Punjab: ਸ਼ਰਮਨਾਕ ਪਤੀ ਨੇ ਗੁਆਂਢ 'ਚ ਰਹਿੰਦੀ ਕੁੜੀ ਨਾਲ ਕੀਤਾ ਜਬਰ-ਜ਼ਿਨਾਹ, ਪਤਨੀ ਨੇ ਬਣਾ ਲਈ ਵੀਡੀਓ

Friday, May 16, 2025 - 06:47 PM (IST)

Punjab: ਸ਼ਰਮਨਾਕ ਪਤੀ ਨੇ ਗੁਆਂਢ 'ਚ ਰਹਿੰਦੀ ਕੁੜੀ ਨਾਲ ਕੀਤਾ ਜਬਰ-ਜ਼ਿਨਾਹ, ਪਤਨੀ ਨੇ ਬਣਾ ਲਈ ਵੀਡੀਓ

ਤਰਨਤਾਰਨ (ਰਮਨ)-ਸਰਕਾਰੀ ਸਕੂਲ ’ਚ ਪੜ੍ਹਦੀ ਛੇਵੀਂ ਜਮਾਤ ਦੀ ਵਿਦਿਆਰਥਣ ਨਾਲ ਉਸਦੇ ਗੁਆਂਢ ’ਚ ਰਹਿੰਦੇ ਇਕ ਵਿਅਕਤੀ ਵੱਲੋਂ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕੀ ਜਬਰ-ਜ਼ਿਨਾਹ ਕਰਨ ਵਾਲੇ ਮੁਲਜ਼ਮ ਦੀ ਪਤਨੀ ਵੱਲੋਂ ਉਸ ਸਮੇਂ ਦੀ ਵੀਡੀਓ ਆਪਣੇ ਮੋਬਾਈਲ ’ਚ ਕੈਦ ਕਰ ਲਈ ਗਈ ਜਦੋਂ ਮੁਲਜ਼ਮ ਨਬਾਲਗ ਕੁੜੀ ਨਾਲ ਜਬਰ-ਜ਼ਿਨਾਹ ਕਰ ਰਿਹਾ ਸੀ। ਇਹ ਮਾਮਲਾ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਤਰਨਤਾਰਨ ਦੇ ਧਿਆਨ ’ਚ ਲਿਆਉਣ ਤੋਂ ਬਾਅਦ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹੋਏ ਹੁਕਮਾਂ ਤਹਿਤ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ-  ਪੰਜਾਬ 'ਚ ਗਰਮੀ ਦਾ ਕਹਿਰ ਵਧਿਆ, ਸਿਹਤ ਵਿਭਾਗ ਵੱਲੋਂ ਐਡਵਾਈਜਰੀ ਜਾਰੀ

ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਸ਼ਿਕਾਇਤ ਜਿਸ ਦੇ ਨਾਲ ਇਕ ਵੀਡੀਓ ਵੀ ਪ੍ਰਾਪਤ ਹੋਈ, ਜਿਸ ’ਚ ਇਕ ਵੱਡੀ ਉਮਰ ਦਾ ਵਿਅਕਤੀ ਨਬਾਲਗ ਕੁੜੀ ਜਿਸ ਦੀ ਉਮਰ ਕਰੀਬ 11 ਸਾਲ ਹੈ ਅਤੇ ਉਹ ਸਰਕਾਰੀ ਸਕੂਲ ਵਿਚ 6ਵੀਂ ਜਮਾਤ ਦੀ ਵਿਦਿਆਰਥਣ ਹੈ ਨਾਲ ਜਬਰ-ਜ਼ਿਨਾਹ ਕਰ ਰਿਹਾ ਸੀ। ਰਜੇਸ਼ ਕੁਮਾਰ ਨੇ ਦੱਸਿਆ ਕਿ ਇਸ ਵੀਡੀਓ ਅਤੇ ਸ਼ਿਕਾਇਤ ਪ੍ਰਾਪਤ ਹੋਣ ਤੋਂ ਬਾਅਦ ਉਨ੍ਹਾਂ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਇਹ ਸਾਰਾ ਮਾਮਲਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਹੁਲ ਦੇ ਧਿਆਨ ਵਿਚ ਲਿਆਂਦਾ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਜਾਰੀ ਹੋਏ ਆਦੇਸ਼ਾਂ ਤਹਿਤ ਨਬਾਲਗ ਕੁੜੀ ਨੂੰ ਤੁਰੰਤ ਸਕੂਲ ਤੋਂ ਰੈਸਕਿਊ ਕਰਦੇ ਹੋਏ ਆਪਣੇ ਨਾਲ ਸਖੀ ਵਨ ਸਟਾਫ ਸੈਂਟਰ ਸਿਵਲ ਹਸਪਤਾਲ ’ਚ ਲੈ ਗਏ।

