ਆਈਫੋਨ 6 ਕਰਕੇ ਹੋਈ ਨੌਜਵਾਨ ਦੀ ਇਹ ਹਾਲਤ (ਦੇਖੋ ਤਸਵੀਰਾਂ)
Tuesday, Aug 02, 2016 - 03:49 PM (IST)

ਜਲੰਧਰ : ਗੈਰੇਥ ਕਲਿਅਰ ਨਾਂ ਦਾ ਸਿਡਨੀ ਦਾ ਨੌਜਵਾਨ ਆਈਫੋਨ 6 ਦੇ ਫਟਨ ਕਰਕੇ ਗੰਭੀਰ ਜ਼ਖਮੀ ਹੋ ਗਿਆ। ਡੇਲੀ ਟੈਲੀਗ੍ਰਾਫ ਦੀ ਰਿਪੋਰਟ ਦੇ ਮੁਤਾਬਿਕ ਇਹ ਹਾਦਸਾ ਉਦੋਂ ਹੋਇਆ ਜਦੋਂ ਉਹ ਆਪਣੀ ਬਾਈਕਈਕਲ ਤੋਂ ਡਿੱਗਿਆ। ਦਰਅਸਲ ਗੈਰੇਥ ਨੇ ਆਈਫੋਨ ਨੂੰ ਆਪਣੇ ਸ਼ਾਟਸ ਦੀ ਪਿੱਛਲੀ ਜੇਬ੍ਹ ''ਚ ਪਾਇਆ ਹੋਇਆ ਸੀ ਤੇ ਡਿੱਗਣ ਸਮੇਂ ਉਹ ਆਈਫੋਨ ਦੇ ਉੱਪਰ ਹੀ ਡਿੱਗਿਆ ਤੇ ਤੁਰੰਤ ਬਾਅਦ ਉਸ ਨੇ ਆਪਨੀ ਜੇਬ੍ਹ ''ਚੋਂ ਧੂਆਂ ਤੇ ਗਰਮੀ ਮਹਿਸੂਸ ਕੀਤੀ, ਜਿਸ ਤੋਂ ਬਾਅਦ ਆਈਫੋਨ 6 ਫੱਟ ਗਿਆ।
ਜਾਣਕਾਰੀ ਦੇ ਮੁਤਾਬਿਕ ਧਮਾਕਾ ਇੰਨਾ ਖਤਰਨਾਕ ਸੀ ਕਿ ਗੈਰੇਥ ਦੀ ਚਮੜੀ ਦੀਆਂ 2 ਪਰਤਾਂ ਤੱਕ ਇਸ ਧਮਾਕੇ ਕਾਰਨ ਝੁਲਸ ਗਈਆਂ। ਐਪਲ ਦਾ ਕਹਿਣਾ ਹੈ ਕਿ ਇਹ ਪੂਰੇ ਮਾਮਲੇ ਦੀ ਜਾਂਚ ਕਰ ਕੇ ਇਸ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਏਗੀ। ਉਥੇ ਹੀ ਗੈਰੇਥ ਵੱਲੋਂ ਟਵੀਟ ਕਰ ਕੇ ਲੀਥੀਅਮ ਆਇਨ ਬੈਟਰੀ ਦੇ ਖਤਰਨਾਕ ਹੋਣ ਬਾਰੇ ਲੋਕਾਂ ਨੂੰ ਮੈਸੇਜ ਦਿੱਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਜੂਨ 2015 ''ਚ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਸੀ, ਜਿਸ ''ਚ ਕ੍ਰਿਸ਼ਨ ਯਾਦਵ ਨਾਂ ਦਾ ਇਕ ਵਿਅਕਤੀ ਹੈਂਡ-ਫ੍ਰੀ ਕਰ ਕੇ ਆਈਫੋਨ 6 ''ਤੇ ਗੱਲ ਕਰ ਰਿਹਾ ਸੀ ਤੇ ਫੋਨ ''ਚੋਂ ਧੂਆਂ ਨਿਕਲਨ ਤੋਂ ਬਾਅਦ ਉਸ ਦਾ ਆਈਫੋਨ 6 ਫੱਟ ਗਿਆ।