Apple ਨੇ ਨਵੇਂ MacBook Air, MacBook Pro, M2 ਚਿੱਪ ਤੇ iPhone ਸਾਫਟਵੇਅਰ ਦਾ ਕੀਤਾ ਐਲਾਨ

Tuesday, Jun 07, 2022 - 01:35 AM (IST)

Apple ਨੇ ਨਵੇਂ MacBook Air, MacBook Pro, M2 ਚਿੱਪ ਤੇ iPhone ਸਾਫਟਵੇਅਰ ਦਾ ਕੀਤਾ ਐਲਾਨ

Apple WWDC ਈਵੈਂਟ 2022: ਐਪਲ ਅੱਜ ਆਪਣੇ WWDC 2022 ਲਾਈਵ ਈਵੈਂਟ 'ਚ ਯੂਜ਼ਰਸ ਲਈ ਬਹੁਤ ਕੁਝ ਲੈ ਕੇ ਆਇਆ ਹੈ। ਇਸ ਈਵੈਂਟ 'ਚ ਕੰਪਨੀ ਨੇ iOS16 OS ਦੇ ਨਾਲ ਕਈ ਖਾਸ ਚੀਜ਼ਾਂ ਨੂੰ ਪੇਸ਼ ਕੀਤਾ। ਈਵੈਂਟ 'ਚ WatchOS 9, iPadOS 16, macOS Ventura, MacBook Air 2022, MacBook Pro, iOS 16 ਤੋਂ ਲੈ ਕੇ ਹੋਰ ਬਹੁਤ ਸਾਰੇ ਈਵੈਂਟ ਲਾਂਚ ਕੀਤੇ ਗਏ ਹਨ। ਇਸ ਦੇ ਨਾਲ ਹੀ ਕੁਝ ਅਜਿਹੇ ਦਿਲਚਸਪ ਫੀਚਰਸ ਪੇਸ਼ ਕੀਤੇ ਗਏ ਹਨ, ਜਿਨ੍ਹਾਂ ਦੀ ਵਰਤੋਂ ਨਾਲ ਤੁਸੀਂ ਕਾਫੀ ਇੰਜੁਆਏ ਕਰਨ ਵਾਲੇ ਹੋ। ਇਹ ਦਿਲਚਸਪ ਹੋਣ ਤੋਂ ਇਲਾਵਾ ਕਾਫੀ ਮਦਦਗਾਰ ਵੀ ਹਨ।

iPad 16 ਹੋਈ ਅਨਾਊਂਸ
Apple ਨੇ ਆਪਣੇ ਆਈਪੈਡ ਲਈ ਅਪਡੇਟਿਡ iPadOS ਪੇਸ਼ ਕੀਤਾ ਹੈ। ਐਪਲ ਨੇ ਫ੍ਰੀਫਾਰਮ ਨਾਂ ਦੇ ਇਕ ਪਲੇਟਫਾਰਮ ਦਾ ਐਲਾਨ ਕੀਤਾ ਹੈ, ਜੋ ਕਿ ਕਈ ਯੂਜ਼ਰਸ ਨੂੰ ਫਾਈਲਾਂ ਨੂੰ ਸਾਂਝਾ ਕਰਨ ਵਿੱਚ ਮਦਦ ਕਰਦਾ ਹੈ। ਇਹ ਇਸ ਸਾਲ ਦੇ ਅੰਤ ਵਿੱਚ iPadOS 16, iOS 16 ਅਤੇ macOS Ventura 'ਤੇ ਉਪਲਬਧ ਹੋਵੇਗਾ।

