ਐਂਡਰਾਇਡ 'ਚ ਆਇਆ ਇਹ ਖ਼ਤਰਨਾਕ ਮਾਲਵੇਅਰ, ਫੇਸਲੌਕ-ਫਿੰਗਰਪ੍ਰਿੰਟ ਆਪਣੇ-ਆਪ ਹੋ ਰਹੇ ਬਲਾਕ

Wednesday, Dec 27, 2023 - 07:30 PM (IST)

ਐਂਡਰਾਇਡ 'ਚ ਆਇਆ ਇਹ ਖ਼ਤਰਨਾਕ ਮਾਲਵੇਅਰ, ਫੇਸਲੌਕ-ਫਿੰਗਰਪ੍ਰਿੰਟ ਆਪਣੇ-ਆਪ ਹੋ ਰਹੇ ਬਲਾਕ

ਗੈਜੇਟ ਡੈਸਕ- ਜੇਕਰ ਤੁਸੀਂ ਇਕ ਐਂਡਰਾਇਡ ਯੂਜ਼ਰ ਹੋ ਤਾਂ ਤੁਹਾਨੂੰ ਹਰ ਸਮੇਂ ਸਾਵਧਾਨ ਰਹਿਣ ਦੀ ਲੋੜ ਹੈ। ਕਿਸੇ ਵੀ ਸਮੇਂ ਤੁਹਾਡਾ ਫੋਨ ਹੈਕ ਹੋ ਸਕਦਾ ਹੈ ਜਾਂ ਫਿਰ ਉਸ ਵਿਚ ਮਾਲਵੇਅਰ ਆ ਸਕਦੇ ਹਨ। ਹੁਣ ਇਕ ਵਾਰ ਫਿਰ ਐਂਡਰਾਇਡ ਫੋਨ ਮਾਲਵੇਅਰ ਦੀ ਲਪੇਟ 'ਚ ਹਨ। Chameleon ਨਾਂ ਦਾ ਇਕ ਮਾਲਵੇਅਰ ਸਾਹਮਣੇ ਆਇਆ ਹੈ ਜੋ ਕਿ ਇਕ ਬੈਂਕਿੰਗ ਟ੍ਰੋਜ਼ਨ ਹੈ। ਇਹ ਮਾਲਵੇਅਰ ਕਿਸੇ ਵੀ ਡਿਵਾਈਸ 'ਚ ਖੁਦ ਨੂੰ ਲੁਕਾ ਸਕਦੇ ਹਨ।

ਇਹ ਵੀ ਪੜ੍ਹੋ- Jio ਦਾ ਸ਼ਾਨਦਾਰ ਆਫਰ, 31 ਦਸੰਬਰ ਤੋਂ ਪਹਿਲਾਂ ਕਰੋ ਰੀਚਾਰਜ, ਪਾਓ 1000 ਰੁਪਏ ਤਕ ਦਾ ਕੈਸ਼ਬੈਕ

ਕੀ-ਕੀ ਕਰ ਸਕਦਾ ਹੈ Chameleon ਮਾਲਵੇਅਰ

ਰਿਪੋਰਟ ਮੁਤਾਬਕ, ਇਹ ਮਾਲਵੇਅਰ ਇੰਨਾ ਖਤਰਨਾਕ ਹੈ ਕਿ ਇਹ ਕਿਸੇ ਵੀ ਡਿਵਾਈਸ ਜਾਂ ਫੋਨ 'ਚੋਂ ਪਾਸਵਰਡ ਨੂੰ ਦੇਖ ਸਕਦਾ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਸਕਿਓਰਿਟੀ ਨੂੰ ਬਾਈਪਾਸ ਕਰ ਸਕਦਾ ਹੈ। ਸਾਈਬਰ ਸਕਿਓਰਿਟੀ ਰਿਸਰਚ ਫਰਮ ThreatFabric ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਇਹ ਇਕ ਨਵਾਂ ਟ੍ਰੋਜ਼ਨ ਨਹੀਂ ਹੈ। ਇਹ ਇਸੇ ਸਾਲ ਦੀ ਸ਼ੁਰੂਆਤ 'ਚ ਹੀ ਦੇਖਿਆ ਗਿਆ ਸੀ। ਇਹ ਕਈ ਤਰ੍ਹਾਂ ਦੀਆਂ ਪਰਮਿਸ਼ਨ ਵੀ ਯੂਜ਼ਰਜ਼ ਦੀ ਇਜਾਜ਼ਤ ਤੋਂ ਬਿਨਾਂ ਲੈ ਸਕਦਾ ਹੈ।

ਇਹ ਵੀ ਪੜ੍ਹੋ- ਆਈਫੋਨ ਨੇ ਬਚਾਈ ਇਜ਼ਰਾਈਲੀ ਫੌਜੀ ਦੀ ਜਾਨ, ਬੈਂਜਾਮਿਨ ਨੇਤਨਯਾਹੂ ਵੀ ਰਹਿ ਗਏ ਹੈਰਾਨ

ਕੀ-ਕੀ ਹੈ ਖਤਰੇ 'ਚ

1. ਇਹ ਬੈਂਕ ਨਾਲ ਜੁੜੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਨੂੰ ਚੋਰੀ ਕਰਨ 'ਚ ਮਾਹਿਰ ਹੈ।
2. ਇਹ ਮਾਲਵੇਅਰ ਤੁਹਾਡੇ ਡਿਵਾਈਸ ਨੂੰ ਹਾਈਜੈਕ ਕਰ ਸਕਦਾ ਹੈ।
3. ਕਿਸੇ ਵੀ ਤਰ੍ਹਾਂ ਦੇ ਪਿੰਨ, ਪਾਸਵਰਡ ਆਦਿ ਨੂੰ ਬਾਈਪਾਸ ਕਰ ਸਕਦਾ ਹੈ।
4. Chameleon ਮਾਲਵੇਅਰ ਤੁਹਾਡੀ ਇਜਾਜ਼ਤ ਤੋਂ ਬਿਨਾਂ ਬੈਂਕ ਟ੍ਰਾਂਜੈਕਸ਼ਨ ਵੀ ਕਰ ਸਕਦਾ ਹੈ।
5. ਇਹ ਤੁਹਾਡੇ ਫੋਨ ਨੂੰ ਪੂਰੀ ਤਰ੍ਹਾਂ ਆਪਣੇ ਕੰਟਰੋਲ 'ਚ ਲੈ ਸਕਦਾ ਹੈ।

ਇਹ ਵੀ ਪੜ੍ਹੋ- ਘਰ 'ਚ ਲੱਗੇ ਵਾਈ-ਫਾਈ ਦੇ ਸਿਗਨਲ ਨਹੀਂ ਕਰੇਗਾ ਪਰੇਸ਼ਾਨ, ਬਸ ਕਰਨਾ ਹੋਵੇਗਾ ਇਹ ਕੰਮ


author

Rakesh

Content Editor

Related News