ਅਮੇਜ਼ਨ ਨੇ ਰਿਵਿਊ ''ਚ ਪੇਸ਼ ਕੀਤਾ ਈਕੋ ਡਾਟ ਸਪੀਕਰ
Sunday, Jun 19, 2016 - 06:41 PM (IST)

ਜਲੰਧਰ-ਅਮੇਜ਼ਨ ਈਕੋ ਨੂੰ ਬਲੂਟੂਥ ਸਪੀਕਰ ਅਤੇ ਵਰਚੁਅਲ ਅਸਿਸਟੈਂਟ ਦੇ ਰੂਪ ''ਚ ਦੁਨੀਆ ਭਰ ''ਚ ਕਾਫੀ ਪਸੰਦ ਕੀਤਾ ਗਿਆ ਹੈ ਕਿਉਂਕਿ ਇਸ ਨੂੰ ਕੈਰੀ ਕਰਨਾ ਅਤੇ ਕਿਤੇ ਵੀ ਲਿਜਾਣਾ ਕਾਫੀ ਆਸਾਨ ਹੈ। ਇਸ ਗੱਲ ਵੱਲ ਧਿਆਨ ਦਿੰਦੇ ਹੋਏ ਹੁਣ ਅਮੇਜ਼ਨ ਨੇ ਇਕ ਨਵਾਂ ਪ੍ਰੋਡਕਟ ਈਕੋ ਡਾਟ 90 ਡਾਲਰ (ਲਗਭਗ 6036 ਰੁਪਏ) ਕੀਮਤ ਨਾਲ ਪੇਸ਼ ਕੀਤਾ ਹੈ ਜੋ ਕਿ ਇਕ ਵਰਚੁਅਲ ਅਸਿਸਟੈਂਟ ਦਾ ਕੰਮ ਕਰੇਗਾ ਅਤੇ ਤੁਹਾਨੂੰ ਮੌਸਮ ਬਾਰੇ ਪੁੱਛਣ ''ਤੇ ਸਾਰੀ ਜਾਣਕਾਰੀ ਦਵੇਗਾ।
ਇਸ ਸਮਾਰਟ ਸਪੀਕਰ ਨੂੰ ਵੱਡੇ ਸਪੀਕਰਜ਼ ਨਾਲ ਚਲਾਉਣ ਲਈ ਤੁਹਾਨੂੰ ਆਕਿਸਲਿਰੀ ਕੇਬਲ ਨਾਲ ਕੁਨੈਕਟ ਕਰਨਾ ਹੋਵੇਗਾ। ਇਸ ਨੂੰ ਚਲਾਉਣ ਲਈ ਅਲੈਕਸਾ ਆਈ.ਓ.ਐੱਸ. ਅਤੇ ਐਂਡ੍ਰਾਇਡ ਐਪ ਨਾਲ ਵਾਈ-ਫਾਈ ਦੀ ਮਦਦ ਨਾਲ ਅਟੈਚ ਕਰਨਾ ਹੋਵੇਗਾ। ਇਹ ਐਪ ਤੁਹਾਡੀ ਈਕੋ ਡਾਟ (Echo Dot) ਦੀ ਸੈਟਿੰਗ ਅਤੇ ਥਰਡ-ਪਾਰਟੀ ਸਰਵਿਸ ਮੈਨੇਜ ਕਰੇਗੀ। ਇਸ ਨੂੰ ਤੁਸੀਂ ਆਪਣੇ ਬੈੱਡਰੂਮ ''ਚ 30 ਫੁੱਟ ਦੀ ਦੂਰੀ ਨਾਲ ਚਲਾ ਕੇ ਹਾਈ-ਐਂਡ ਮਿਊਜ਼ਿਕ ਦਾ ਆਨੰਦ ਲੈ ਸਕਦੇ ਹੋ।