Apple Event: iPhone 11 ਸੀਰੀਜ਼ ਤੋਂ ਇਲਾਵਾ ਐਪਲ ਲਾਂਚ ਕਰ ਸਕਦੀ ਹੈ ਇਹ ਪ੍ਰੋਡਕਟਸ

09/10/2019 6:08:33 PM

ਗੈਜੇਟ ਡੈਸਕ– ਦੁਨੀਆ ਭਰ ਦੇ ਆਈਫੋਨ ਲਵਰਜ਼ ਲਈ ਅੱਜ ਦਾ ਦਿਨ ਬੇਹੱਦ ਖਾਸ ਹੈ। ਅੱਜ ਐਪਲ ਆਪਣੇ ਨਵੇਂ ਆਈਫੋਨ ਤੋਂ ਪਰਦਾ ਚੁੱਕਣ ਵਾਲੀ ਹੈ। ਐਪਲ ਦਾ ਇਹ ਲਾਂਚ ਈਵੈਂਟ ਕੈਲੀਫੋਰਨੀਆ ਦੇ ਸਟੀਵ ਜੋਬਸ ਥਿਏਟਰ ’ਚ ਹੋਣ ਜਾ ਰਿਹਾ ਹੈ। ਲਾਂਚ ਈਵੈਂਟ ਦੀ ਸ਼ੁਰੂਆਤ ਭਾਰਤੀ ਸਮੇਂ ਦੇ ਹਿਸਾਬ ਨਾਲ ਰਾਤ ਨੂੰ 10:30 ਵਜੇ ਹੋਵੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਐਪਲ ਅੱਜ ਈਵੈਂਟ ’ਚ iPhone 11 ਦੇ ਨਾਲ ਹੀ iPhone 11 Pro ਅਤੇ iPhone 11 Pro Max ਨੂੰ ਵੀ ਲਾਂਚ ਕਰ ਸਕਦੀ ਹੈ। ਇੰਨਾ ਹੀ ਨਹੀਂ ਸੂਤਰਾਂ ਦੀ ਮੰਨੀਏ ਤਾਂ ਐਪਲ ਦਾ ਇਹ ਈਵੈਂਟ ਕਾਫੀ ਵੱਡੇ ਪੱਧਰ ’ਤੇ ਹੋ ਰਿਹਾ ਹੈ ਅਤੇ ਅੱਜ ਇਸ ਵਿਚ ਨਵੇਂ ਆਈਫੋਨਜ਼ ਤੋਂ ਇਲਾਵਾ ਹੋਰ ਵੀ ਕਈ ਪ੍ਰੋਡਕਟਸ ਲਾਂਚ ਕੀਤੇ ਜਾ ਸਕਦੇ ਹਨ। ਤਾਂ ਆਓ ਜਾਣਦੇ ਹਾਂ ਅੱਜ ਦੇ ਇਸ ਐਪਲ ਈਵੈਂਟ ਬਾਰੇ ਵਿਸਤਾਰ ਨਾਲ।

PunjabKesari

ਟ੍ਰਿਪਲ ਰੀਅਰ ਕੈਮਰੇ ਨਾਲ ਲੈਸ ਹੋ ਸਕਦਾ ਹੈ ਆਈਫੋਨ 11 ਪ੍ਰੋ ਮੈਕਸ
ਆਈਫੋਨ 11 ਪ੍ਰੋ ਮੈਕਸ ਨੂੰ ਆਈਫਨ XS Max ਦਾ ਸਕਸੈਸਰ ਦੱਸਿਆ ਜਾ ਰਿਹਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਵਿਚ ਟ੍ਰਿਪਲ ਰੀਅਰ ਕੈਮਰਾ ਦੇ ਨਾਲ ਪਾਵਰਫੁਲ ਪ੍ਰੋਸੈਸਰ ਅਤੇ ਵਾਇਰਲੈੱਸ ਰਿਵਰਸ ਚਾਰਜਿੰਗ ਵਰਗੇ ਫੀਚਰਜ਼ ਹੋਣਗੇ। 

ਆਈਫੋਨ 11 ਪ੍ਰੋ ’ਚ ਹੋਵੇਗੀ ਛੋਟੀ ਸਕਰੀਨ
ਅੱਜ ਐਪਲ ਆਈਫੋਨ 11 ਪ੍ਰੋ ਵੀ ਲਾਂਚ ਕਰ ਸਕਦੀ ਹੈ। ਇਸ ਵਿਚ ਆਈਫੋਨ 11 ਪ੍ਰੋ ਮੈਕਸ ਵਾਲੇ ਸਾਰੇ ਫੀਚਰ ਹੋਣਗੇ ਪਰ ਇਸ ਦੀ ਸਕਰੀਨ ਆਈਫੋਨ ਪ੍ਰੋ ਮੈਕਸ ਦੇ ਮੁਕਾਬਲੇ ਥੋੜ੍ਹੀ ਛੋਟੀ ਹੋ ਸਕਦੀ ਹੈ। 

