ਪੰਜਾਬ ਪੁਲਸ ਦੇ ਇਸ ਐੱਸ. ਐੱਚ. ਓ. ਨੇ ਦਿੱਤੀ ਚਿਤਾਵਨੀ, ਹੁਣ ਸੰਭਲ ਕੇ ਰਹਿਓ
Tuesday, Jan 14, 2025 - 06:02 PM (IST)
ਬੁਢਲਾਡਾ (ਬਾਂਸਲ) : ਭੂੰਡ ਆਸ਼ਕਾਂ ਨੂੰ ਸਿੱਧੇ ਰਾਹ ਪਾਉਣ ਲਈ ਪੁਲਸ ਨੇ ਗਸ਼ਤ ਦੌਰਾਨ ਵਹੀਕਲਾਂ ਦੀ ਚੈਕਿੰਗ ਕਰਨ ਦੇ ਨਾਲ ਨਾਲ ਮਾਡਲ ਹੇਅਰ ਸਟਾਈਲ, ਕੰਨਾਂ 'ਚ ਨੱਤੀਆਂ ਅਤੇ ਬਾਹਾਂ 'ਤੇ ਟੈਟੂਆਂ ਵਾਲੇ ਨੌਜਵਾਨਾਂ ਨੂੰ ਚਿਤਾਵਨੀ ਦਿੱਤੀ ਹੈ। ਉਕਤ ਨੌਜਵਾਨਾਂ ਨੂੰ ਰੋਕ ਕੇ ਸੇਧ ਦਿੰਦਿਆਂ ਐੱਸ.ਐੱਚ.ਓ. ਸਿਟੀ ਬਲਕੌਰ ਸਿੰਘ ਨੇ ਮੁੰਡਿਆਂ ਨੂੰ ਆਪਣਾ ਧਿਆਨ ਕੈਰੀਅਰ ਬਨਾਉਣ ਵੱਲ ਦੇਣ ਦੀ ਤਾੜਨਾ ਕੀਤੀ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਅਵਾਰਾ ਗਰਦੀ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਸਥਾਨਕ ਚੌੜੀ ਗਲੀ ਵਿਚ ਦੌਰਾਨੇ ਗਸ਼ਤ ਨਾਕਾਬੰਦੀ ਕੀਤੀ ਅਤੇ ਇਸ ਮੌਕੇ ਸਕੂਲੀ ਪੜ੍ਹਦੇ ਬੱਚਿਆਂ ਦੇ ਵਹੀਕਲਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਤਾੜਨਾ ਦੇ ਕੇ ਛੱਡਿਆ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਵਿਚ ਛੁੱਟੀ ਦਾ ਐਲਾਨ, ਬੱਚਿਆਂ ਦੀਆਂ ਲੱਗੀਆਂ ਮੌਜਾਂ
ਇਸ ਦੌਰਾਨ ਸਬ-ਇੰਸਪੈਕਟਰ ਸ਼ੈਫੀ ਸਿੰਗਲਾ ਨੇ ਵੀ ਐਕਟੀਵਾ 'ਤੇ ਘੁੰਮ ਰਹੀਆਂ ਲੜਕੀਆਂ ਨੂੰ ਵੀ ਓਵਰ ਸਪੀਡ ਨਾ ਚਲਾਉਣ ਅਤੇ ਆਪਣੇ ਭਵਿੱਖ ਵੱਲ ਧਿਆਨ ਦੇਣ ਲਈ ਪ੍ਰੇਰਿਤ ਕੀਤਾ। ਐੱਸ.ਐੱਚ.ਓ. ਨੇ ਦੱਸਿਆ ਕਿ ਪੁਲਸ ਵੱਲੋਂ ਰੋਜ਼ਾਨਾ ਚੌੜੀ ਗਲੀ ਅਤੇ ਖੁੱਲੇ ਬਾਜ਼ਾਰਾਂ 'ਚ ਗਸ਼ਤ ਚੈਕਿੰਗ ਤੇਜ਼ ਕਰ ਦਿੱਤੀ ਗਈ ਹੈ। ਉਨ੍ਹਾਂ ਬੁਲੇਟ ਮੋਟਰਸਾਈਕਲਾਂ 'ਤੇ ਪਟਾਕੇ ਪਾਉਣ ਵਾਲੇ ਨੌਜਵਾਨਾਂ ਨੂੰ ਲੈ ਕੇ ਸਕੂਲ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਕਿ ਸਕੂਲ ਅੰਦਰ ਉਕਤ ਵਿਦਿਆਰਥੀਆਂ ਨੂੰ ਮੋਟਰਸਾਈਕਲ ਲਿਆਉਣ ਤੋਂ ਵਰਜਿਤ ਕੀਤਾ ਜਾਵੇ।
ਇਹ ਵੀ ਪੜ੍ਹੋ : ਚਾਈਨਾ ਡੋਰ 'ਚ ਕਰੰਟ ਆਉਣ ਕਾਰਣ ਇਕਲੌਤੇ ਪੁੱਤ ਦੀ ਮੌਤ, ਮਰੇ ਮੁੰਡੇ ਦਾ ਮੂੰਹ ਚੁੰਮਦੇ ਰਹੇ ਮਾਪੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e