Apple CEO ਨੇ ਕੋਰੋਨਾ ਪ੍ਰਭਾਵਿਤ ਇਲਾਕਿਆਂ 'ਚ ਵੰਡੇ 1 ਕਰੋੜ ਮਾਸਕ

Friday, Mar 27, 2020 - 01:55 AM (IST)

Apple CEO ਨੇ ਕੋਰੋਨਾ ਪ੍ਰਭਾਵਿਤ ਇਲਾਕਿਆਂ 'ਚ ਵੰਡੇ 1 ਕਰੋੜ ਮਾਸਕ

ਗੈਜੇਟ ਡੈਸਕ—ਐਪਲ ਸੀ.ਈ.ਓ. ਟਿਮ ਕੁਕ ਨੇ ਪਿਛਲੇ ਦਿਨੀਂ ਟਵਿੱਟ ਕਰਕੇ ਮੈਡੀਕਲ ਕਰਮਚਾਰੀਆਂ ਲਈ ਮਾਸਕ ਕਮਿਸ਼ਨ ਕਰਨ ਦੇ ਬਾਰੇ 'ਚ ਜਾਣਕਾਰੀ ਦਿੱਤੀ ਸੀ। ਟਿਮ ਕੁਕ ਨੇ ਹੁਣ ਇਕ ਨਵੀਂ ਵੀਡੀਓ ਟਵਿਟ ਰਾਹੀਂ ਕੋਰੋਨਾ ਦੇ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਅਮਰੀਕਾ ਅਤੇ ਯੂਰੋਪ 'ਚ 1 ਕਰੋੜ ਮਾਸਕ ਵੰਡਣ ਦਾ ਦਾਅਵਾ ਕੀਤਾ ਹੈ। ਟਿਮ ਕੁਕ ਨੇ ਆਪਣੀ ਵੀਡੀਓ ਟਵਿੱਟ 'ਚ ਕਿਹਾ ਕਿ ਸਾਡੀ ਆਪਰੇਸ਼ਨ ਟੀਮ ਸਰਕਾਰ ਨਾਲ ਮਿਲ ਕੇ ਮਾਸਕ ਦੀ ਸਪਲਾਈ ਚੇਨ ਨੂੰ ਬਣਾਏ ਰੱਖ ਰਹੀ ਹੈ। ਅਸੀਂ 10 ਮਿਲੀਅਨ ਭਾਵ ਇਕ ਕਰੋੜ ਤੋਂ ਜ਼ਿਆਦਾ ਮਾਸਕ ਅਮਰੀਕਾ ਅਤੇ ਯੂਰੋਪ ਦੇ ਸਭ ਤੋਂ ਪ੍ਰਭਾਵਿਤ ਖੇਤਰ 'ਚ ਵੰਡੇ ਹਨ। ਟਿਮ ਕੁਕ ਨੇ 1 ਮਿੰਟ 7 ਸੈਕਿੰਡ ਦੀ ਵੀਡੀਓ 'ਚ ਇਸ ਕੋਰੋਨਾਵਾਇਰਸ ਨਾਲ ਲੜ ਰਹੇ ਮੈਡੀਕਲ ਕਮਰਚਾਰੀਆਂ ਦਾ ਧੰਨਵਾਦ ਵੀ ਅਦਾ ਕੀਤਾ ਹੈ।

ਤੁਹਾਨੂੰ ਦੱਸ ਦੇਈਏ ਕਿ 22 ਮਾਰਚ ਨੂੰ ਵੀ ਟਿਮ ਕੁਕ ਨੇ ਆਪਣੇ ਟਵਿੱਟਰ ਹੈਂਡਲ ਤੋਂ ਅਮਰੀਕਾ ਅਤੇ ਯੂਰੋਪ ਦੇ ਹੈਲਥਕੇਅਰ ਪ੍ਰੋਫੈਸ਼ਨਲਸ ਲਈ ਮਾਸਕ ਡੋਨੇਟ ਕਰਨ ਦੇ ਬਾਰੇ 'ਚ ਜਾਣਕਾਰੀ ਦਿੱਤੀ ਸੀ। ਟਿਮ ਕੁਕ ਨੇ ਉਨ੍ਹਾਂ ਨੂੰ ਕੋਰੋਨਾਵਾਇਰਸ ਵਿਰੁੱਧ ਲੜ ਰਹੇ ਫਰੰਟ ਲਾਈਨ ਵਾਇਯਰਸ ਕਿਹਾ ਸੀ। ਇਸ ਸਮੇਂ ਦੁਨੀਆਭਰ 'ਚ ਕੋਰੋਨਾਵਾਇਰਸ ਕਾਰਣ 5 ਲੱਖ ਤੋਂ ਜ਼ਿਆਦਾ ਪ੍ਰਭਾਵਿਤ ਹਨ। ਚੀਨ ਅਤੇ ਇਟਲੀ ਤੋਂ ਬਾਅਦ ਇਹ ਵਾਇਰਸ ਤੇਜ਼ੀ ਨਾਲ ਅਮਰੀਕਾ 'ਚ ਵੀ ਫੈਲ ਰਿਹਾ ਹੈ। ਇਕ ਹੀ ਦਿਨ 'ਚ ਅਮਰੀਕਾ 'ਚ 900 ਤੋਂ ਜ਼ਿਆਦਾ ਲੋਕ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਪਾਏ ਗਏ। ਕੋਰੋਨਾਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਦੇ ਮਾਮਲੇ 'ਚ ਚੀਨ ਅਤੇ ਇਟਲੀ ਤੋਂ ਬਾਅਦ ਤੀਸਰੇ ਨੰਬਰ 'ਤੇ ਅਮਰੀਕਾ ਆ ਗਿਆ ਹੈ। ਅਮਰੀਕਾ 'ਚ ਹੁਣ ਤਕ 80 ਹਜ਼ਾਰ ਤੋਂ ਵਧੇਰੇ ਲੋਕ ਪ੍ਰਭਾਵਿਤ ਹਨ।


author

Karan Kumar

Content Editor

Related News