Apple iOS 13 ਆਏ ਬਗ ਕਾਰਨ iPhone ਯੂਜ਼ਰਸ ਪ੍ਰੇਸ਼ਾਨ

09/30/2019 9:00:18 PM

ਗੈਜੇਟ ਡੈਸਕ—ਆਈ.ਓ.ਐੱਸ. 13 ਦੀ ਅਪਡੇਟ ਆ ਚੁੱਕੀ ਹੈ। ਇਸ ਤੋਂ ਬਾਅਦ ਐਪਲ ਨੇ ਆਈ.ਓ.ਐੱਸ. 13.1 ਦੀ ਵੀ ਅਪਡੇਟ ਜਾਰੀ ਕਰ ਦਿੱਤੀ ਹੈ। ਪਰ ਇਸ ਅਪਡੇਟ ਤੋਂ ਬਾਅਦ ਟੱਚ ਆਈ.ਡੀ. ਵਾਲੇ ਆਈਫੋਨਸ ਨੂੰ ਕੁਝ ਦਿੱਕਤਾਂ ਦਾ ਸਾਹਮਣੇ ਕਰਨਾ ਪੈ ਰਿਹਾ ਹੈ। ਸੋਸ਼ਲ ਮੀਡੀਆ 'ਤੇ ਕਈ ਯੂਜ਼ਰਸ ਨੇ ਰਿਪੋਰਟ ਵੀ ਕੀਤੀ ਹੈ। ਇਨ੍ਹਾਂ ਮੁਤਾਬਕ  iOS 13 ਅਤੇ 13.1.1 ਅਪੇਡਟ 'ਚ ਵੀ ਦਿੱਕਤਾਂ ਆ ਰਹੀਆਂ ਹਨ।

ਸੋਸ਼ਲ ਮੀਡੀਆ 'ਤੇ ਕੁਝ ਯੂਜ਼ਰਸ ਨੇ ਪੋਸਟ 'ਚ ਕਿਹਾ ਹੈ ਕਿ iOS 13 ਦਾ ਇਹ ਬਗ ਥਰਡ ਪਾਰਟੀ ਐਪਸ ਦੇ ਲਾਗ ਇਨ ਇਨ 'ਚ ਪ੍ਰੇਸ਼ਾਨੀ ਦਾ ਸਬਬ ਬਣ ਰਿਹਾ ਹੈ। ਖਾਸਕਰ ਉਨ੍ਹਾਂ ਐਪਸ 'ਚ ਜਿਨ੍ਹਾਂ ਨੂੰ ਯੂਜ਼ ਕਰ ਲਈ ਲਾਗ-ਇਨ ਕਰਨਾ ਹੁੰਦਾ ਹੈ। ਕੋਈ ਲੋਕਾਂ ਨੇ ਟਵਿਟਰ 'ਤੇ ਇਹ ਦੱਸਿਆ ਹੈ ਕਿ ਕੁਝ ਐਪਸ 'ਚ ਲਾਗ ਇਨ ਕਰਨ ਵੇਲੇ Touch ID ਆਥੈਨਟੀਕੇਸ਼ਨ ਦਾ ਪਾਪ-ਅਪ ਸਮੇਂ 'ਤੇ ਨਹੀਂ ਆ ਰਿਹਾ ਹੈ। ਕੁਝ ਸਮੇਂ ਬਾਅਦ ਇਹ ਪਾਪ-ਅਪ ਆ ਰਿਹਾ ਹੈ।

ਰੈੱਡਿਟ 'ਤੇ ਵੀ ਕੁਝ ਯੂਜ਼ਰਸ ਨੇ ਕਿਹਾ ਕਿ ਬੈਂਕਿੰਗ ਐਪਸ ਜਿਨ੍ਹਾਂ ਨੂੰ ਟੱਚ ਆਈ.ਡੀ. ਨਾਲ ਲਾਗ-ਇਨ ਕੀਤਾ ਜਾਂਦਾ ਹੈ ਅਤੇ ਦੂਜੀਆਂ ਟੱਚ ਆਈ.ਡੀ. ਆਥੈਨਟੀਕੇਸ਼ਨ ਵਾਲੇ ਐਪਸ ਪ੍ਰਭਾਵਿਤ ਹੋ ਰਹੀਆਂ ਹਨ। ਇਹ 1 ਪਾਸਵਰਡ ਜਿਵੇਂ ਕੀਚੇਨ ਐਪ ਨੂੰ ਵੀ ਪ੍ਰਭਾਵਿਤ ਕਰਦਾ ਹੈ। ਹਾਲਾਂਕਿ ਫੇਸ ਆਈ.ਡੀ. ਆਥੈਨਟੀਕੇਸ਼ਨ ਵਾਲੇ ਐਪਸ ਇਸ ਨਾਲ ਪ੍ਰਭਾਵਿਤ ਨਹੀਂ ਹਨ।

ਦਰਅਸਲ () ਰਾਹੀਂ ਐਪ ਲਾਗ-ਇਨ ਕਰਨ ਵੇਲੇ ਜੋ ਪਾਪ-ਅਪ ਆਉਂਦਾ ਹੈ ਉਹ ਅਪਡੇਟ ਤੋਂ ਬਾਅਦ ਵੀ ਹੈ ਪਰ ਇਹ ਦਿਖਦਾ ਨਹੀਂ ਹੈ। 9to5mac ਦੀ ਰਿਪੋਰਟ ਮੁਤਾਬਕ ਅਜਿਹੇ 'ਚ ਤੁਸੀਂ ਆਪਣੀ ਫਿੰਗਰਪ iPhone ਹੋਮ ਬਟਨ 'ਤੇ ਰਖੋ। ਉੱਥੇ ਫਿੰਗਰ ਜਿਸ ਨਾਲ ਤੁਸੀਂ ਆਪਣੀ ਟੱਚ ਆਈ.ਡੀ. ਸੈਟਅਪ ਕੀਤੀ ਹੈ। ਇਸ ਤੋਂ ਬਾਅਦ ਤੁਸੀਂ ਲਾਗ-ਇਨ ਕਰ ਸਕੋਗੇ। ਕੁਝ ਲੋਕਾਂ ਨੇ ਇਹ ਵੀ ਕਿਹਾ ਹੈ ਕਿ ਫੋਨ ਨੂੰ ਸ਼ੇਕ ਕਰਕੇ ਡਾਇਲਾਗ ਬਾਕਸ ਮਿਲ ਰਿਹਾ ਹੈ ਤਾਂ ਤੁਸੀਂ ਇਹ ਵੀ ਟਰਾਈ ਕਰ ਸਕਦੇ ਹੋ।


Karan Kumar

Content Editor

Related News