ਐਪਲ ਦੇ iMacs ਲਈ AMD ਨੇ ''ਰੇਡੀਅਨ ਪ੍ਰੋ 500'' ਸੀਰੀਜ਼ ਗ੍ਰਾਫਿਕਸ ਕੀਤਾ ਲਾਂਚ

Wednesday, Jun 07, 2017 - 07:15 PM (IST)

ਐਪਲ ਦੇ iMacs ਲਈ AMD ਨੇ ''ਰੇਡੀਅਨ ਪ੍ਰੋ 500'' ਸੀਰੀਜ਼ ਗ੍ਰਾਫਿਕਸ ਕੀਤਾ ਲਾਂਚ

ਜਲੰਧਰ-ਅਮਰੀਕੀ ਚਿਪਮੇਕਰ AMD ਨੇ ਮੰਗਲਵਾਰ ਨੂੰ ਇਕ ਉਚ ਪ੍ਰਦਰਸ਼ਨ, ਊਰਜਾ ਕੁਸ਼ਲ ' ਰੇਡੀਅਨ ਪ੍ਰੋ- 500' ਸੀਰੀਜ਼ ਦੇ ਗਰਾਫਿਕਸ ਨੂੰ ਐਪਲ ਦੇ ਆਈਮੈਕ ਦੇ ਲਈ ਲਾਂਚ ਕੀਤਾ ਹੈ। ਨਵਾਂ ਗ੍ਰਾਫਿਕਸ ਚੁਣਿਦਾ ਮਾਡਲਾਂ 'ਤੇ ਆਸਾਧਰਨ ਕੰਪਿਊਟਿੰਗ ਅਨੁਭਵ, ਗੇਮਿੰਗ  ਅਤੇ ਇਮਰਸਿਵ  ਵਰਚੂਅਲ ਰਿਅਲਟੀ (VR) ਮੁਹੱਈਆ ਕਰਵਾਏਗਾ।ਰੇਡਿਅਨ ਟੈਕਨਾਲੋਜੀ ਗਰੁੱਪ, AMD ਦੇ ਸੀਨੀਅਰ ਵਾਇਸ ਪ੍ਰੈਂਜ਼ੀਡੈਂਟ  ਅਤੇ ਮੁੱਖ ਆਰਟੀਕਟੇਕਟ ਰਾਜਾ ਕੋਡਰੀ ਨੇ ਇਕ ਬਿਆਨ 'ਚ ਕਿਹਾ ਹੈ ਕਿ '' ਰੇਡੀਅਨ ਪ੍ਰੋ 500 ਸੀਰੀਜ਼ ਦੀ ਸਮੱਗਰੀ ਸਿਰਜਨ, ਗੇਮਿੰਗ ਅਤੇ ਵੀਆਰ ਅਨੁਭਵ ਮੁਹੱਈਆ ਕਰਵਾਉਣ ਦੀ ਸਮੱਰਥਾ ਸੰਤੋਖਜਨਕ ਹੈ।''
ਇਸ ਗਰਾਫਿਕਸ ਆਈਮੈਕ ਦੇ ਨਵੇਂ 21.5 ਇੰਚ ਅਤੇ 27 ਮਾਡਲ ਦੇ ਨਾਲ ਉਪਲੱਬਧ ਹੋਵੇਗਾ। ਇਹ ਮੈਕ ਦੇ ਪਲੇਟਫਾਰਮ 'ਤੇ ਅਸਾਧਾਰਣ ਪ੍ਰਦਰਸ਼ਨ ਦੇ ਨਾਲ ਐਡੋਬ ਪ੍ਰੀਮਿਅਰ ਪ੍ਰੋ, ਆਫਟਰ ਇਫੈਕਟਸ ਅਤੇ ਫੋਟੋਸ਼ਾਪ ਵਰਗੇ ਸਿਰਜਨਾਤਮਕ ਸਾਫਟਵੇਅਰ ਮਦਦ ਨਾਲ ਸਮੱਗਰੀ ਦੇ ਨਿਰਮਾਣ  'ਚ ਅਸਾਧਾਰਣ ਪਰਦਰਸ਼ਨ ਅਤੇ ਮਦਦ ਮੁਹੱਈਆ ਕਰਵਾਉਦਾ ਹੈ।
ਧਿਆਨਯੋਗ ਹੈ ਕਿ ਹਾਲ ਹੀ 'ਚ WWDC 2017 ਇਵੇਂਟ 'ਚ ਐਂਪਲ ਨੇ VR ਸਪੋਟ, USB ਟਾਈਪ ਸੀ ਪੋਰਟ ਅਤੇ ਵਧੀਆ ਡਿਸਪਲੇ ਦੇ ਨਾਲ ਨਵਾਂ imac ਪੇਸ਼ ਕੀਤਾ ਹੈ। ਇਹ ਨਵੇਂ  iMacs ਇੰਟੇਲ ਦੇ 7th ਜਨਰੇਸ਼ਨ  Kaby Lake ਪ੍ਰੋਸੈਸਰ ਦੇ ਨਾਲ ਆਏ ਹੈ। ਇਸ ਦੇ ਇਲਾਵਾ ਇਸ ਦੀ ਡਿਸਪਲੇ ਦੀ ਬ੍ਰਾਈਟਨੈੱਸ 500 ਨਿਟਸ ਤੱਕ ਜਾ ਸਕਦੀ ਹੈ। ਜੋ ਇਸ ਨੂੰ 43 ਫੀਸਦੀ ਜਿਆਦਾ ਬ੍ਰਾਈਟ ਬਣਾ ਦਿੰਦੀ ਹੈ। ਇਸਦੇ ਇਲਾਵਾ ਤੁਹਾਨੂੰ ਇਹ ਵੀ ਦੱਸ ਦਿੱਤਾ ਜਾਂਦਾ ਹੈ ਕਿ ਐਂਪਲ ਨੇ ਇਕ 21.5 ਇੰਚ ਵਾਲਾ ਮਾਡਲ ਪੇਸ਼ ਕੀਤਾ ਹੈ। ਜੋ ਲਗਭਗ 32GBਸਟੋਰੇਜ਼ ਦੇ ਨਾਲ ਆਉਦਾ ਹੈ ਅਤੇ 27 ਇੰਚ ਵਾਲੇ ਵਰਜ਼ਨ ਦੀ ਚਰਚਾ ਕਰੀਏ ਤਾਂ ਇਹ 64GB ਦੀ ਸਟੋਰੇਜ਼ ਦੇ ਨਾਲ ਆਇਆ ਹੈ।


Related News