ਗੂਗਲ ਨੇ ਲਾਂਚ ਕੀਤਾ Android 15 ਡਿਵੈਲਪਰ ਪ੍ਰੀਵਿਊ, ਜਾਣੋ ਇਸ ਬਾਰੇ ਵਿਸਤਾਰ ਨਾਲ

Saturday, Feb 17, 2024 - 04:25 PM (IST)

ਗੂਗਲ ਨੇ ਲਾਂਚ ਕੀਤਾ Android 15 ਡਿਵੈਲਪਰ ਪ੍ਰੀਵਿਊ, ਜਾਣੋ ਇਸ ਬਾਰੇ ਵਿਸਤਾਰ ਨਾਲ

ਗੈਜੇਟ ਡੈਸਕ- ਗੂਗਲ ਨੇ ਆਖਿਰਕਾਰ ਐਂਡਰਾਇਡ 15 ਦਾ ਡਿਵੈਲਪਰ ਪ੍ਰੀਵਿਊ ਲਾਂਚ ਕਰ ਦਿੱਤਾ ਹੈ। ਐਂਡਰਾਇਡ 15 ਦੀ ਲਾਂਚਿੰਗ ਦੀ ਖਬਰ ਪਹਿਲਾਂ ਤੋਂ ਹੀ ਸੀ। ਗੂਗਲ ਨੇ ਕਿਹਾ ਹੈ ਕਿ ਐਂਡਰਾਇਡ 15 ਦੇ ਨਾਲ ਯੂਜ਼ਰਜ਼ ਦੇ ਫੋਨ ਨੂੰ ਪਹਿਲਾਂ ਦੇ ਮੁਕਾਬਲੇ ਬਿਹਤਰ ਸਕਿਓਰਿਟੀ ਅਤੇ ਪ੍ਰਾਈਵੇਸੀ ਮਿਲੇਗੀ। ਇਸਤੋਂ ਇਲਾਵਾ ਫਲੈਗਸ਼ਿਪ ਫੋਨਾਂ 'ਚ ਐਡਵਾਂਸ ਕੈਮਰਾ ਫੀਚਰ, ਹੈਵੀ GPUs, ਬਿਹਤਰ ਡਿਸਪਲੇਅ ਅਨੁਭਵ ਅਤੇ ਏ.ਆਈ. ਦਾ ਸਪੋਰਟ ਮਿਲੇਗਾ। ਇਸਦਾ ਫਾਈਨਲ ਅਪਡੇਟ ਇਸ ਸਾਲ ਦੇ ਅਖੀਰ ਤਕ ਰਿਲੀਜ਼ ਹੋਵੇਗਾ। 

ਗੂਗਲ ਨੇ ਆਪਣੇ ਇਕ ਬਲਾਗ 'ਚ ਕਿਹਾ ਹੈ ਕਿ ਐਂਡਰਾਇਡ 15 ਡਿਵੈਲਪਰ ਪ੍ਰੀਵਿਊ ਦਾ ਪਹਿਲਾ ਵਰਜ਼ਨ ਰਿਲੀਜ਼ ਕੀਤਾ ਜਾ ਰਿਹਾ ਹੈ। ਇਸਦੇ ਨਾਲ ਯੂਜ਼ਰਜ਼ ਨੂੰ ਨਵਾਂ ਇੰਟਰਫੇਸ ਮਿਲੇਗਾ। ਐਂਡਰਾਇਡ 15 ਦੇ ਨਾਲ ਕੈਮਰਾ ਪ੍ਰੀਵਿਊ ਜ਼ਿਆਦਾ ਬ੍ਰਾਈਟਨੈੱਸ ਦੇ ਨਾਲ ਦਿਸੇਗਾ। ਇਸ ਫੀਚਰ ਦਾ ਇਸਤੇਮਾਲ ਕਿਸੇ ਵੀ ਸਮਾਰਟਫੋਨ 'ਚ ਵਰਚੁਅਲ MIDI 2.0 ਦੇ ਨਾਲ ਵੀ ਕੀਤਾ ਜਾ ਸਕੇਗਾ। 

ਐਂਡਰਾਇਡ 15 ਦੇ ਨਾਲ Privacy Sandbox ਮਿਲੇਗਾ ਜੋ ਕਿ ਗੂਗਲ ਦਾ ਨਵਾਂ ਪ੍ਰਾਈਵੇਸੀ ਸਿਸਟਮ ਹੈ। ਇਸਤੋਂ ਇਲਾਵਾ ਐਂਡਰਾਇਡ 15 ਦੇ ਨਾਲ ਹੈਲਥ ਕਨੈਕਟ ਐਪ ਦਾ ਵੀ ਸਪੋਰਟ ਮਿਲੇਗਾ ਜੋ ਫਿਟਨੈੱਸ, ਨਿਊਟ੍ਰਿਸ਼ਨ ਆਦਿ ਨੂੰ ਸਪੋਰਟ ਕਰੇਗਾ। 

ਐਂਡਰਾਇਡ 15 ਦੇ ਨਾਲ ਨਵੇਂ ਐਪਲੀਕੇਸ਼ਨ ਪ੍ਰੋਗਰਾਮਿੰਗ ਇੰਟਰਫੇਸ (APIs) ਦਾ ਵੀ ਸਪੋਰਟ ਦਿੱਤਾ ਗਿਆ ਹੈ ਜੋ ਕਿ ਫਾਈਲ ਸ਼ੇਅਰਿੰਗ ਦੌਰਾਨ ਯੂਜ਼ਰਜ਼ ਦੇ ਫੋਨ ਦੀ ਸੁਰੱਖਿਆ ਮਾਲਵੇਅਰ ਤੋਂ ਕਰੇਗਾ। ਇਸ ਵਰਜ਼ਨ ਦੇ ਨਾਲ ਸਕਰੀਨ ਰਿਕਾਰਡਿੰਗ ਦੌਰਾਨ ਪੂਰੀ ਸਕਰੀਨ ਨੂੰ ਰਿਕਾਰਡ ਕਰਨ ਦੀ ਬਜਾਏ ਇਕ ਐਪ ਜਾਂ ਵਿੰਡੋ ਨੂੰ ਰਿਕਾਰਡ ਕਰਨ ਦਾ ਆਪਸ਼ਨ ਮਿਲੇਗਾ। 


author

Rakesh

Content Editor

Related News