ਐਪਲ ਨੇ ਖ਼ਰਾਬ ਫੋਨ ਅਤੇ ਕੰਪਿਊਟਰਾਂ ਤੋਂ ਕੱਢਿਆ 264 ਕਰੋੜ ਦਾ ਸੋਨਾ

Saturday, Apr 16, 2016 - 01:05 PM (IST)

ਐਪਲ ਨੇ ਖ਼ਰਾਬ ਫੋਨ ਅਤੇ ਕੰਪਿਊਟਰਾਂ ਤੋਂ ਕੱਢਿਆ 264 ਕਰੋੜ ਦਾ ਸੋਨਾ

ਜਲੰਧਰ : ਤੁਸੀਂ ਖ਼ਰਾਬ ਹੋ ਚੁੱਕੇ ਫੋਨ ਅਤੇ ਕੰਪਿਊਟਰਾਂ ਦਾ ਕੀ ਕਰਦੇ ਹੋ?  ਸ਼ਾਇਦ ਸੁੱਟ ਦਿੰਦੇ ਹੋਵੋਗੇ ਜਾਂ ਕਬਾੜ ''ਚ ਵੇਚ ਦਿੰਦੇ ਹੋਵੋਗੇ ਪਰ ਆਈਫੋਨ ਲਈ ਮਸ਼ਹੂਰ ਕੰਪਨੀ ਐਪਲ ਨੇ ਯੂਜ਼ਡ ਫੋਨਸ ਅਤੇ ਕੰਪਿਊਟਰਾਂ ਤੋਂਂ 40 ਮਿਲੀਅਨ ਡਾਲਰ ਮਤਲਬ ਕਰੀਬ 264 ਕਰੋੜ ਰੁਪਏ ਦਾ ਸੋਨਾ ਕੱਢਿਆ ਹੈ।  

ਐਪਲ ਨੇ ਵੀਰਵਾਰ ਨੂੰ ਜਾਰੀ ਕੀਤੀ ਗਈ ਸਾਲਾਨਾ ਐਨਵਾਇਰਨਮੈਂਟ ਰਿਪੋਰਟ ''ਚ ਦੱਸਿਆ ਗਿਆ ਹੈ ਕਿ ਕਿਵੇਂ ਉਨ੍ਹਾਂ ਨੇ ਪੁਰਾਣੇ ਕੰਪਿਊਟਰਾਂ ਅਤੇ ਫੋਨਸ ਤੋਂ ਰਿਕਵਰੀ ਕੀਤੀ ਹੈ। ਕੰਪਨੀ ਨੇ ਇਲੈਕਟ੍ਰਾਨਿਕ ਕੂੜੇ ਤੋਂ ਕਰੀਬ 61 ਮਿਲੀਅਨ ਪੌਂਡ ਦਾ ਸਟੀਲ,  ਐਲੁਮਿਨੀਅਮ, ਗਲਾਸ ਅਤੇ ਹੋਰ ਮਟੀਰਿਅਲ ਕੱਢਣ ''ਚ ਕਾਮਯਾਬੀ ਪਾਈ ਹੈ।

ਤੁਹਾਡੇ ਮਨ ''ਚ ਸਵਾਲ ਹੋਵੇਗਾ ਕਿ ਅਖੀਰ ਇੰਨਾ ਸੋਨਾ ਨਿਕਲਿਆ ਕਿਵੇਂ?  ਇਲੈਕਟ੍ਰਾਨਿਕਸ ਸਪਲਾਈ ਚੇਨ ''ਤੇ ਕੰਮ ਕਰਨ ਵਾਲੇ ਐਕਟੀਵਿਸਟ ਗਰੁੱਪ ਫੇਇਰਫੋਨ ਦੇ ਮੁਤਾਬਕ ਔਸਤਨ ਇਕ ਸਮਾਰਟਫੋਨ ''ਚ 30 ੰਿਮਲੀਗ੍ਰਾਮ ਸੋਨਾ ਹੁੰਦਾ ਹੈ। ਇਹ ਫੋਨ ਦੇ ਸਰਕੀਟ ਬੋਰਡਸ ਅਤੇ ਇੰਟਰਨਲ ਕੰਪੋਨੈਂਟਸ ''ਚ ਹੁੰਦਾ ਹੈ। ਐਪਲ ਅਜਿਹੇ ਲੱਖਾਂ ਆਈਫੋਨਸ ਅਤੇ ਕੰਪਿਊਟਰਸ ਦੀ ਰੀ-ਸਾਈਕਿੰਲਗ ਕਰਦਾ ਹੈ ਜਿਨ੍ਹਾਂ ''ਚ ਸੋਨਾ ਹੁੰਦਾ ਹੈ। ਇਹ ਵੀ ਸੰਭਵ ਹੈ ਕਿ ਐਪਲ ਨੇ ਵੱਡੀ ਗਿਣਤੀ ''ਚ ਆਪਣੇ ਵਾਚ ਐਡਿਸ਼ਨਸ ਨੂੰ ਰੀ-ਸਾਈਕਲ ਕੀਤਾ ਹੈ ਜਿਨ੍ਹਾਂ ''ਚ 18 ਕੈਰੇਟ ਦੀ ਗੁਣਵੱਤਾ ਵਾਲੇ ਤਕਰੀਬਨ 50 ਗ੍ਰਾਮ ਸੋਨ ਦਾ ਇਸਤੇਮਾਲ ਹੁੰਦਾ ਹੈ। ਪਰ ਇਹ ਕਲਪਨਾ ਕਰਨੀ ਵੀ ਔਖੀ ਹੈ ਕਿ 10,000 ਡਾਲਰ ਤੱਕ ''ਚ ਐਪਲ ਵਾਚ ਖਰੀਦਣ ਵਾਲੇ ਲੋਕਾਂ ਨੇ ਉਸ ਨੂੰ ਰੀ-ਸਾਈਕਲ ਕਰਨ ਲਈ ਵਾਪਸ ਐਪਲ ਨੂੰ ਸੌਂਪ ਦਿੱਤਾ।  ਐਪਲ ਦੀ ਇਹ ਕਾਮਯਾਬੀ ਸਹੀ ''ਚ ਚੌਕਾਨ ਵਾਲੀ ਹੈ।


Related News