ਹਾਵੜਾ-ਕਾਲਕਾ ਵਿਚਾਲੇ ਚੱਲਣ ਵਾਲੀ ਟਰੇਨ ਬਾਰੇ ਜ਼ਰੂਰੀ ਖ਼ਬਰ, ਧਿਆਨ ਦੇਣ ਯਾਤਰੀ
Wednesday, Jan 22, 2025 - 01:21 PM (IST)
ਚੰਡੀਗੜ੍ਹ (ਲਲਨ) : ਮਹਾਕੁੰਭ ਦੇ ਮਾਘ ਮੇਲੇ ਦੌਰਾਨ ਮੌਨੀ ਅਮਾਵੱਸਿਆ ਅਤੇ ਬਸੰਤ ਪੰਚਮੀ ਦੇ ਇਸ਼ਨਾਨ ਕਾਰਨ ਹਾਵੜਾ ਅਤੇ ਕਾਲਕਾ ਵਿਚਕਾਰ ਚੱਲਣ ਵਾਲੀ ਰੇਲਗੱਡੀ ਨੰਬਰ 12311/12312 ਨੂੰ ਰੱਦ ਕਰ ਦਿੱਤਾ ਗਿਆ ਹੈ। ਇਹ ਰੇਲਗੱਡੀ 26 ਜਨਵਰੀ ਅਤੇ 31 ਜਨਵਰੀ 2025 ਨੂੰ ਹਾਵੜਾ ਤੋਂ ਕਾਲਕਾ ਲਈ ਰੱਦ ਰਹੇਗੀ ਅਤੇ 28 ਜਨਵਰੀ, 2 ਫਰਵਰੀ ਨੂੰ ਕਾਲਕਾ ਤੋਂ ਹਾਵੜਾ ਲਈ ਨਹੀਂ ਚੱਲੇਗੀ।
ਇਹ ਵੀ ਪੜ੍ਹੋ : ਪੰਜਾਬ ਦੇ ਡਾਕਟਰਾਂ ਦੀ Promotion ਨੂੰ ਲੈ ਕੇ ਵੱਡੀ ਖ਼ਬਰ, ਸਰਕਾਰ ਨੇ ਦਿੱਤਾ ਤੋਹਫ਼ਾ
ਰੇਲਵੇ ਅਧਿਕਾਰੀਆਂ ਨੇ ਯਾਤਰੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਇਸ ਬਦਲਾਅ ਨੂੰ ਧਿਆਨ 'ਚ ਰੱਖਦੇ ਹੋਏ ਆਪਣੀ ਯਾਤਰਾ ਦੀ ਯੋਜਨਾ ਬਣਾਉਣ। ਦਰਅਸਲ ਇਸ ਰੇਲਗੱਡੀ ਦਾ ਠਹਿਰਾਅ ਪ੍ਰਯਾਗਰਾਜ ਹੈ ਅਤੇ ਉਸ ਰੂਟ ’ਤੇ ਮਹਾਕੁੰਭ ਦੇ ਮੱਦੇਨਜ਼ਰ ਕਾਫ਼ੀ ਜ਼ਿਆਦਾ ਰੇਲਗੱਡੀਆਂ ਦਾ ਟ੍ਰੈਫਿਕ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਭਾਰੀ ਮੀਂਹ ਨਾਲ ਗੜ੍ਹੇ ਪੈਣ ਦਾ ਅਲਰਟ! 19 ਜ਼ਿਲ੍ਹਿਆਂ ਲਈ ਚਿਤਾਵਨੀ ਜਾਰੀ
ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਰੇਲਵੇ ਦੀ ਵੈੱਬਸਾਈਟ ਜਾਂ ਸਬੰਧਿਤ ਸਟੇਸ਼ਨ ਤੋਂ ਜਾਣਕਾਰੀ ਪ੍ਰਾਪਤ ਕਰਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8