ਐਪਲ ਦੇ ਸਸਤੇ iPhone S5 ਦੀ ਵਿਕਰੀ ਅੱਜ ਤੋਂ ਸ਼ੁਰੂ, ਮਿਲੇਗੀ 3600 ਰੁਪਏ ਦੀ ਛੋਟ

05/20/2020 11:05:50 AM

ਗੈਜੇਟ ਡੈਸਕ— ਐਪਲ ਦੇ ਨਵੇਂ ਆਈਫੋਨ ਐੱਸ.ਈ. 2020 ਨੂੰ ਅੱਜ ਭਾਰਤ 'ਚ ਪਹਿਲੀ ਵਾਰ ਵਿਕਰੀ ਲਈ ਉਪਲੱਬਧ ਕਰਵਾਇਆ ਜਾ ਰਿਹਾ ਹੈ। ਇਸ ਫੋਨ ਨੂੰ ਅੱਜ ਤੋਂ ਆਫਲਾਈਨ ਅਤੇ ਆਨਲਾਈਨ ਸਟੋਰਾਂ ਤੋਂ ਖਰੀਦਿਆ ਜਾ ਸਕੇਗਾ। ਫੋਨ ਦੀ ਸੇਲ ਦੁਪਹਿਰ ਨੂੰ 12 ਵਜੇ ਫਲਿਪਕਾਰਟ 'ਤੇ ਹੋਵੇਗੀ। ਇਸ ਤੋਂ ਇਲਾਵਾ ਇਸ ਨੂੰ ਐਪਲ ਸਟੋਰਾਂ ਤੋਂ ਵੀ ਖਰੀਦਿਆ ਜਾ ਸਕਦਾ ਹੈ। ਫੋਨ ਦੀ ਖਰੀਦ 'ਤੇ ਫਲਿਪਕਾਰਟ 5 ਫੀਸਦੀ ਦਾ ਕੈਸ਼ਬੈਕ ਅਤੇ 6 ਮਹੀਨੇ ਦਾ ਫ੍ਰੀ ਯੂਟਿਊਬ ਪ੍ਰੀਮੀਅਮ ਸਬਸਕ੍ਰਿਪਸ਼ਨ ਆਫਰ ਕਰ ਰਹੀ ਹੈ। 

ਇਹ ਵੀ ਪੜ੍ਹੋ— ਟਾਟਾ ਮੋਟਰਸ ਦਾ ਧਾਂਸੂ ਆਫਰ, 5 ਹਜ਼ਾਰ ਰੁਪਏ ਦੀ EMI 'ਤੇ ਖਰੀਦੋ ਨਵੀਂ ਕਾਰ

ਫੋਨ ਦੀ ਕੀਮਤ ਤੇ ਆਫਰਜ਼
ਭਾਰਤ 'ਚ ਐਪਲ ਆਈਫੋਨ ਐੱਸ.ਈ. 2020 ਦੇ 64 ਜੀ.ਬੀ. ਮਾਡਲ ਦੀ ਕੀਮਤ 42,500 ਰੁਪਏ ਹੈ, 128 ਜੀ.ਬੀ. ਮਾਡਲ ਦੀ ਕੀਮਤ 47,800 ਰੁਪਏ ਅਤੇ 256 ਜੀ.ਬੀ. ਮਾਡਲ ਦੀ ਕੀਮਤ 58,300 ਰੁਪਏ ਰੱਖੀ ਗਈ ਹੈ। ਇਹ ਫੋਨ ਤਿੰਨ ਰੰਗਾਂ- ਬਲੈਕ, ਵਾਈਟ ਅਤੇ ਰੈੱਡ 'ਚ ਮਿਲੇਗਾ। ਫਲਿਪਕਾਰਟ ਤੋਂ ਫੋਨ ਦੇ 64 ਜੀ.ਬੀ. ਮਾਡਲ 'ਤੇ ਐੱਚ.ਡੀ.ਐੱਫ.ਸੀ. ਕਾਰਡ ਧਰਕਾਂ ਨੂੰ 3,600 ਰੁਪਏ ਦਾ ਕੈਸ਼ਬੈਕ ਦਿੱਤਾ ਜਾ ਰਿਹਾ ਹੈ। ਇਸ ਤਰ੍ਹਾਂ ਫੋਨ ਨੂੰ 38,900 ਰੁਪਏ 'ਚ ਖਰੀਦਿਆ ਜਾ ਸਕਦਾ ਹੈ। 

