50,000 ਰੁਪਏ ਤੋਂ ਵੀ ਘੱਟ ਕੀਮਤ ’ਚ ਮਿਲੇਗਾ iPhone 11, ਸ਼ੁਰੂ ਹੋ ਰਹੀ ਐਮਾਜ਼ੋਨ ਸੇਲ
Tuesday, Oct 06, 2020 - 12:14 PM (IST)
ਗੈਜੇਟ ਡੈਸਕ– ਐਮਾਜ਼ੋਨ ਜਲਦ ਹੀ ਆਪਣੀ ਗ੍ਰੇਟ ਇੰਡੀਅਨ ਫੈਸਟਿਵਲ ਸੇਲ ਸ਼ੁਰੂ ਕਰਨ ਜਾ ਰਹੀ ਹੈ। ਹਾਲਾਂਕਿ, ਕੰਪਨੀ ਨੇ ਅਜੇ ਸੇਲ ਦੀ ਤਾਰੀਖ਼ ਦਾ ਐਲਾਨ ਨਹੀਂ ਕੀਤਾ ਪਰ ਕੁਝ ਪੇਸ਼ਕਸ਼ਾਂ ਬਾਰੇ ਜਾਣਕਾਰੀ ਜ਼ਰੂਰ ਸਾਂਝੀ ਕੀਤੀ ਗਈ ਹੈ। ਖ਼ਾਸ ਗੱਲ ਇਹ ਹੈ ਕਿ ਇਸ ਸੇਲ ’ਚ ਗਾਹਕ ਆਈਫੋਨ 11 ਨੂੰ 50,000 ਰੁਪਏ ਜਾਂ ਇਸ ਤੋਂ ਵੀ ਘੱਟ ਕੀਮਤ ’ਚ ਖ਼ਰੀਦ ਸਕਣਗੇ। ਦੱਸ ਦੇਈਏ ਕਿ ਅਜੇ ਆਈਫੋਨ 11 ਦੀ ਕੀਮਤ 68,300 ਰੁਪਏ ਹੈ।
ਪ੍ਰਾਈਮ ਮੈਂਬਰਾਂ ਨੂੰ ਕੀ ਮਿਲੇਗਾ ਖ਼ਾਸ
ਐਮਾਜ਼ੋਨ ਪ੍ਰਾਈਮ ਮੈਂਬਰਾਂ ਲਈ ਗ੍ਰੇਟ ਇੰਡੀਅਨ ਫੈਸਟਿਵਲ ਸੇਲ ਆਮ ਗਾਹਕਾਂ ਦੇ ਮੁਕਾਬਲੇ ਇਕ ਦਿਨ ਪਹਿਲਾਂ ਸ਼ੁਰੂ ਹੋ ਜਾਵੇਗੀ। ਸੇਲ ’ਚ ਸਮਾਰਟਫੋਨਾਂ ਸਮੇਤ ਇਲੈਕਟ੍ਰੋਨਿਕ ਪ੍ਰੋਡਕਟ ਅਤੇ ਅਸੈਸਰੀਜ਼ ਦੀ ਖ਼ਰੀਦ ’ਤੇ 70 ਫੀਸਦੀ ਤਕ ਦੀ ਛੋਟ ਮਿਲਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਹੋਮ ਐਂਡ ਕਿਚਨ ’ਤੇ 60 ਫੀਸਦੀ ਅਤੇ ਕਲੋਦਿੰਗ ਤੇ ਅਸੈਸਰੀਜ਼ ’ਤੇ 70 ਫੀਸਦੀ ਦੀ ਛੋਟ ਦੀ ਪੇਸ਼ਕਸ਼ ਦਿੱਤੀ ਜਾ ਸਕਦੀ ਹੈ।
ਨੋ-ਕਾਸਟ EMI ਦਾ ਆਪਸ਼ਨ ਅਤੇ ਐਕਸਚੇਂਜ ਆਫਰ
ਐਮਾਜ਼ੋਨ ਗ੍ਰੇਟ ਇੰਡੀਅਨ ਫੈਸਟੀਵਲ ਸੇਲ ’ਚ ਜ਼ਿਆਦਾਤਰ ਸਮਾਰਟਫੋਨਾਂ ਨੂੰ ਨੋ-ਕਾਸਟ EMI ਦੀ ਆਪਸ਼ਨ ਨਾਲ ਖ਼ਰੀਦਣ ਦਾ ਮੌਕਾ ਮਿਲੇਗਾ। ਇਸ ਤੋਂ ਇਲਾਵਾ ਐਮਾਜ਼ੋਨ ਵਲੋਂ ਫੋਨ ਦੀ ਖ਼ਰੀਦ ’ਤੇ ਐਕਸਚੇਂਜ ਆਫਰ ਦਿੱਤੀ ਜਾ ਰਹੀ ਹੈ। ਮਤਲਬ ਕਿ ਗਾਹਕ ਪੁਰਾਣੇ ਸਮਾਰਟਫੋਨ ਨੂੰ ਐਕਸਚੇਂਜ ਕਰਕੇ ਕੁਝ ਰੁਪਏ ਦੀ ਛੋਟ ’ਤੇ ਨਵਾਂ ਫੋਨ ਖ਼ਰੀਦ ਸਕਣਗੇ।