ਅਮਰੀਕੀ ਕੰਪਨੀ Avita ਨੇ ਭਾਰਤ ’ਚ ਲਾਂਚ ਕੀਤਾ ਨਵਾਂ ਲੈਪਟਾਪ, ਜਾਣੋ ਕੀਮਤ
Tuesday, Oct 27, 2020 - 10:38 PM (IST)

ਗੈਜੇਟ ਡੈਸਕ—ਅਮਰੀਕੀ ਕੰਪਨੀ ਏਵੀਟਾ ਨੇ ਭਾਰਤੀ ਬਾਜ਼ਾਰ ’ਚ ਆਪਣਾ ਨਵਾਂ ਲੈਪਟਾਪ Avita Essential ਲਾਂਚ ਕਰ ਦਿੱਤਾ ਹੈ। Avita Essential ਇਕ ਬਜਟ ਲੈਪਟਾਪ ਹੈ ਜਿਸ ’ਚ ਇੰਟੈਲ ਦਾ Celeron N4000 ਪ੍ਰੋਸੈਸਰ, ਪਤਲਾ ਬੇਜਲ ਅਤੇ 14 ਇੰਚ ਦੀ ਫੁਲ ਐੱਚ.ਡੀ. ਡਿਸਪਲੇਅ ਹੈ। ਇਸ ਦੀ ਬੈਟਰੀ ਲਾਈਫ ਨੂੰ ਲੈ ਕੇ 6 ਘੰਟੇ ਦੇ ਬੈਕਅਪ ਦਾ ਦਾਅਵਾ ਹੈ। ਇਹ ਲੈਪਟਾਪ ਤਿੰਨ ਕਲਰ ਵੇਰੀਐਂਟ ਕੰ¬ਕ੍ਰੀਟ ਗ੍ਰੇਅ, ਬਲੈਕ ਅਤੇ ਮੈਟੇ ਵ੍ਹਾਈਟ ’ਚ ਮਿਲੇਗਾ।
ਇਸ ਲੈਪਟਾਪ ਦੀ ਕੀਮਤ 17,990 ਰੁਪਏ ਹੈ ਅਤੇ ਇਸ ਨੂੰ ਐਮਾਜ਼ੋਨ ਇੰਡੀਆ ਤੋਂ ਖਰੀਦਿਆ ਜਾ ਸਕਦਾ ਹੈ। ਇਸ ਲੈਪਟਾਪ ’ਤੇ ਛੋਟ ਵੀ ਮਿਲ ਰਹੀ ਹੈ ਜਿਸ ਤੋਂ ਬਾਅਦ ਇਸ ਨੂੰ ਸਿਰਫ 14,990 ਰੁਪਏ ’ਚ ਖਰੀਦਿਆ ਜਾ ਸਕਦਾ ਹੈ। ਇਸ ਲੈਪਟਾਪ ਦੇ 706 ਰੁਪਏ ਪ੍ਰਤੀ ਮਹੀਨੇ ਦੀ ਨੋ ਕਾਸਟ ਈ.ਐੱਮ.ਆਈ. ਦੀ ਵੀ ਸੁਵਿਧਾ ਮਿਲ ਰਹੀ ਹੈ। ਲੈਪਟਾਪ ਦੋ ਸਾਲ ਦੀ ਵਾਰੰਟੀ ਨਾਲ ਉਪਲੱਬਧ ਹੈ।
ਸਪੈਸੀਫਿਕੇਸ਼ਨਸ
Avita Essential ’ਚ ਵਿੰਡੋਜ਼ 10 ਹੋਮ ਮਿਲੇਗੀ। ਇਸ ਤੋਂ ਇਲਾਵਾ ਇਸ ’ਚ 14 ਇੰਚ ਦੀ ਫੁਲ ਐੱਚ.ਡੀ. ਡਿਸਪਲੇਅ ਹੈ। ਡਿਸਪਲੇਅ ਦਾ ਬੇਜਲ ਬਹੁਤ ਹੀ ਘੱਟ ਹੈ। ਇਸ ਤੋਂ ਇਲਾਵਾ ਡਿਸਪਲੇਅ ’ਚ ਐਂਟੀ ਗਲੇਅਰ ਦਾ ਵੀ ਸਪੋਰਟ ਹੈ। ਇਸ ’ਚ 2 ਮੈਗਾਪਿਕਸਲ ਦਾ ਵੈੱਬ ਕੈਮ ਵੀ ਦਿੱਤਾ ਗਿਆ ਹੈ। ਇਸ ਲੈਪਟਾਪ ’ਚ ਡਿਊਲ ਕੋਰ ਇੰਟੈਲ ਸੀਲੈਰੋਨ ਐੱਨ4000 ਪ੍ਰੋਸੈਸਰ ਹੈ ਜਿਸ ਦੀ ਕਲਾਕ ਸਪੀਡ 2.6GHz ਹੈ। ਲਟਾਪ ’ਚ 4ਜੀ.ਬੀ. ਰੈਮ ਅਤੇ 128ਜੀ.ਬੀ. ਇੰਟਰਨਲ ਸਟੋਰੇਜ਼ ਅਤੇ ਇੰਟੈਲ UHD ਗ੍ਰਾਫਿਕਸ 600 ਹੈ।
ਇਸ ਦੀ ਬੈਟਰੀ ਲਾਈਫ ਨੂੰ ਲੈ ਕੇ 6 ਘੰਟੇ ਦਾ ਬੈਕਅਪ ਦਾਅਵਾ ਹੈ। ਕੁਨੈਕਟੀਵਿਟੀ ਲਈ ਇਸ ’ਚ 0.8W ਸਪੀਕਰ, ਬਲੂਟੁੱਥ 4.0 ਦਾ ਸਪੋਰਟ ਹੈ। ਨਾਲ ਹੀ ਇਸ ’ਚ ਇਕ HDMI ਪੋਰਟਸ, ਦੋ ਯੂ.ਐੱਸ.ਬੀ. 3.0 ਪੋਰਟ, ਇਕ ਟਾਈਪ-ਏ ਸਲਾਟ, ਕਾਰਡ ਰਿਡਰ, ਹੈੱਡਫੋਨ ਜੈਕ ਅਤੇ ਪਾਵਰ ਜੈਕ ਹੈ। ਇਸ ਦਾ ਵਜ਼ਨ 1.37 ਕਿਲੋਗ੍ਰਾਮ ਹੈ।