ਹੁਣ ਖੁਦ ਠੀਕ ਕਰ ਸਕੋਗੇ ਆਪਣਾ iPhone, ਐਪਲ ਨੇ ਸ਼ੁਰੂ ਕੀਤਾ ਸੈਲਫ ਸਰਵਿਸ ਰਿਪੇਅਰ ਪ੍ਰੋਗਰਾਮ

Saturday, Nov 20, 2021 - 01:19 PM (IST)

ਹੁਣ ਖੁਦ ਠੀਕ ਕਰ ਸਕੋਗੇ ਆਪਣਾ iPhone, ਐਪਲ ਨੇ ਸ਼ੁਰੂ ਕੀਤਾ ਸੈਲਫ ਸਰਵਿਸ ਰਿਪੇਅਰ ਪ੍ਰੋਗਰਾਮ

ਗੈਜੇਟ ਡੈਸਕ– ਐਪਲ ਨੇ ਪਹਿਲੀ ਵਾਰ ਸੈਲਫ ਸਰਵਿਸ ਰਿਪੇਅਰ ਪ੍ਰੋਗਰਾਮ ਲਾਂਚ ਕੀਤਾ ਹੈ। ਸੈਲਫ ਸਰਵਿਸ ਰਿਪੇਅਰ ਪ੍ਰੋਗਰਾਮ ਤਹਿਤ ਹੁਣ ਤੁਸੀਂ ਐਪਲ ਦੇ ਓਰਿਜਨਲ ਸਪੇਅਰ ਪਾਰਟਸ ਖਰੀਦ ਸਕੋਗੇ ਅਤੇ ਆਪਣੇ ਆਈਫੋਨ ਜਾਂ ਮੈਕਬੁੱਕ ਨੂੰ ਖੁਦ ਹੀ ਰਿਪੇਅਰ ਕਰ ਸਕੋਗੇ। ਇਹ ਪਹਿਲਾ ਮੌਕਾ ਹੈ ਜਦੋਂ ਐਪਲ ਨੇ ਆਮ ਜਨਤਾ ਨੂੰ ਸਪੇਅਰ ਪਾਰਟਸ ਉਪਲੱਬਧ ਕਰਵਾਉਣ ਦੀ ਜਾਣਕਾਰੀ ਦਿੱਤੀ ਹੈ। 

ਇਹ ਵੀ ਪੜ੍ਹੋ– iPhone 13 ਖਰੀਦਣ ਦਾ ਸ਼ਾਨਦਾਰ ਮੌਕਾ, ਮਿਲ ਰਹੀ 24 ਹਜ਼ਾਰ ਰੁਪਏ ਤਕ ਦੀ ਛੋਟ

ਐਪਲ ਨੇ ਕਿਹਾ ਹੈ ਕਿ ਉਸ ਦੇ ਸਟੋਰ ਦੀ ਸ਼ੁਰੂਆਤ ਆਈਫੋਨ 12 ਅਤੇ ਆਈਫੋਨ 13 ਦੀ ਡਿਸਪਲੇਅ, ਬੈਟਰੀ ਅਤੇ ਕੈਮਰਾ ਨੂੰ ਰਿਪੇਅਰ ਕਰਨ ਵਾਲੇ 200 ਪਾਰਟਸ ਅਤੇ ਟੂਲ ਦੇ ਨਾਲ ਹੋਵੇਗੀ। ਇਸ ਪ੍ਰੋਗਰਾਮ ਦਾ ਫਾਇਦਾ ਮੈਕ ਯੂਜ਼ਰਸ ਨੂੰ ਵੀ ਮਿਲੇਗਾ। ਇਸ ਪ੍ਰੋਗਰਾਮ ਤਹਿਤ ਗਾਹਕਾਂ ਨੂੰ ਸਪੇਅਰ ਪਾਰਟਸ ਉਸੇ ਕੀਮਤ ’ਤੇ ਮਿਲਣਗੇ ਜਿਸ ਕੀਮਤ ’ਤੇ ਕਿਸੇ ਮੋਬਾਇਲ ਰਿਪੇਅਰ ਸਟੋਰ ਨੂੰ ਮਿਲਦੇ ਹਨ। ਖਾਸ ਗੱਲ ਇਹ ਹੈ ਕਿ ਤੁਸੀਂ ਐਪਲ ਦੇ ਪੁਰਾਣੇ ਪਾਰਟਸ ਨੂੰ ਵਾਪਸ ਕਰਕੇ ਕੁਝ ਡਿਸਕਾਊਂਟ ਵੀ ਲੈ ਸਕਦੇ ਹੋ। ਇਸ ਪ੍ਰੋਗਰਾਮ ਦੀ ਸ਼ੁਰੂਆਤ ਅਗਲੇ ਸਾਲ ਦੇ ਸ਼ੁਰੂ ’ਚ ਹੋਵੇਗੀ। 

ਇਹ ਵੀ ਪੜ੍ਹੋ– iPad ਦੇ ਇਸ ਫੀਚਰ ਕਾਰਨ ਬਚੀ ਪਿਓ-ਧੀ ਦੀ ਜਾਨ, ਜਾਣੋ ਕੀ ਹੈ ਪੂਰਾ ਮਾਮਲਾ 

PunjabKesari

ਇਸ ਤੋਂ ਪਹਿਲਾਂ ਸਾਲ 2019 ’ਚ ਵੀ ਐਪਲ ਨੇ ਇਸੇ ਤਰ੍ਹਾਂ ਦਾ ਇਕ ਪ੍ਰੋਗਰਾਮ ਸ਼ੁਰੂ ਕੀਤਾ ਸੀ ਜਿਸ ਤਹਿਤ ਮੋਬਾਇਲ ਰਿਪੇਅਰ ਦੁਨਾਕ ਵਾਲੇ ਐਪਲ ਦੇ ਸਪੇਅਰ ਪਾਰਟਸ ਖਰੀਦ ਸਕਦੇ ਸਨ। ਐਪਲ ਨੇ ਦੱਸਿਆ ਸੀ ਕਿ ਇਸ ਪ੍ਰੋਗਰਾਮ ਤਹਿਤ 2,800 ਮੋਬਾਇਲ ਰਿਪੇਅਰ ਦੁਕਾਨ ਵਾਲੇ ਜੁੜੇ ਹਨ, ਜਦਕਿ 5,000 ਅਧਿਕਾਰਤ ਰਿਪੇਅਰ ਸੈਂਟਰ ਇਸ ਦਾ ਹਿੱਸਾ ਬਣੇ ਸਨ। 

ਇਹ ਵੀ ਪੜ੍ਹੋ– 63 ਲੱਖ ਰੁਪਏ ’ਚ ਵਿਕਿਆ ਇਹ ਪੁਰਾਣਾ iPhone, ਕਾਰਨ ਜਾਣ ਹੋ ਜਾਓਗੇ ਹੈਰਾਨ


author

Rakesh

Content Editor

Related News