ਆਈਫੋਨ 11 ’ਚ ਹੋਵੇਗਾ ਡਿਊਲ ਰੀਅਰ ਕੈਮਰਾ
ਆਈਫੋਨ 11 ਨੂੰ ਪਿਛਲੇ ਸਾਲ ਲਾਂਚ ਹੋਏ ਆਈਫੋਨ XR ਦਾ ਸਕਸੈਸਰ ਦੱਸਿਆ ਜਾ ਰਿਹਾ ਹੈ। ਇਹ ਅੱਜ ਲਾਂਚ ਹੋਣ ਵਾਲੀ ਆਈਫੋਨ ਸੀਰੀਜ਼ ਦਾ ਸ਼ੁਰੂਆਤੀ ਮਾਡਲ ਹੋਵੇਗਾ। ਇਸ ਵਿਚ ਕੰਪਨੀ ਡਿਊਲ ਰੀਅਰ ਕੈਮਰੇ ਦੇ ਨਾਲ ਐੱਲ.ਸੀ.ਡੀ. ਡਿਸਪਲੇਅ ਦੇ ਸਕਦੀ ਹੈ। 

PunjabKesari

ਐਪਲ ਵਾਚ ਸੀਰੀਜ਼ 5
ਇਸ ਗੱਲ ਦੀ ਕਾਫੀ ਉਮੀਦ ਕੀਤੀ ਜਾ ਰਹੀ ਹੈ ਕਿ ਅੱਜ ਦੇ ਈਵੈਂਟ ’ਚ ਐਪਲ ਆਪਣੀ ਪੁਰਾਣੀ ਵਾਚ ਸੀਰੀਜ਼ 4 ਨੂੰ ਅਪਗ੍ਰੇਡ ਕਰ ਦੇਵੇ। ਇਸ ਲਈ ਕੰਪਨੀ ਟਾਈਟੇਨੀਅਮ ਅਤੇ ਸੇਰਮਿਕ ਕੇਸਿੰਗ ਨੂੰ ਪੇਸ਼ ਕਰ ਸਕਦੀ ਹੈ। ਇੰਨਾ ਹੀ ਨਹੀਂ ਇਸ ਕੇਸਿੰਗ ਦੇ ਨਾਲ ਹੀ ਕੰਪਨੀ ਇਸ ਨੂੰ ਵਾਚ ਸੀਰੀਜ਼ 5 ਦੇ ਨਾਂ ਨਾਲ ਲਾਂਚ ਕਰ ਸਕਦੀ ਹੈ। 

ਨਵੇਂ ਏਅਰਪੌਡਸ
ਸੂਤਰਾਂ ਦੀ ਮੰਨੀਏ ਤਾਂ ਐਪਲ ਅੱਜ ਇਸ ਸਪੈਸ਼ਲ ਈਵੈਂਟ ’ਚ ਨਵੇਂ ਏਅਰਪੌਡਸ ਨੂੰ ਪੇਸ਼ ਕਰ ਸਕਦੀ ਹੈ। ਇਨ੍ਹਾਂ ਏਅਪੌਡਸ ਦੀ ਖਾਸ ਗੱਲ ਹੋਵੇਗੀ ਕਿ ਇਹ ਐਕਟਿਵ ਨੌਇਜ਼ ਕੈਂਸਲੇਸ਼ਨ ਸਪੋਰਟ ਦੇ ਨਾਲ ਆਉਣਗੇ। 

PunjabKesari

16 ਇੰਚ ਦਾ ਮੈਕਬੁੱਕ ਪ੍ਰੋ
ਇਹ ਐਪਲ ਦਾ ਹੁਣ ਤਕ ਦਾ ਸਭ ਤੋਂ ਵੱਡਾ ਲੈਪਟਾਪ ਹੋਵੇਗਾ। ਇਸ ਸਾਲ ਇਹ ਮੈਕਬੁੱਕ ਕਾਫੀ ਚਰਚਾ ’ਚ ਰਿਹਾ ਹੈ। ਅਜਿਹੇ ’ਚ ਇਸ ਗੱਲ ਦੀ ਕਾਫੀ ਉਮੀਦ ਹੈ ਕਿ ਅੱਜ ਐਪਲ ਇਸ ਨੂੰ ਲਾਂਚ ਕਰ ਦੇਵੇ। 

