ਇਕ ਖਤਰਨਾਕ ਐਂਡ੍ਰਾਇਡ ਬਗ ਨੇ ਕੀਤਾ 90 ਕਰੋੜ ਡਿਵਾਈਸਿਜ਼ ਨੂੰ ਪ੍ਰਭਾਵਿਤ
Tuesday, Aug 09, 2016 - 11:37 AM (IST)

ਜਲੰਧਰ-ਹਾਲ ਹੀ ''ਚ ਇਕ ਰਿਪੋਰਟ ਤੋਂ ਮਿਲੀ ਜਾਣਕਾਰੀ ''ਚ ਇਕ ਖੁਲਾਸਾ ਕੀਤਾ ਗਿਆ ਹੈ ਜੋ ਐਂਡ੍ਰਾਇਡ ਸਮਾਰਟਫੋਨ ਯੂਜ਼ਰਜ਼ ਲਈ ਇਹ ਬਹੁਤ ਬੁਰੀ ਗੱਲ ਹੋ ਸਕਦੀ ਹੈ। ਹਾਲ ਹੀ ''ਚ ਪਤਾ ਲੱਗਾ ਹੈ ਕਿ ਦੁਨੀਆ ਭਰ ''ਚ ਕਵਾਲਕਾਮ ਚਿੱਪਸੈਟ ਵਾਲੇ 900 ਮਿਲੀਅਨ (ਲਗਭਗ 90 ਕਰੋੜ) ਸਮਾਰਟਫੋਨ ਯੂਜ਼ਰਜ਼ ਦੇ ਫ਼ੋਨਜ਼ ''ਚ ਇਕ ਬਹੁਤ ਵੱਡੀ ਕਮੀ ਪਾਈ ਗਈ ਹੈ, ਜਿਸ ਨਾਲ ਕਵਾਲਕਾਮ ਦੇ ਚਿੱਪਸੈਟ ਵਾਲੇ ਸਮਾਰਟਫੋਨਜ਼ ਅਤੇ ਟੈਬਲੇਟ ''ਚ ਕਵਾਡ ਰੂਟਰ ਪਾਇਆ ਗਿਆ ਹੈ। ਐਂਡ੍ਰਾਇਡ ਮਾਰਸ਼ਮੈਲੋ ਅਤੇ ਪੁਰਾਣੇ ਕਵਾਲਕਾਮ ਚਿੱਪਸੈਟ ''ਚ 4 ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਨ੍ਹਾਂ ਨੂੰ Quadrooter ਕਿਹਾ ਜਾ ਰਿਹਾ ਹੈ। ਇਸ ਦੇ ਜ਼ਰੀਏ ਅਟੈਕਰ ਕਿਸੇ ਵੀ ਕਵਾਲਕਾਮ ਪ੍ਰੋਸੈਸਰ ਵਾਲੇ ਸਮਾਰਟਫੋਨ ਦਾ ਰੂਟ ਐਂਟਰੀ ਪਾ ਸਕਦੇ ਹਨ ਭਾਵ ਉਨ੍ਹਾਂ ਨੂੰ ਰੂਟ ਲੈਵਲ ਐਕਸੈਸ ਮਿਲ ਸਕਦਾਹੈ, ਜਿਸ ਦੇ ਤਹਿਤ 900 ਮਿਲੀਅਨ ਐਂਡ੍ਰਾਇਡ ਸਮਾਰਟਫੋਨਜ਼ ਅਤੇ ਟੈਬਲੇਟ ''ਚ ਮਾਲਵੇਅਰ ਅਟੈਕ ਹੋ ਸਕਦਾ ਹੈ।
ਇਹ ਖੁਲਾਸਾ ਲੌਸ ਵੇਗਸ ''ਚ DEF CON 24 ਸਕਿਓਰਿਟੀ ਕਾਨਫਰੰਸ ਦੌਰਾਨ ਚੈੱਕ ਪੁਆਇੰਟ ਰਿਸਰਚਰਜ਼ ਦੀ ਟੀਮ ਨੇ ਕੀਤਾ ਹੈ। ਇਸ ਦੇ ਨਾਲ ਹੀ ਇਸ ਜਾਣਕਾਰੀ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਨੂੰ ਕਾਫੀ ਮੁਸ਼ਕਿਲ ਦੱਸਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਖਤਰਨਾਕ ਐਪ ਦੇ ਜ਼ਰੀਏ ਸਮਾਰਟਫੋਨ ''ਚ ਅਟੈਕ ਕੀਤਾ ਜਾ ਸਕਦਾ ਹੈ। ਅਟੈਕਰ ਇਸ ਲਈ ਮਾਲਵੇਅਰ ਪ੍ਰੋਗਰਾਮ ਲਿਖ ਕੇ ਵਿਕਟਮ ਦੇ ਡਿਵਾਇਸ ''ਚ ਭੇਜਦਾ ਹੈ ਜਿਸ ਦੇ ਇੰਸਟਾਲ ਹੋਣ ਤੋਂ ਬਾਅਦ ਇਹ ਮਾਲਵੇਅਰ ਸਮਾਰਟਫੋਨ ਦਾ ਰੂਟ ਐਕਸੈਸ ਕਰ ਲੈਂਦਾ ਹੈ। ਤੁਹਾਨੂੰ ਦੱਸ ਦਈਏ ਕਿ ਕਵਾਲਕਾਮ ਮਸ਼ਹੂਰ ਚਿੱਪਸੈਟ ਕੰਪਨੀ ਹੈ ਜਿਸ ਦਾ ਮਾਡਰਨ ਬੇਸਬੈਂਡ ਮਾਰਕੇਟ ''ਚ ਭਾਵ LTE ਚਿੱਪਸੈਟ ''ਚ 65 ਫੀਸਦੀ ਸ਼ੇਅਰ ਹੈ। ਇਸ ਤੋਂ ਬਚਨ ਦਾ ਸਿਰਫ ਇਕ ਉਪਾਅ ਹੈ ਕਿ ਤੁਹਾਡੇ ਫ਼ੋਨ ''ਚ ਸਕਿਓਰਿਟੀ ਸਿਸਟਮ ਦਿੱਤਾ ਗਿਆ ਹੈ ਤਾਂ ਤੁਸੀਂ ਉਸ ਨੂੰ ਅਪਡੇਟ ਕਰ ਸਕਦੇ ਹੋ ਅਤੇ ਨਾਲ ਹੀ ਆਉਣ ਵਾਲੇ ਕਿਸੇ ਵੀ ਮਾਲਵੇਅਰ ਪ੍ਰੋਗਰਾਮ ਨੂੰ ਬਿਨਾਂ ਜਾਣਕਾਰੀ ਦੇ ਇੰਸਟਾਲ ਨਾ ਕਰੋ। ਇਸ ਬਗ ਨੇ ਹੁਣ ਤੱਕ ਗੂਗਲ ਦੇ ਨੈਕਸਸ 5ਐਕਸ, ਨੈਕਸਸ 6 ਅਤੇ ਨੈਕਸਸ 6ਪੀ, ਐੱਚ.ਟੀ.ਸੀ. ਦੇ ਵਨ ਐੱਮ9 ਅਤੇ ਐੱਚ.ਟੀ.ਸੀ.10, ਸੈਮਸੰਗ ਦੇ ਗਲੈਕਸੀ ਐੱਸ7 ਅਤੇ ਐੱਸ7 ਐੱਜ ਵਰਗੇ ਫੋਨਜ਼ ਨੂੰ ਪ੍ਰਭਾਵਿਤ ਕੀਤਾ ਹੈ।