macOS Ventura 'ਚ ਮਿਲੇਗੀ Passkey
Apple ਨੇ ਪੁਰਾਣੇ ਪਾਸਵਰਡ ਦੇ ਆਪਸ਼ਨ ਦੇ ਰੂਪ 'ਚ PassKeys ਦਾ ਐਲਾਨ ਕੀਤਾ ਹੈ। ਉਹ ਯੂਜ਼ਰਸ ਜੋ ਬਾਇਓਮੈਟ੍ਰਿਕ ਡਾਟਾ ਦੀ ਵਰਤੋਂ ਕਰਦੇ ਹਨ, ਉਸ ਵਿੱਚ FaceID ਤੇ TouchID ਸ਼ਾਮਲ ਹਨ। ਐਪਲ ਦਾ ਕਹਿਣਾ ਹੈ ਕਿ PassKeys ਨੂੰ ਫਿਸ਼ ਜਾਂ ਲੀਕ ਨਹੀਂ ਕੀਤਾ ਜਾ ਸਕਦਾ ਅਤੇ ਉਹ iCloud ਕਿਚੇਨ ਦੇ ਕਾਰਨ ਸੁਰੱਖਿਅਤ ਹਨ। ਇਹ ਫੀਚਰਜ਼ Mac, MacBooks, iPhones, iPads ਤੇ Apple TV 'ਚ ਉਪਲਬਧ ਹੋਵੇਗਾ।

ਇਸ ਤੋਂ ਇਲਾਵਾ MacBook Air ਦਾ ਡਿਜ਼ਾਈਨ ਵੀ ਇਸ ਵਾਰ ਬਿਲਕੁਲ ਨਵਾਂ ਹੋ ਸਕਦਾ ਹੈ। ਇਸ ਵਾਰ ਇਸ ਦੇ ਪਤਲਾ ਅਤੇ ਭਾਰ 'ਚ ਹਲਕਾ ਹੋਣ ਦੇ ਆਸਾਰ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਇਸ ਦਾ ਡਿਜ਼ਾਈਨ MacBook Pro ਨਾਲ ਮਿਲਦਾ-ਜੁਲਦਾ ਹੋ ਸਕਦਾ ਹੈ ਤੇ ਇਸ ਵਾਰ ਕੰਪਨੀ ਇਸ ਨੂੰ ਨਵੇਂ ਤੇ ਅਸਾਧਾਰਨ ਰੰਗਾਂ 'ਚ ਲਾਂਚ ਕਰ ਸਕਦੀ ਹੈ, ਜਿਵੇਂ ਕਿ 24-ਇੰਚ ਦੇ iMac 'ਚ ਦੇਖਣ ਨੂੰ ਮਿਲੇ ਹਨ।

ਹਾਲਾਂਕਿ, ਇਸ ਨਵੀਂ MacBook ਲਈ ਹਾਰਡਵੇਅਰ ਚਿੱਪ ਨੂੰ ਲੈ ਕੇ ਕਈ ਰਿਪੋਰਟਾਂ ਹਨ। ਕੁਝ ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਇਹ ਡਿਵਾਈਸ ਨਵੇਂ M2 ਪ੍ਰੋਸੈਸਰ ਦੇ ਨਾਲ ਆਵੇਗਾ, ਜਦਕਿ ਕੁਝ ਦਾ ਮੰਨਣਾ ਹੈ ਕਿ ਸਪਲਾਈ ਚੇਨ ਦੇ ਮੁੱਦਿਆਂ ਕਾਰਨ ਇਹ ਪੁਰਾਣੀ M1 ਚਿੱਪ ਦੀ ਵਰਤੋਂ ਕਰੇਗਾ। ਖੈਰ, ਹੁਣ ਜਦੋਂ ਕਿ WWDC 2022 ਕੁਝ ਸਮਾਂ ਹੀ ਬਾਕੀ ਹੈ, ਇਹ ਵੇਖਣਾ ਦਿਲਚਸਪ ਹੋਵੇਗਾ ਕਿ ਕੰਪਨੀ ਇਸ ਵਾਰ ਕੀ ਨਵਾਂ ਕਰਨ ਜਾ ਰਹੀ ਹੈ।


author

Mukesh

Content Editor

Related News