਹੋ ਸਕਦੀ ਹੈ। ਐਪਲਾਈਡ ਮੈਟੀਰੀਅਲਜ਼ ਮੁੱਖ ਕਾਰਜਕਾਰੀ ਅਧਿਕਾਰੀ ਗੈਰੀ ਡਿਕਰਸਨ ਨੇ ਕਿਹਾ,''''2017 ''ਚ ਆਈਫੋਨ ਆਪਣੀ ਜਗ੍ਹਾ ਫਿਰ ਤੋਂ ਪ੍ਰਾਪਤ ਕਰ ਲਵੇਗਾ। ਹਾਲਾਂਕਿ ਇਸ ਦੇ ਨਵੇਂ ਵਰਜ਼ਨ ਸਤੰਬਰ ''ਚ ਆਉਣ ਦੀ ਉਮੀਦ ਹੈ। ਐਪਲਾਈਡ ਅਨੁਸਾਰ ਸਕ੍ਰੀਨ ਪਤਲੀ ਹੈ ਕਿਉਂਕਿ ਉਸ ''ਚ ਬੈਕਲਾਈਟ ਦੀ ਜ਼ਰੂਰਤ ਨਹੀਂ ਪਵੇਗੀ। ਇਸ ਦੇ ਰੰਗ ਜ਼ਿਆਦਾ ਪ੍ਰਭਾਵਸ਼ਾਲੀ ਹੋਣਗੇ ਤੇ ਬੈਟਰੀ ਬੈਕਅਪ ਵੀ ਜ਼ਿਆਦਾ ਹੋਵੇਗਾ।