ਡਿਊਲ ਲੈੱਨਜ਼ ਰੀਅਰ ਕੈਮਰੇ ਵਾਲੇ ਆਈਪੈਡਸ
ਸਾਲ 2015 ’ਚ ਐਪਲ ਨੇ ਨਵੇਂ ਆਈਫੋਨਜ਼ ਦੇ ਨਾਲ ਨਵੇਂ ਆਈਪੈਡਸ ਨੂੰ ਲਾਂਚ ਕੀਤਾ ਸੀ। ਪਿਛਲੇ ਕੁਝ ਦਿਨਾਂ ਤੋਂ ਐਪਲ ਦੇ ਅਪਕਮਿੰਗ ਆਈਪੈਡਸ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ। ਅਫਵਾਹਾਂ ਦੀ ਮੰਨੀਏ ਤਾਂ ਐਪਲ ਅੱਜ ਨਵੇਂ ਆਈਪੈਡਸ ਨੂੰ ਵੀ ਲਾਂਚ ਕਰ ਸਕਦੀ ਹੈ। ਨਵੇਂ ਆਈਪੈਡਸ ਦੀ ਸਭ ਤੋਂ ਖਾਸ ਗੱਲ ਹੋਵੇਗੀ ਕਿ ਇਹ ਡਿਊਲ ਰੀਅਰ ਕੈਮਰਾ ਸੈੱਟਅਪ ਦੇ ਨਾਲ ਆ ਸਕਦੇ ਹਨ। 

PunjabKesari

Apple TV + ਅਤੇ Apple Card 
ਉਥੇ ਹੀ ਐਪਲ ਆਪਣੇ ਵੀਡੀਓ ਸਟਰੀਮਿੰਗ OTT ਪਲੇਟਫਾਰਮ ਐਪਲ ਟੀਵੀ ਪਲੱਸ ਨੂੰ ਵੀ ਲਾਂਚ ਕਰ ਸਕਦੀ ਹੈ। ਇਸ ਤੋਂ  ਇਲਾਵਾ ਐਪਲ ਕਾਰਡ ਨੂੰ ਵੀ ਪੇਸ਼ ਕੀਤਾ ਜਾ ਸਕਦਾ ਹੈ। ਇਸ ਸਾਲ ਦੀ ਸ਼ੁਰੂਆਤ ’ਚ ਆਯੋਜਿਤ ਹੋਏ WWDC ’ਚ ਐਪਲ ਟੀਵੀ ਪਲੱਸ ਅਤੇ ਐਪਲ ਕਾਰਡ ਦਾ ਐਲਾਨ ਕੀਤਾ ਗਿਆ ਸੀ। 

PunjabKesari

iOS 13 ਆਪਰੇਟਿੰਗ ਸਿਸਟਮ
ਐਪਲ ਨੇ ਹਮੇਸ਼ਾ ਨਵੇਂ ਆਈਫੋਨ ਦੇ ਨਾਲ ਲੇਟੈਸਟ ਸਾਫਟਵੇਅਰ ਨੂੰ ਵੀ ਉਪਲੱਬਧ ਕਰਵਾਇਆ ਹੈ। ਇਸ ਨੂੰ ਦੇਖਦੇ ਹੋਏ ਅਜਿਹਾ ਕਿਹਾ ਜਾ ਰਿਹਾ ਹੈ ਕਿ ਅੱਜ ਐਪਲ ਆਪਣੇ ਆਈ.ਓ.ਐੱਸ. 13 ਨੂੰ ਵੀ ਲਾਂਚ ਕਰੇਗੀ। 

ਮੈਕਬੁੱਕ ਲਈ ਨਵਾਂ ਓ.ਐੱਸ.
ਆਈਫੋਨਜ਼ ਦੀ ਤਰ੍ਹਾਂ ਹੀ ਐਪਲ ਨਵਾਂ ਮੈਕਬੁੱਕ ਪ੍ਰੋ ਲਾਂਚ ਕਰਨ ਦੇ ਨਾਲ ਹੀ ਨਵੇਂ ਐਪਲ ਮੈਕ ਓ.ਐੱਸ. ਕੈਟਲੀਨਾ ਨੂੰ ਵੀ ਲਾਂਚ ਕਰ ਸਕਦੀ ਹੈ। 

ਐਪਲ ਵਾਂਚ ਅਤੇ ਆਈਪੈਡ ਲਈ ਨਵਾਂ ਓ.ਐੱਸ.
ਐਪਲ ਅੱਜ ਦੇ ਈਵੈਂਟ ’ਚ ਐਪਲ ਵਾਚ ਲਈ ਨਵਾਂ ਵਾਚ ਓ.ਐੱਸ. 6 ਲਾਂਚ ਕਰ ਸਕਦੀ ਹੈ। ਇਸ ਦੇ ਨਾਲ ਹੀ ਕੰਪਨੀ ਅੱਜ ਪਹਿਲੀ ਵਾਰ ਆਈਪੈਡਸ ਲਈ ਨਵਾਂ ਓ.ਐੱਸ. ਵੀ ਰਿਲੀਜ਼ ਕਰ ਸਕਦੀ ਹੈ। 


Related News