ਜਲਦ ਲਾਂਚ ਹੋਵੇਗਾ Redmi Go ਸਮਾਰਟਫੋਨ ਦਾ ਇਕ ਹੋਰ ਨਵਾਂ ਵੇਰੀਐਂਟ

Monday, May 27, 2019 - 02:12 AM (IST)

ਜਲਦ ਲਾਂਚ ਹੋਵੇਗਾ Redmi Go ਸਮਾਰਟਫੋਨ ਦਾ ਇਕ ਹੋਰ ਨਵਾਂ ਵੇਰੀਐਂਟ

ਗੈਜੇਟ ਡੈਸਕ—ਸ਼ਿਓਮੀ ਨੇ ਐਂਟਰੀ ਲੇਵਲ ਰੈੱਡਮੀ ਗੋ ਨੂੰ ਇਸ ਸਾਲ ਮਾਰਚ 'ਚ ਲਾਂਚ ਕੀਤਾ ਸੀ। ਭਾਰਤ 'ਚ ਇਸ ਡਿਵਾਈਸ ਨੂੰ 1ਜੀ.ਬੀ. ਰੈਮ+8ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਨਾਲ ਲਾਂਚ ਕੀਤਾ ਗਿਆ ਸੀ। ਹੁਣ ਸ਼ਿਓਮੀ ਨੇ ਆਪਣੇ ਆਫੀਸ਼ੀਅਲ ਟਵੀਟਰ ਹੈਂਡਲ ਤੋਂ ਪੋਸਟ ਕੀਤਾ ਹੈ ਕਿ ਰੈੱਡਮੀ ਗੋ ਦਾ ਇਕ ਨਵਾਂ ਵੇਰੀਐਂਟ ਲਾਂਚ ਹੋਣ ਵਾਲਾ ਹੈ। ਕੰਪਨੀ ਨੇ ਨਹੀਂ ਦੱਸਿਆ ਹੈ ਕਿ ਉਹ ਕਿਸ ਵੇਰੀਐਂਟ ਨੂੰ ਲਾਂਚ ਕਰੇਗੀ, ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕੰਪਨੀ 16ਜੀ.ਬੀ. ਸਟੋਰੇਜ਼ ਵੇਰੀਐਂਟ ਨੂੰ ਲਾਂਚ ਕਰ ਸਕਦੀ ਹੈ। ਹਾਲਾਂਕਿ ਕੰਪਨੀ ਰੈਮ ਵੇਰੀਐਂਟ ਨੂੰ ਵਧਾਵੇਗੀ ਜਾਂ ਨਹੀਂ ਇਸ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਹੈ।

PunjabKesari

ਤੁਹਾਨੂੰ ਦੱਸ ਦੇਈਏ ਕਿ ਕੰਪਨੀ ਨੇ ਰੈੱਡਮੀ ਗੋ ਡਿਵਾਈਸ ਨੂੰ 4,499 ਰੁਪਏ ਦੀ ਕੀਮਤ 'ਚ ਲਾਂਚ ਕੀਤਾ ਸੀ। ਐਂਡ੍ਰਾਇਡ ਗੋ ਇਹ ਡਿਵਾਈਸ ਅਜੇ ਫਲਿੱਪਕਾਰਟ ਅਤੇ Mi.com ਰਾਹੀਂ ਵਿਕਰੀ ਲਈ ਉਪਲੱਬਧ ਹੈ। ਤੁਸੀਂ ਇਸ ਸਮਾਰਟਫੋਨ ਨੂੰ ਬਲੂ ਅਤੇ ਬਲੈਕ ਕਲਰ ਆਪਸ਼ਨ 'ਚ ਖਰੀਦ ਸਕਦੇ ਹੋ। ਇਸ 'ਚ 5 ਇੰਚ ਦੀ ਐੱਚ.ਡੀ. ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਉਸ਼੍ਵ 720x1080 ਪਿਕਸਲ ਹੈ।

PunjabKesari

ਸ਼ਿਓਮੀ ਨੇ ਆਪਣੇ ਇਸ ਲੇਟੈਸਟ ਸਮਾਰਟਫੋਨ 'ਚ ਐਂਟਰੀ ਲੇਵਲ ਸਨੈਪਡਰੈਗਨ 425  SoC ਦਿੱਤਾ ਹੈ ਜਿਸ 'ਚ quad-core ਸੀ.ਪੀ.ਯੂ. ਅਤੇ  1.4 GHz ਕਲਾਕ-ਸਪੀਡ ਹੈ। ਸ਼ਿਓਮੀ ਨੇ ਇਸ ਸਮਾਰਟਫੋਨ ਦੇ ਬੈਕ 'ਚ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗੈ ਜਿਸ 'ਚ ਇਕ ਐੱਲ.ਈ.ਡੀ. ਫਲੈਸ਼ ਦਿੱਤੀ ਹੈ। ਉੱਥੇ ਹੀ ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਵੀ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।

PunjabKesari


author

Karan Kumar

Content Editor

Related News