Apple 'ਤੇ ਉਸਦੇ ਕਰਮਚਾਰੀ ਨੇ ਹੀ ਲਗਾਏ ਗੰਭੀਰ ਦੋਸ਼, ਜਾਣੋ ਕੀ ਹੈ ਮਾਮਲਾ

Wednesday, Dec 04, 2024 - 12:36 AM (IST)

Apple 'ਤੇ ਉਸਦੇ ਕਰਮਚਾਰੀ ਨੇ ਹੀ ਲਗਾਏ ਗੰਭੀਰ ਦੋਸ਼, ਜਾਣੋ ਕੀ ਹੈ ਮਾਮਲਾ

ਗੈਜੇਟ ਡੈਸਕ- ਤਕਨਾਲੋਜੀ ਦੀ ਦਿੱਗਜ ਕੰਪਨੀ ਐਪਲ 'ਤੇ ਆਪਣੇ ਕਰਮਚਾਰੀਆਂ ਦੀ ਜਾਸੂਸੀ ਕਰਨ ਦਾ ਦੋਸ਼ ਲੱਗਾ ਹੈ ਅੇਤ ਇਹ ਦੋਸ਼ ਐਪਲ ਦੇ ਮੌਜੂਦਾ ਕਰਮਚਾਰੀ ਅਮਰ ਭਗਤਾ ਨੇ ਲਗਾਏ ਹਨ। ਭਗਤਾ ਨੇ ਕੰਪਨੀ 'ਤੇ ਆਪਣੇ ਕਰਮਚਾਰੀਆਂ ਦੇ ਨਿੱਜੀ ਡਿਵਾਈਸਾਂ, ਜਿਵੇਂ- iPads ਅਤੇ iPhones ਰਾਹੀਂ ਜਾਸੂਸੀ ਕਰਨ ਦਾ ਗੰਭੀਰ ਦੋਸ਼ ਲਗਾਇਆ ਗਿਆ ਹੈ। ਭਗਤਾ 2020 ਤੋਂ ਐਪਲ ਦੀ ਡਿਜੀਟਲ ਵਿਗਿਆਪਨ ਡਿਵੀਜ਼ਨ 'ਚ ਕੰਮ ਕਰ ਰਹੇ ਹਨ। ਉਨ੍ਹਾਂ ਨੇ ਇਸ ਸਬੰਧ 'ਚ ਇਕ ਮੁਕੱਦਮਾ ਦਾਇਰ ਕੀਤਾ ਹੈ।

ਪ੍ਰਾਈਵੇਸੀ ਦੇ ਅਧਿਕਾਰ ਦੀ ਉਲੰਘਣਾ

ਭਗਤਾ ਦਾ ਦਾਅਵਾ ਹੈ ਕਿ ਐਪਲ ਕਰਮਚਾਰੀਆਂ ਨੂੰ ਉਨ੍ਹਾਂ ਦੇ ਪ੍ਰਾਈਵੇਸੀ ਦੇ ਅਧਿਕਾਰ ਛੱਡਣ ਲਈ ਮਜਬੂਰ ਕਰਦਾ ਹੈ। ਮੁਕੱਦਮੇ 'ਚ ਦੋਸ਼ ਲਗਾਇਆ ਗਿਆ ਹੈ ਕਿ ਐਪਲ ਕਰਮਚਾਰੀਆਂ ਤੋਂ ਅਜਿਹੀ ਨੀਤੀ 'ਤੇ ਸਹਿਮਤੀ ਮੰਗਦਾ ਹੈ, ਜਿਸ ਤਹਿਤ ਕੰਪਨੀ ਉਨ੍ਹਾਂ ਦੇ ਘਰ ਵੀ ਭੌਤਿਕ, ਵੀਡੀਓ ਅਤੇ ਇਲੈਕਟ੍ਰੋਨਿਕ ਨਿਗਰਾਨੀ ਕਰ ਸਕਦੀ ਹੈ। 

ਇਹ ਵੀ ਪੜ੍ਹੋ- ਭਾਰਤ 'ਚ ਲਾਂਚ ਹੋਇਆ iQOO 13 5G ਸਮਾਰਟਫੋਨ, ਸਿਰਫ 30 ਮਿੰਟਾਂ 'ਚ ਹੋਵੇਗਾ ਫੁਲ ਚਾਰਜ

