ਮਨਜ਼ੂਰੀ ਮਿਲੀ ਤਾਂ ਭਾਰਤ ''ਚ ਘੱਟ ਕੀਮਤ ''ਤੇ ਖਰੀਦ ਸਕੋਗੇ iPhone!

Saturday, Jan 30, 2016 - 04:52 PM (IST)

ਮਨਜ਼ੂਰੀ ਮਿਲੀ ਤਾਂ ਭਾਰਤ ''ਚ ਘੱਟ ਕੀਮਤ ''ਤੇ ਖਰੀਦ ਸਕੋਗੇ iPhone!

ਜਲੰਧਰ— ਸਮਾਰਟਫੋਨ ਬਣਾਉਣ ਵਾਲੀ ਅਮਰੀਕਾ ਦੀ ਮਸ਼ਹੂਰ ਕੰਪਨੀ ਐਪਲ ਦੇ iPhone ਦੁਨੀਆ ਭਰ ''ਚ ਮਸ਼ਹੂਰ ਹਨ। ਜੇਕਰ ਤੁਸੀਂ ਵੀ ਐਪਲ ਦਾ ਫੋਨ ਖਰੀਦਣਾ ਚਾਹੁੰਦੇ ਹੋ ਪਰ ਤੁਹਾਡੀ ਜੇਬ ਇਜਾਜ਼ਤ ਨਹੀਂ ਦਿੰਦੀ ਹੈ ਤਾਂ ਛੇਤੀ ਹੀ ਤੁਹਾਡੀ ਇਹ ਮੁਸ਼ਕਿਲ ਦੂਰ ਹੋ ਸਕਦੀ ਹੈ ਕਿਉਂਕਿ ਐਪਲ ਖੁਦ ਭਾਰਤ ''ਚ ਆਪਣੇ ਸੈਕਿੰਡ ਹੈਂਡ ਫੋਨ ਵੇਚਣਾ ਚਾਹੁੰਦੀ ਹੈ। ਇਸ ਲਈ ਐਪਲ ਨੇ ਸਰਕਾਰ ਤੋਂ ਮਨਜ਼ੂਰੀ ਮੰਗੀ ਹੈ। ਜੇਕਰ ਐਪਲ ਆਪਣੀ ਇਸ ਯੋਜਨਾ ''ਚ ਕਾਮਯਾਬ ਹੋ ਜਾਂਦੀ ਹੈ ਤਾਂ iPhone ਦੇ ਸ਼ੌਕੀਨਾਂ ਦੀ ਇਹ ਇੱਛਾ ਪੂਰੀ ਹੋ ਸਕਦੀ ਹੈ। 
ਜਾਣਕਾਰੀ ਮੁਤਾਬਕ ਐਪਲ ਚਾਹੁੰਦੀ ਹੈ ਕਿ ਉਹ ਭਾਰਤ ''ਚ ਆਪਣੇ ਸੈਕਿੰਡ ਹੈਂਡ ਫੋਨ ਵੇਚੇ। ਹਾਲਾਂਕਿ ਫੋਨ ਸੈਕਿੰਡ ਹੈਂਡ ਹੋਣਗੇ ਪਰ ਨਵੇਂ ਫੋਨ ਤੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ ਹੋਣਗੇ ਕਿਉਂਕਿ ਐਪਲ ਪੁਰਾਣੇ ਫੋਨ ਦੀ ਕੁਆਲਿਟੀ ਨਵੇਂ ਫੋਨ ਦੀ ਤਰ੍ਹਾਂ ਜਾਂਚੇਗਾ ਅਤੇ ਨਵੇਂ iPhone ਦੀ ਤਰ੍ਹਾਂ ਉਸ ਫੋਨ ''ਤੇ ਵੀ ਗਰੰਟੀ ਮਿਲੇਗੀ। ਇੰਨਾ ਹੀ ਨਹੀਂ ਐਪਲ ਦੀ ਯੋਜਨਾ ਭਾਰਤ ''ਚ ਫੈਕਟਰੀ ਲਗਾਉਣ ਦੀ ਵੀ ਹੈ ਜਿਥੇ ਉਹ ਚੀਨ ਤੋਂ ਪੁਰਾਣੇ ਫੋਨ ਇੰਪੋਰਟ ਕਰੇਗਾ ਅਤੇ ਉਨ੍ਹਾਂ ਦੀ ਮੁਰੰਮਤ ਕਰਕੇ ਇਥੋਂ ਦੇ ਬਾਜ਼ਾਰ ''ਚ ਵੇਚੇਗਾ। ਸੂਤਰਾਂ ਮੁਤਾਬਕ ਪੁਰਾਣੇ ਫੋਨ ਭਾਰਤ ''ਚ ਇੰਪੋਰਟ ਕਰਨ ਲਈ ਐਪਲ ਨੇ ਸਰਕਾਰ ਤੋਂ ਮਨਜ਼ੂਰੀ ਮੰਗੀ ਹੈ। ਹਾਲਾਂਕਿ ਇਹ ਮਨਜ਼ੂਰੀ ਮਿਲਣਾ ਇੰਨਾ ਆਸਾਨ ਨਹੀਂ ਹੈ। ਪਿਛਲੇ ਸਾਲ ਵੀ ਐਪਲ ਨੇ ਪੁਰਾਣੇ iPhone ਅਤੇ ਆਈਪੈਡ ਇੰਪੋਰਟ ਕਰਨ ਦੀ ਮਨਜ਼ੂਰੀ ਮੰਗੀ ਸੀ ਜਿਸ ਨੂੰ ਰੱਦ ਕਰ ਦਿੱਤਾ ਗਿਆ ਸੀ।
ਇਸ ਮਨਜ਼ੂਰੀ ਨੂੰ ਰੱਦ ਕਰਨ ਪਿੱਛੇ ਦਲੀਲ ਇਹ ਦਿੱਤੀ ਗਈ ਸੀ ਕਿ ਇਹ ਕੁਝ ਦਿਨਾਂ ਬਾਅਦ ਕਬਾੜ ''ਚ ਬਦਲ ਜਾਵੇਗਾ ਅਤੇ ਕਬਾੜ ਇੰਪੋਰਟ ਕਰਨ ''ਤੇ ਪਾਬੰਦੀ ਹੈ। ਹਾਲਾਂਕਿ ਐਪਲ ਦੀ ਦਲੀਲ ਇਹ ਹੈ ਕਿ ਪੁਰਾਣੇ ਫੋਨ ਦੀ ਕੁਆਲਿਟੀ ਉਨੀ ਹੀ ਚੰਗੀ ਹੁੰਦੀ ਹੈ ਜਿੰਨੀ ਕਿ ਨਵੇਂ ਫੋਨ ਦੀ। ਐਪਲ ਆਪਣੀ ਇਸ ਯੋਜਨਾ ਤੋਂ ਬੇਹੱਦ ਉਤਸ਼ਾਹਿਤ ਹੈ ਕਿਉਂਕਿ ਉਸ ਦੀ ਨਜ਼ਰ ਸਸਤੇ ਸਮਾਰਟਫੋਨ ਦੇ ਬਾਜ਼ਾਰ ''ਤੇ ਹੈ। ਇਥੇ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਪਿਛਲੇ ਸਾਲ ਸਤੰਬਰ ''ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਸਿਲੀਕਾਨ ਵੈਲੀ ਗਏ ਸਨ, ਉਥੇ ਉਨ੍ਹਾਂ ਦੀ ਮੁਲਾਕਾਤ ਐਪਲ ਦੇ ਸੀ.ਈ.ਓ. ਨਾਲ ਹੋਈ ਸੀ।


Related News