ਇਹ ਵੀ ਪੜ੍ਹੋ- ਬੇਹੋਸ਼ ਕਰ ਕੁੜੀ ਨਾਲ 3 ਨੌਜਵਾਨਾਂ ਨੇ ਟੱਪੀਆਂ ਹੱਦਾਂ, ਫਿਰ ਸਾਰੀ ਰਾਤ ਕਰਦਾ ਰਿਹਾ...

ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਜਾਂਚ ਅਤੇ ਨਾਬਾਲਗ ਬੱਚੀ ਵੱਲੋਂ ਦਿੱਤੇ ਗਏ ਬਿਆਨਾਂ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਉਸਦੇ ਗੁਆਂਢ ਵਿਚ ਰਹਿੰਦੇ ਮੁਲਜ਼ਮ ਜਗਜੀਤ ਸਿੰਘ ਪੁੱਤਰ ਕੁੰਦਨ ਸਿੰਘ ਵਾਸੀ ਤਰਨਤਾਰਨ ਵੱਲੋਂ ਉਸ ਨਾਲ ਕਰੀਬ ਤਿੰਨ ਮਹੀਨਿਆਂ ਤੋਂ ਜਬਰ-ਜ਼ਿਨਾਹ ਕੀਤਾ ਜਾ ਰਿਹਾ ਸੀ, ਜਿਸ ਸਬੰਧੀ ਉਸਨੂੰ ਧਮਕੀਆਂ ਵੀ ਦਿੱਤੀਆਂ ਗਈਆਂ, ਜਿਸ ਦੇ ਚੱਲਦਿਆਂ ਉਸਨੇ ਇਹ ਸਾਰੀ ਗੱਲ ਆਪਣੇ ਘਰ ਨਹੀਂ ਦੱਸੀ। ਰਜੇਸ਼ ਕੁਮਾਰ ਨੇ ਦੱਸਿਆ ਕਿ ਇਸ ਦੀ ਜਾਂਚ ਕਰਦੇ ਹੋਏ ਚਾਈਲਡ ਵੈਲਫੇਅਰ ਅਫਸਰ ਸਬ ਇੰਸਪੈਕਟਰ ਰਾਣੀ ਕੌਰ ਵੱਲੋਂ ਬੀਤੇ ਕੱਲ੍ਹ ਦੇਰ ਸ਼ਾਮ ਪੀੜਤ ਬੱਚੀ ਦਾ ਮੈਡੀਕਲ ਕਰਵਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪੁਲਸ ਵੱਲੋਂ ਕਾਰਵਾਈ ਕਰਦੇ ਹੋਏ ਮੁਲਜ਼ਮ ਜਗਜੀਤ ਸਿੰਘ ਨੂੰ ਜੋ ਡਰਾਈਵਰ ਦਾ ਕੰਮ ਕਰਦਾ ਹੈ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਰਜੇਸ਼ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਵਿਚ ਨਾਬਾਲਗ ਬੱਚੀ ਨੂੰ ਬਾਲ ਘਰ ਵਿਚ ਭੇਜਣ ਦੀ ਕਾਰਵਾਈ ਮੁਕੰਮਲ ਕਰ ਲਈ ਗਈ ਹੈ।

ਇਹ ਵੀ ਪੜ੍ਹੋ- ਪੰਜਾਬ ਦੀ ਮਸ਼ਹੂਰ ਕੱਪੜਾ ਮਾਰਕੀਟ ਬਾਜ਼ਾਰ 3 ਦਿਨ ਲਈ ਬੰਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News