ਮੁਕੱਦਮੇ 'ਚ ਕਿਹਾ ਗਿਆ, 'ਐਪਲ ਦੇ ਕਰਮਚਾਰੀਆਂ ਲਈ ਐਪਲ ਇਕੋਸਿਸਟਮ ਇਕ ਬਗੀਚਾ ਨਹੀਂ ਹੈ, ਇਹ ਇਕ ਜੇਲ੍ਹ ਵਰਗਾ ਹੈ, ਜਿਥੇ ਹਰ ਸਮੇਂ ਉਨ੍ਹਾਂ ਦੀ ਨਿਗਰਾਨੀ ਕੀਤੀ ਜਾਂਦੀ ਹੈ।' ਨਿੱਜੀ ਡਿਵਾਈਸਾਂ ਦੀ ਵਰਤੋਂ ਅਤੇ ਡਾਟਾ ਦੀ ਜਾਂਚ ਐਪਲ ਕਥਿਤ ਤੌਰ 'ਤੇ ਕਰਮਚਾਰੀਆਂ ਨੂੰ ਸਿਰਫ ਐਪਲ ਦੁਆਰਾ ਤਿਆਰ ਉਤਪਾਦਾਂ ਦੀ ਵਰਤੋਂ ਕਰਨ ਦੀ ਸਲਾਹ ਦਿੰਦਾ ਹੈ ਪਰ ਕੰਪਨੀ ਦੇ ਕੰਮ ਡਿਵਾਈਸਾਂ 'ਤੇ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਜ਼ਿਆਦਾਤਰ ਕਰਮਚਾਰੀ ਆਪਣੇ ਨਿੱਜੀ ਡਿਵਾਈਸਾਂ ਦੀ ਵਰਤੋਂ ਕਰਨ ਲਈ ਮਜਬੂਰ ਹੋ ਜਾਂਦੇ ਹਨ। 

ਐਪਲ ਦੀ ਇਕ ਨੀਤੀ ਅਨੁਸਾਰ, ਜੇਕਰ ਕਰਮਚਾਰੀ ਆਪਣੇ ਨਿੱਜੀ ਡਿਵਾਈਸ ਦੀ ਵਰਤੋਂ ਕਰਦੇ ਹਨ ਤਾਂ ਉਨ੍ਹਾਂ ਦੇ ਨਿੱਜੀ ਖਾਤਿਆਂ ਨਾਲ ਜੁੜਿਆ ਕੋਈ ਵੀ ਡਾਟਾ, ਜਿਵੇਂ- ਈਮੇਲ, ਫੋਟੋ, ਵੀਡੀਓ, ਨੋਟਸ ਆਦਿ ਐਪਲ ਦੁਆਰਾ ਜਾਂਚ ਲਈ ਉਪਲੱਬਧ ਹੋ ਸਕਦੇ ਹਨ। ਮੁਕੱਦਮੇ 'ਚ ਇਹ ਵੀ ਦੋਸ ਹੈ ਕਿ ਐਪਲ ਕਰਮਚਾਰੀਆਂ ਨੂੰ ਉਨ੍ਹਾਂ ਦੇ ਕੰਮ ਵਾਲੀ ਥਾਂ ਦੀ ਸਥਿਤੀ, ਤਨਖਾਹ ਅਤੇ ਰਾਜਨੀਤਿਕ ਗਤੀਵਿਧੀਆਂ ਬਾਰੇ ਗੱਲ ਕਰਨ ਤੋਂ ਰੋਕਦਾ ਹੈ। 

ਭਗਤਾ ਦਾ ਦਾਅਵਾ ਹੈ ਕਿ ਐਪਲ ਨੇ ਉਨ੍ਹਾਂ ਨੂੰ ਡਿਜੀਟਲ ਵਿਗਿਆਪਨ 'ਚ ਆਪਣੇ ਅਨੁਭਵ ਬਾਰੇ ਪੌਡਕਾਸਟ 'ਤੇ ਬੋਲਣ ਤੋਂ ਰੋਕਿਆ। ਕੰਪਨੀ ਨੇ ਉਨ੍ਹਾਂ ਨੂੰ ਉਨ੍ਹਾਂ ਦੇ LinkedIn ਪ੍ਰੋਫਾਈਲ ਤੋਂ Apple 'ਚ ਕੀਤੇ ਗਏ ਕੰਮ ਨਾਲ ਸੰਬੰਧਿਤ ਕੁਝ ਜਾਣਕਾਰੀ ਹਟਾਉਣ ਦਾ ਵੀ ਆਦੇਸ਼ ਦਿੱਤਾ।

ਇਹ ਵੀ ਪੜ੍ਹੋ- ਹੁਣ ਗੇਮਿੰਗ ਇੰਡਸਟਰੀ 'ਚ ਤਹਿਲਕਾ ਮਚਾਉਣਗੇ Elon Musk, ਜਲਦ ਲਾਂਚ ਹੋਵੇਗਾ AI ਗੇਮ ਸਟੂਡੀਓ


author

Rakesh

Content Editor

Related News