ਤਾਂ ਇਸ ਤਰੀਕ ਨੂੰ ਸ਼ੁਰੂ ਹੋਵੇਗੀ iPhone ਦੀ ਪ੍ਰੀ-ਆਰਡਰ ਬੁਕਿੰਗ!

08/24/2015 2:56:30 PM

ਜਲੰਧਰ- ਪਿੱਛਲੀ ਰਿਪੋਰਟ ਅਨੁਸਾਰ ਐਪਲ ਦਾ ਨੈਕਸਟ iPhone 9 ਸਤੰਬਰ ਨੂੰ ਲਾਂਚ ਹੋਵੇਗਾ ਤੇ ਇਸ ਦੀ ਵਿਕਰੀ 18 ਸਤੰਬਰ ਤੋਂ ਸ਼ੁਰੂ ਹੋਵੇਗੀ ਪਰ ਹੁਣ ਨਵੇਂ ਆਈਫੋਨ ਨੂੰ ਲੈ ਕੇ ਨਵੀਂ ਰਿਪੋਰਟ ਸਾਹਮਣੇ ਆਈ ਹੈ। Mac4ever ਬਲਾਗ ਅਨੁਸਾਰ ਫਰਾਂਸ ''ਚ ਫਰਾਂਸ ''ਚ ਆਈਫੋਨ 6ਐਸ ਦੀ ਪ੍ਰੀ-ਆਰਡਰ ਬੁਕਿੰਗ 11 ਸਤੰਬਰ ਤੋਂ ਸ਼ੁਰੂ ਹੋਵੇਗੀ।

ਜੇਕਰ ਇਹ ਜਾਣਕਾਰੀ ਸਹੀ ਹੈ ਤਾਂ ਕਿਹਾ ਜਾ ਸਕਦਾ ਹੈ ਕਿ ਆਈਫੋਨ 6ਐਸ ਦੇ ਲਾਂਚ ਈਵੈਂਟ ਦੇ ਨਾਲ ਹੀ ਪ੍ਰੀ-ਆਰਡਰ ਸ਼ੁਰੂ ਹੋ ਸਕਦਾ ਹੈ। ਪਿੱਛਲੇ ਸਾਲ ਜਦੋਂ ਐਪਲ ਨੇ ਆਈਫੋਨ 6 ਤੇ 6 ਪਲੱਸ ਨੂੰ ਲਾਂਚ ਕੀਤਾ ਸੀ ਤਾਂ ਅਮਰੀਕਾ, ਫਰਾਂਸ, ਆਸਟ੍ਰੇਲੀਆ, ਕੈਨੇਡਾ, ਜਰਮਨੀ, ਹਾਂਗਕਾਂਗ, ਜਾਪਾਨ, ਸਿੰਗਾਪੁਰ, ਬ੍ਰਿਟੇਨ ਤੇ ਪਿਊਟਰੋ ਰਿਕੋ ''ਚ ਇਸ ਦਾ ਪ੍ਰੀ-ਆਰਡਰ 12 ਸਤੰਬਰ ਤੋਂ ਸ਼ੁਰੂ ਹੋ ਗਿਆ ਸੀ।

ਇਸ ਤਰ੍ਹਾਂ ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਐਪਲ ਆਈਫੋਨ 6ਐਸ ਨੂੰ ਲਾਂਚ ਕਰੇਗੀ ਤੇ ਇਹ ਦੇਖਣ ''ਚ ਆਈਫੋਨ 6 ਵਰਗਾ ਹੀ ਹੋਵੇਗਾ ਪਰ ਫੋਨ ''ਚ ਨਵੀਂ ਫੋਰਸ ਟੱਚ ਡਿਸਪਲੇ, ਵਧੀਆ ਕੈਮਰਾ, ਤੇਜ਼ ਪ੍ਰੋਸੈਸਰ ਤੇ ਡਬਲ ਰੈਮ ਦਾ ਸਾਥ ਹੋਵੇਗਾ। 

''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਆਪਣੀ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ਆਪਣੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਆਨੰਦ ਮਾਣ ਸਕਦੇ ਹੋ। 


Related News