Apple ਨੇ ਆਪਣੀ ਐਡ ''ਚ ਦੱਸਿਆ ਆਈਪੈਡ ਪ੍ਰੋ ਨੂੰ ਪੀ. ਸੀ. ਤੋਂ ਬਿਹਤਰ (ਵੀਡੀਓ)

Tuesday, Aug 02, 2016 - 12:49 PM (IST)

ਜਲੰਧਰ : ਐਪਲ ਹਮੇਸ਼ਾ ਹੀ ਕੰਪਿਊਟਿੰਗ ਡਿਵਾਈਜ਼ ਨੂੰ ਪ੍ਰੈਜ਼ੈਂਟ ਕਰਨ ''ਚ ਥੋੜੀ ਕਨਫਿਊਜ਼ ਰਹੀ ਹੈ। ਤੁਹਾਨੂੰ ਲੋਕਾਂ ''ਚ 2 ਗਰੁੱਪ ਸਾਫ ਦਿੱਖ ਜਾਣਗੇ, ਇਕ ਜੋ ਪੀ. ਸੀ. ਨੂੰ ਪ੍ਰੈਫਰ ਕਰਦੇ ਹਨ ਤੇ ਇਕ ਜੋ ਮੈਕ ਨੂੰ ਪ੍ਰੈਫਰ ਕਰਦੇ ਹਨ। ਹੁਣ ਐਪਲ ਆਈਪੈਡ ਲਾਈਨਅਪ ਨੂੰ ਪੂਰੀ ਤਰ੍ਹਾਂ ਕੰਪਿਊਟਰ ਨਾਲ ਕੰਪੇਰ ਕਰ ਰਹੀ ਹੈ। ਇਹ ਦੇਖਣ ਨੂੰ ਮਿਲਿਆ ਆਈਪੈਡ ਦੀ ਨਵੀਂ ਐਡ ''ਚ, ਜਿਸ ''ਚ ਐਪਲ ਆਈਪੈਡ ਨੂੰ ਪ੍ਰੈਜ਼ੈਂਟ ਕਰ ਕੇ ਉਸ ''ਚ ਕੀਤੇ ਜਾਣ ਵਾਲੇ ਟਾਸਕ ਨੂੰ ਕੰਪਿਊਟਰ ਨਾਲ ਕੰਪੇਅਰ ਕਰ ਰਹੀ ਹੈ। 

 

ਹਾਲਾਂਕਿ ਲਿਨੋਵੋ, ਮਾਈਕ੍ਰੋਸਾਫਟ ਵੀ ਅਜਿਹੀ ਲੀਗ ਦਾ ਹਿੱਸਾ ਹਨ ਜੋ ਆਪਣੇ ਟੈਬਲੇਟਸ ਨੂੰ ਕੰਪਿਊਟਰ ਦੀ ਰਿਪਲੇਸਮੈਂਟ ਦੇ ਤੌਰ ''ਤੇ ਪੇਸ਼ ਕਰਦੇ ਹਨ। ਜ਼ਿਕਰਯੋਗ ਹੈ ਕਿ ਆਈਪੈਡ ਪ੍ਰੋ ਹੁਣ 12.9 ਤੇ 9.7 ਇੰਚ ਵੇਰੀਅੰਟ ''ਚ ਮੌਜੂਦ ਹੈ ਤੇ ਇਸ ਦੇ ਨਾਲ-ਨਾਲ ਆਈਪੈਡ ਪ੍ਰੋ ਡੈਸਕਟਾਪ ਗ੍ਰੇਡ ਦੇ ਸਾਫਟਵੇਅਰ ਵੀ ਰਨ ਕਰ ਸਕਦਾ ਹੈ। ਹਾਲਾਂਕਿ ਐਪਲ ਦੀ ਐਡ ਤੋਂ ਸਾਫ ਜ਼ਾਹਿਰ ਹੈ ਕਿ ਐਪਲ ਕਿਸੇ ਵੀ ਹਾਲਤ ''ਚ ਲੋਕਾਂ ਨੂੰ ਇਸ ਗੱਲ ਲਈ ਮਨਾਉਣਾ ਚਾਹੁੰਦੀ ਹੈ ਕਿ ਐਪਲ ਆਈਪੈਡ ਪ੍ਰੋ ਕਿਸੇ ਵੀ ਕੰਪਿਊਟਰ ਡੈਸਕਟਾਪ ਤੋਂ ਬਿਹਤਰ ਹੈ।


Related News