ਇਕ ਐਪ ਦੇਵੇਗੀ ਹਵਾ ਦੀ ਜਾਣਕਾਰੀ ਤੇ ਦੂਜੀ ਪਾਣੀ ਬਚਾਉਣ ਦੇ ਟਿਪਸ
Saturday, Jun 04, 2016 - 12:26 PM (IST)

ਜਲੰਧਰ— ਸਮਾਰਟਫੋਨਸ ਲਈ ਐਪਸ ਬਣਾਉਣ ਵਾਲੇ ਬਹੁਤ ਸਾਰੇ ਡਿਵੈੱਲਪਰ ਅਜਿਹੇ ਐਪਸ ਹਨ ਜਿਸ ਨਾਲ ਸਾਨੂੰ ਫਾਇਦਾ ਹੋਵੇ। ਉਦਾਹਰਣ ਦੇ ਤੌਰ ''ਤੇ ਵੈਦਰ ਐਪ ਨਾਲ ਅਸੀਂ ਮੌਸਮ ਦੀ ਜਾਣਕਾਰੀ ਲੈ ਸਕਦੇ ਹਾਂ ਅਤੇ ਪ੍ਰਦੂਸ਼ਣ ਦਾ ਪੱਧਰ ਦੱਸਣ ਵਾਲੇ ਐਪਸ। ਪੰਜ ਜੂਨ ਨੂੰ ਵਿਸ਼ਵ ਵਾਤਾਵਰਣ ਦਿਸਵਸ ਹੁੰਦਾ ਹੈ ਅਤੇ ਅੱਜ ਅਸੀਂ ਕੁਝ ਅਜਿਹੇ ਐਪਸ ਬਾਰੇ ਗੱਲ ਕਰਾਂਗੇ ਜੋ ਵਾਤਾਵਰਣ ਬਾਰੇ ਜਾਣਕਾਰੀ ਦੇਣਗੇ। ਹੇਠਾਂ ਦਿੱਤੇ ਗਏ ਇਹ ਐਪਸ, ਹਵਾ ਨਾਲ ਪੱਧਰ, ਪਾਣੀ ਦੀ ਬਰਬਾਦੀ ਰੋਕਣ ''ਚ ਮਦਦ ਕਰਨਗੇ। ਇਹ ਸਾਰੇ ਐਪਸ ਗੂਗਲ ਪਲੇਅ ਅਤੇ ਐਪਲ ਐਪ ਸਟੋਰ ''ਤੇ ਉਪਲੱਬਧ ਹਨ। ਆਓ ਜਾਣਦੇ ਹਾਂ ਇਸ ਬਾਰੇ—
ਐੱਚ2ਓ ਟ੍ਰੈਕਰ-
ਇਸ ਨਾਲ ਪਾਣੀ ਦੀ ਖਪਤ, ਗਾਰਡਨ ''ਚ ਪਾਏ ਗਏ ਪਾਣੀ ਦੀ ਮਾਤਰਾ ਆਦਿ ਦੀ ਜਾਣਕਾਰੀ ਪਾ ਸਕਦੇ ਹਨ। ਪਾਣੀ ਬਚਾਉਣ ਲਈ ਟਿਪਸ ਅਤੇ ਜਾਗਰੂਕਤਾ ਸੰਬੰਧੀ ਕਈ ਗੇਮਜ਼ ਇਸ ਵਿਚ ਸ਼ਾਮਲ ਹਨ।
ਏਅਰ ਏਸ਼ੀਆ ਕੁਆਲਿਟੀ-
ਭਾਰਤ, ਹਾਂਗਕਾਂਗ, ਚੀਨ, ਤਾਈਵਾਨ ਅਤੇ ਜਪਾਨ ਵਰਗੇ ਦੇਸ਼ਾਂ ਦੇ ਕਈ ਸ਼ਹਿਰਾਂ ਦੀ ਰਿਅਲ ਟਾਈਮ ''ਚ ਹਵਾ ਦੀ ਸ਼ੁੱਧਤਾ ਦੀ ਜਾਣਕਾਰੀ ਦੇਣ ਦੇ ਨਾਲ-ਨਾਲ ਯੂਜ਼ਰਸ ਨੂੰ ਅਲਰਟ ਵੀ ਦੇ ਦਿੰਦੀ ਹੈ। ਇਸ ਤੋਂ ਇਲਾਵਾ ਮੈਪ, ਟਾਈਮ ਜੋਨ, ਮੌਸਮ ਦੀ ਜਾਣਕਾਰੀ ਵੀ ਮਿਲਦੀ ਹੈ।