ਕਰੋੜਾਂ ’ਚ ਵਿਕੇਗਾ ਐਪਲ ਕੰਪਿਊਟਰ, ਸਟੀਵ ਜਾਬਸ ਨੇ ਕੀਤਾ ਸੀ ਤਿਆਰ

10/28/2019 12:17:25 PM

ਗੈਜੇਟ ਡੈਸਕ– ਐਪਲ ਕੰਪਨੀ ਦੇ ਫਾਊਂਡਰ ਸਟੀਵ ਜਾਬਸ ਦੁਆਰਾ ਬਣਾਇਆ ਗਿਆ ਕੰਪਿਊਟਰ ਐਪਲ-1 ਵਿਕਰੀ ਲਈ ਉਪਲੱਬਧ ਕੀਤਾ ਗਿਆ ਹੈ। 9ਟੂ5 ਮੈਕ ਨੇ ਆਪਣੀ ਰਿਪੋਰਟ ’ਚ ਦੱਸਿਆ ਹੈ ਕਿ ਐਪਲ-1 ਕੰਪਿਊਟਰ ਨੂੰ ਈ-ਕਾਮਰਸ ਵੈੱਬਸਾਈਟ eBay ’ਤੇ ਵਿਕਰੀ ਲਈ ਲਿਸਟ ਕੀਤਾ ਗਿਆ ਹੈ। ਇਸ ਦੀ ਕੀਮਤ 1.75 ਮਿਲੀਅਨ ਡਾਲਰ (ਕਰੀਬ 12.3 ਕਰੋੜ ਰੁਪਏ) ਰੱਖੀ ਗਈ ਹੈ। 
- ਇਸ ਕੰਪਿਊਟਰ ਨੂੰ ਵੁਡਨ ਕੇਸਿੰਗ (ਲਕੜੀ) ’ਚ ਬਣਾਇਆ ਗਿਆ ਹੈ ਅਤੇ ਅਜਿਹੇ ਕੰਪਿਊਟਰ ਕੁਲ ਮਿਲਾ ਕੇ ਦੁਨੀਆ ਭਰ ’ਚ ਸਿਰਫ 6 ਹਨ। ਇਸ ਨੂੰ ਸਟੀਵ ਜਾਬਸ ਅਤੇ ਕੋ-ਫਾਊਂਡਰ ਸਟੀਵ ਵੋਜਨਿਏਕ ਨੇ ਮਿਲ ਕੇ ਤਿਆਰ ਕੀਤਾ ਸੀ। 

ਰਿਪੋਰਟ ’ਚ ਕੰਪਿਊਟਰ ਦੇ ਮੌਜੂਦਾ ਮਾਲਿਕ ਬਾਰੇ ਦੱਸਦੇ ਹੋਏ ਕਿਹਾ ਗਿਆ ਹੈ ਕਿ ਉਨ੍ਹਾਂ ਕੋਲ ਇਹ ਕੰਪਿਊਟਰ ਸਾਲ 1978 ਤੋਂ ਹੈ। ਅਜੇ ਵੀ ਕਾਫ ਹੱਦ ਤਕ ਇਹ ਸਹੀ ਹਾਲਤ ’ਚ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਾਲ 2016 ’ਚ ਵੀ ਐਪਲ-1 ਦੇ ਪ੍ਰੀ-ਪ੍ਰੋਡਕਸ਼ਨ ਮਾਡਲ ਨੂੰ ਸੇਲ ’ਤੇ ਰੱਖਿਆ ਗਿਆ ਸੀ। ਇਹ ਕੰਪਿਊਟਰ 815,000 ਡਾਲਰ ’ਚ ਵਿਕਿਆ ਸੀ। 

1977 ’ਚ ਹੋਈ ਸੀ ਇਸ ਕੰਪਿਊਟਰ ਦੀ ਪ੍ਰੋਡਕਸ਼ਨ
ਇਹ ਕੰਪਿਊਟਰ ਐਪਲ ਦੁਆਰਾ 11 ਅਪ੍ਰੈਲ 1976 ਨੂੰ ਲਾਂਚ ਹੋਇਆ ਸੀ ਅਤੇ ਇਸ ਦੀ ਮੈਮਰੀ ਸਿਰਫ 4KB ਦੀ ਸੀ ਜਿਸ ਨੂੰ ਕਾਰਡ ਦੀ ਮਦਦ ਨਾਲ 8KB ਜਾਂ 48KB ਤਕ ਵਧਾਇਆ ਜਾ ਸਕਦਾ ਸੀ। ਇਸ ਵਿਚ MOS 6501 CPU ਦਾ ਇਸਤੇਮਾਲ ਹੋਇਆ ਸੀ ਜੋ 1MHz ਦੀ ਕਲਾਕ ਸਪੀਡ ’ਤੇ ਕੰਮ ਕਰਦਾ ਸੀ। 10 ਜੂਨ 1977 ਨੂੰ ਐਪਲ-2 ਕੰਪਿਊਟਰ ਦੇ ਆਉਣ ਤੋਂ ਬਾਅਦ ਕੰਪਨੀ ਨੇ 30 ਸਤੰਬਰ 1977 ਨੂੰ ਐਪਲ-1 ਦੀ ਪ੍ਰੋਡਕਸ਼ਨ ਨੂੰ ਬੰਦ ਕਰ ਦਿੱਤਾ ਸੀ। ਹੁਣ ਇਸ ਦੁਰਲਭ ਕੰਪਿਊਟਰ ਨੂੰ eBay ’ਤੇ ਸੇਲ ਲਈ ਉਪਲੱਬਧ ਕੀਤਾ ਗਿਆ ਹੈ। ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਸ ਨੂੰ ਕਿੰਨੀ ਕੀਮਤ ’ਚ ਖਰੀਦਿਆ ਜਾਂਦਾ ਹੈ। 


Related News