ਦੁਨੀਆ ਦੇ ਕਿਸੇ ਵੀ ਕੋਨੇ ’ਚੋਂ ਲੈ ਸਕੋਗੇ ਗਰੁੱਪ ਸੈਲਫੀ, ਐਪਲ ਲਿਆ ਰਹੀ ਨਵੀਂ ਤਕਨੀਕ

06/10/2020 3:57:38 PM

ਗੈਜੇਟ ਡੈਸਕ– ਤਕਨਾਲੋਜੀ ਦੇ ਮਾਮਲੇ ’ਚ ਹਰ ਸਾਲ ਇਕ ਨਵਾਂ ਟ੍ਰੈਂਡ ਸ਼ੁਰੂ ਕਰਨ ਵਾਲੀ ਕੰਪਨੀ ਐਪਲ ਨੂੰ ਹੁਣ ਇਕ ਅਜਿਹਾ ਪੇਟੈਂਟ ਮਿਲਿਆ ਹੈ ਜੋ ਵਾਕਈ ਹੈਰਾਨ ਕਰਨ ਵਾਲਾ ਹੈ। ਅਮਰੀਕੀ ਪੇਟੈਂਟ ਐਂਡ ਟ੍ਰੇਡਮਾਰਕ ਦਫ਼ਤਰ ਨੇ ਐਪਲ ਦੇ ਵਰਚੁਅਲ ਸੈਲਫੀ ਦੇ ਪੇਟੈਂਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਪੇਟੈਂਟ ਨੂੰ ਮਿਲਣ ਦਾ ਮਤਲਬ ਹੈ ਕਿ ਆਉਣ ਵਾਲੇ ਸਮੇਂ ’ਚ ਆਈਫੋਨ ਯੂਜ਼ਰਸ ਆਪਣੇ ਦੋਸਤਾਂ ਨਾਲ ਦੁਨੀਆ ਦੇ ਕਿਸੇ ਵੀ ਕੋਨੇ ’ਚੋਂ ਗਰੁੱਪ ਸੈਲਫੀ ਲੈ ਸਕਣਗੇ। ਆਮਤੌਰ ’ਤੇ ਗਰੁੱਪ ਸੈਲਫੀ ਲਈ ਸਾਰੇ ਲੋਕਾਂ ਦਾ ਇਕ ਥਾਂ ’ਤੇ ਇਕੱਠੇ ਹੋਣਾ ਜ਼ਰੂਰੀ ਹੁੰਦਾ ਹੈ ਪਰ ਐਪਲ ਦੇ ਇਸ ਪੇਟੈਂਟ ਤੋਂ ਬਾਅਦ ਅਜਿਹਾ ਹੋਣਾ ਜ਼ਰੂਰੀ ਨਹੀਂ ਹੈ। ਐਪਲ ਨੇ ਇਸ ਪੇਟੈਂਟ ਲਈ ਦੋ ਸਾਲ ਪਹਿਲਾਂ ਹੀ ਅਰਜ਼ੀ ਦਿੱਤੀ ਸੀ। Patently Apple ਮੁਤਾਬਕ, ਇਸ ਪੇਟੈਂਟ ਤਹਿਤ ਕੰਪਿਊਟਿੰਗ ਡਿਵਾਈਸ ਦੀ ਵਰਤੋਂ ਹੋਵੇਗੀ ਜੋ ਕਿ ਸਿੰਥੈਟਿਕ ਗਰੁੱਪ ਸੈਲਫੀ ਤਿਆਰ ਕਰੇਗੀ। 

PunjabKesari

ਕੀ ਹੈ ਸਿੰਥੈਟਿਕ ਗਰੁੱਪ ਸੈਲਫੀ
ਸਿੰਥੈਟਿਕ ਗਰੁੱਪ ਸੈਲਫੀ ਵੱਖ-ਵੱਖ ਸੈਲਫੀ ਦਾ ਇਕ ਕੰਪੋਜਿਸ਼ਨ ਹੈ ਜਿਸ ਨੂੰ ਇਕ ਤਸਵੀਰ ’ਚ ਮਰਜ ਕੀਤਾ ਜਾਂਦਾ ਹੈ। ਇਸ ਲਈ ਡਿਵਾਈਸ ਵੀਡੀਓ ਇਮੇਜ, ਲਾਈਵ ਵੀਡੀਓ ਅਤੇ ਫੋਟੋ ਦੀ ਵਰਤੋਂ ਕਰੇਗੀ। ਸਿੰਥੈਟਿਕ ਗਰੁੱਪ ਸੈਲਫੀ ’ਚ ਯੂਜ਼ਰਸ ਕੋਲ ਸੈਲਫੀ ਨੂੰ ਐਡਿਟ ਕਰਨ ਦਾ ਵੀ ਆਪਸ਼ਨ ਹੋਵੇਗਾ। ਇਸ ਤੋਂ ਇਲਾਵਾ ਗਰੁੱਪ ਸੈਲਫੀ ’ਚ ਹਿੱਸਾ ਲੈਣ ਵਾਲੇ ਸਾਰੇ ਲੋਕ ਆਪਣੀ ਸਥਿਤੀ ਵੀ ਖੁਦ ਹੀ ਵਰਚੁਅਲ ਤੈਅ ਕਰ ਸਕਣਗੇ। 

ਇਸ ਲਈ ਸਾਰਿਆਂ ਨੂੰ ਆਪਣੇ ਫੋਨ ’ਚ ਸੈਲਫੀ ਲੈਣੀ ਪਵੇਗੀ ਅਤੇ ਬੈਕਗ੍ਰਾਊਂਡ ਨੂੰ ਹਟਾਉਣਾ ਹੋਵੇਗਾ। ਇਸ ਤੋਂ ਬਾਅਦ ਸਾਰਿਆਂ ਦੀ ਸੈਲਫੀ ਨਾਲ ਵਰਚੁਅਲ ਗਰੁੱਪ ਸੈਲਫੀ ਨੂੰ ਤਿਆਰ ਕੀਤਾ ਜਾ ਸਕੇਗਾ। ਹਾਲਾਂਕਿ ਅਜੇ ਤਕ ਇਹ ਸਾਫ਼ ਨਹੀਂ ਹੈ ਕਿ ਇਸ ਫੀਚਰ ਨੂੰ ਆਈਫੋਨ ਯੂਜ਼ਰਸ ਲਈ ਕਦੋਂ ਜਾਰੀ ਕੀਤਾ ਜਾਵੇਗਾ। 


Rakesh

Content Editor

Related News