PunjabKesari

ਆਈਫੋਨ ਐੱਸ.ਈ. 2020 ਦੇ ਫੀਚਰਜ਼
ਐਪਲ ਦੇ ਮੌਜੂਦਾ ਲਾਈਨਅਪ ਦਾ ਇਹ ਸਭ ਤੋਂ ਸਸਤਾ ਆਈਫੋਨ ਹੈ। ਇਸ ਵਿਚ 4.7 ਇੰਚ ਦੀ ਰੇਟਿਨਾ ਐੱਚ.ਡੀ. ਡਿਸਪਲੇਅ ਦਿੱਤੀ ਗਈ ਹੈ। ਇਸ ਵਿਚ ਫਿੰਗਰਪ੍ਰਿੰਟ ਲਈ ਟੱਚ ਆਈ.ਡੀ. ਬਟਨ ਦਿੱਤਾ ਗਿਆ ਹੈ। ਫੋਨ ਕਿਫਾਇਤੀ ਹੋਣ ਤੋਂ ਬਾਅਦ ਵੀ ਇਸ ਵਿਚ ਲੇਟੈਸਟ ਏ13 ਬਾਇਓਨਿਕ ਚਿਪਸੈੱਟ ਦਿੱਤਾ ਗਿਆ ਹੈ, ਜੋ ਕਾਫੀ ਪਾਵਰਫੁਲ ਪ੍ਰੋਸੈਸਰ ਹੈ। ਇਹ ਆਈ.ਪੀ.68 ਰੇਟਿੰਗ ਦੇ ਨਾਲ ਆਉਂਦਾ ਹੈ, ਜੋ ਇਸ ਨੂੰ ਵਾਟਰ ਅਤੇ ਡਸਟ ਰੈਸਿਸਟੈਂਟ ਬਣਾਉਂਦਾ ਹੈ। 

ਇਹ ਵੀ ਪੜ੍ਹੋ— ਅਮਰੀਕੀ ਰਿਸਰਚਰਾਂ ਦਾ ਦਾਅਵਾ, 1 ਮਿੰਟ 'ਚ ਕੋਰੋਨਾ ਬਾਰੇ ਦੱਸੇਗਾ ਤੁਹਾਡਾ ਫੋਨ

PunjabKesari

ਕੈਮਰੇ ਦੀ ਗੱਲ ਕਰੀਏ ਤਾਂ ਇਸ ਵਿਚ 12 ਮੈਗਾਪਿਕਸਲ ਦਾ ਰੀਅਰ ਅਤੇ 7 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਐਪਲ ਨੇ ਨਵੇਂ ਆਈਫੋਨ ਐੱਸ.ਈ. 'ਚ ਫਾਸਟ ਚਾਰਜਿੰਗ ਸੁਪੋਰਟ ਦੇ ਨਾਲ ਵਾਇਰਲੈੱਸ ਚਾਰਜਿੰਗ ਸਮਰੱਥਾ ਵੀ ਦਿੱਤੀ ਹੈ। ਇਹ ਫੋਨ ਡਿਊਲ ਸਿਮ (ਇਕ ਫਿਜ਼ੀਕਲ ਅਤੇ ਇਕ ਈ-ਸਿਮ) ਨੂੰ ਸੁਪੋਰਟ ਕਰਦਾ ਹੈ।

ਇਹ ਵੀ ਪੜ੍ਹੋ— ਮੋਬਾਇਲ 'ਚ ਆ ਰਿਹੈ ਖਰਤਰਨਾਕ ਵਾਇਰਸ, CBI ਨੇ ਕੀਤਾ ਅਲਰਟ

ਇਹ ਵੀ ਪੜ੍ਹੋ— TikTok ਨੂੰ ਲੱਗਾ ਝਟਕਾ, 4.7 ਤੋਂ ਘੱਟ ਕੇ 2 ਹੋਈ ਐਪ ਦੀ ਰੇਟਿੰਗ


Rakesh

Content Editor

Related News