ਖਾਸ ਰੈਸਕਿਊ ਆਪ੍ਰੇਸ਼ਨਾਂ ਲਈ ਬਣਿਆ ਹੈ Sikorsky HH-60W ਕੰਬੈਟ

05/22/2019 11:09:07 AM

ਗੈਜੇਟ ਡੈਸਕ– ਅਮਰੀਕੀ ਏਅਰਫੋਰਸ ਲਈ ਇਕ ਅਜਿਹੇ ਕੰਬੈਟ ਰੈਸਕਿਊ ਹੈਲੀਕਾਪਟਰ ਨੂੰ ਤਿਆਰ ਕੀਤਾ ਗਿਆ ਹੈ ਜੋ 361 ਕਿਲੋਮੀਟਰ ਦੀ ਰੇਂਜ ਤਕ ਰੈਸਕਿਊ ਆਪਰੇਸ਼ੰਸ ਨੂੰ ਅੰਜ਼ਾਮ ਦੇ ਸਕਦਾ ਹੈ। ਇਸ ਨੂੰ ਲੋੜ ਪੈਣ ’ਤੇ 4000 ਫੁੱਟ (ਕਰੀਬ 1,220 ਮੀਟਰ) ਦੀ ਉੱਚਾਈ ’ਤੇ ਉਡਾਇਆ ਜਾ ਸਕਦਾ ਹੈ, ਜੋ ਕਿ ਵੱਡੀ ਗੱਲ ਹੈ। ਟੈਸਟ ਦੌਰਾਨ ਇਸ Sikorsky HH-60W ਨਾਂ ਦੇ ਕੰਬੈਟ ਰੈਸਕਿਊ ਹੈਲੀਕਾਪਟਰ ਨੂੰ ਵੈਸਟ ਪਾਲਮ ਬੀਚ ਦੇ ਉਪਰ 1.2 ਘੰਟੇ ਤਕ ਉਡਾਇਆ ਗਿਆ ਹੈ। ਇਸ ਦੌਰਾਨ ਹੈਲੀਕਾਪਟਰ ਨੇ ਉਮੀਦ ਮੁਤਾਬਕ ਪ੍ਰਦਰਸ਼ਨ ਕੀਤਾ ਹੈ। 

ਪਹਿਲਾਂ ਬਣਨਗੇ ਸਿਰਫ 9 ਹੈਲੀਕਾਪਟਰ
ਰਿਪੋਰਟ ਮੁਤਾਬਕ, ਅਮਰੀਕੀ ਏਅਰਕ੍ਰਾਫਟ ਨਿਰਮਾਤਾ ਕੰਪਨੀ Sikorsky Aircraft ਦੁਆਰਾ ਪਹਿਲਾਂ ਸਿਰਫ 9 ਹੈਲੀਕਾਪਟਰ ਬਣਾਏ ਜਾਣਗੇ। ਇਸ ਤੋਂ ਬਾਅਦ ਏਅਰਫੋਰਸ ਇਨ੍ਹਾਂ ਨੂੰ ਚੈੱਕ ਕਰੇਗੀ, ਜੇਕਰ ਇਹ ਉਨ੍ਹਾਂ ਦੀਆਂ ਉਮੀਦਾਂ ’ਤੇ ਖਰ੍ਹੇ ਉਤਰਦੇ ਹਨ ਤਾਂ ਕੁਲ ਮਿਲਾ ਕੇ 113 ਹੈਲੀਕਾਪਟਰ ਅਮਰੀਕੀ ਏਅਰਫੋਰਸ ਖਰੀਦੇਗੀ। 

ਨਵੀਂ ਟੈਕਨਾਲੋਜੀ ਨਾਲ ਲੈਸ ਹੈ ਇਹ ਹੈਲੀਕਾਪਟਰ
Sikorsky HH-60W ਕੰਬੈਟ ਰੈਸਕਿਊ ਹੈਲੀਕਾਪਟਰ ਨੂੰ ਲੇਟੈਸਟ ਟੈਕਨਾਲੋਜੀ ਨਾਲ ਤਿਆਰ ਕੀਤਾ ਗਿਆ ਹੈ। ਰੈਸਕਿਊ ਦੌਰਾਨ ਇਸ ਹੈਲੀਕਾਪਟਰ ਨੂੰ ਲੰਬੀ ਦੂਰੀ ਤਕ ਪਹੁੰਚਣ, ਜ਼ਿਆਦਾ ਰਫਤਾਰ ’ਤੇ ਉੱਡਣ ਅਤੇ ਜ਼ਿਆਦਾ ਭਾਰ ਲੈ ਕੇ ਉੱਡਣ ਲਈ ਬਣਾਇਆ ਗਿਆ ਹੈ। ਉਥੇ ਹੀ ਇਸ ਵਿਚ ਮੌਜੂਦ ਰੈਸਕਿਊ ਹੈਲੀਕਾਪਟਰ ਨਾਲੋਂ ਦੁਗਣਾ ਈਂਧਣ ਵੀ ਭਰਿਆ ਜਾ ਸਕਦਾ ਹੈ। 

ਹੈਲੀਕਾਪਟਰ ’ਤੇ ਕੀਤੇ ਗਏ ਕਈ ਟੈਸਟ
ਇਸ ਰੈਸਕਿਊ ਹੈਲੀਕਾਪਟਰ ’ਤੇ ਕਈ ਟੈਸਟ ਕੀਤੇ ਗਏ ਹਨ ਜਿਨ੍ਹਾਂ ’ਚ ਹਾਵਰ ਫਲਾਈਟ, ਲੋਅ-ਸਪੀਡ ਫਲਾਈਟ ਅਤੇ ਏਅਰਫੀਲਡ ਦੇ ਕੋਲ ਤੇਜ਼ ਰਫਤਾਰ ਨਾਲ ਉਡਣਾ ਆਦਿ ਸ਼ਾਮਲ ਹਨ। ਰਿਪੋਰਟ ਮੁਤਾਬਕ, ਇਹ ਰੈਸਕਿਊ ਹੈਲੀਕਾਪਟਰ ਅਮਰੀਕੀ ਏਅਰ ਫੋਰਸ ’ਚ ਮੌਜੂਦਾ HH-60G ਨੂੰ ਰਿਪਲੇਸ ਕਰੇਗਾ ਜਿਸ ਨੂੰ 1982 ’ਚ ਲਿਆਇਆ ਗਿਆ ਸੀ। 


Related News