ਪੰਜਾਬ ''ਚ Emergency Services ਨੂੰ ਰਿਵਿਊ ਕਰਨਗੇ ਮੰਤਰੀ
Friday, May 09, 2025 - 10:23 AM (IST)

ਚੰਡੀਗੜ੍ਹ (ਵੈੱਬ ਡੈਸਕ): ਸੂਬੇ ਦੇ ਮੌਜੂਦਾ ਹਾਲਾਤ ਵਿਚਾਲੇ ਮਾਨ ਸਰਕਾਰ ਐਕਸ਼ਨ ਮੋਡ ਵਿਚ ਆ ਗਈ ਹੈ। ਇਸ ਵੇਲੇ ਪੰਜਾਬ ਕੈਬਨਿਟ ਦੀ ਮੀਟਿੰਗ ਕੀਤੀ ਜਾ ਰਹੀ ਹੈ। ਮੀਟਿੰਗ ਮਗਰੋਂ ਕੈਬਨਿਟ ਮੰਤਰੀ ਅੱਜ Emergency Services ਦਾ ਰਿਵਿਊ ਕਰਨਗੇ। ਮੀਟਿੰਗ ਤੋਂ ਬਾਅਦ ਮੰਤਰੀ ਸੂਬੇ ਦੇ ਸਰਹੱਦੀ ਜ਼ਿਲ੍ਹਿਆਂ ਵਿਚ ਜਾਣਗੇ ਤੇ ਉੱਥੇ ਹਸਪਤਾਲਾਂ, ਫਾਇਰ ਸਟੇਸ਼ਨਾਂ ਦਾ ਨੀਰਿਖਣ ਕਰਨਗੇ। ਇਸ ਦੇ ਨਾਲ ਹੀ ਰਾਸ਼ਨ ਦੀ ਉਪਲਬਧਤਾ ਦਾ ਵੀ ਨੀਰਿਖਣ ਕੀਤਾ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਇਸ ਜ਼ਿਲ੍ਹੇ 'ਚ ਇੰਟਰਨੈੱਟ ਬੰਦ!
ਜਾਣਕਾਰੀ ਮੁਤਾਬਕ ਪੰਜਾਬ ਕੈਬਨਿਟ ਦੇ 10 ਮੰਤਰੀ ਅੱਜ ਸਰਹੱਦੀ ਇਲਾਕਿਆਂ ਦਾ ਦੌਰਾ ਕਰਨਗੇ। ਇਸ ਤਹਿਤ ਲਾਲਚੰਦ ਕਟਾਰੂਚੱਕ ਤੇ ਡਾ. ਰਵਜੋਤ ਸਿੰਘ ਗੁਰਦਾਸਪੁਰ, ਕੁਲਦੀਪ ਸਿੰਘ ਧਾਲੀਵਾਲ ਤੇ ਮੋਹਿੰਦਰ ਭਗਤ ਅੰਮ੍ਰਿਤਸਰ, ਲਾਲਜੀਤ ਭੁੱਲਰ ਤੇ ਹਰਭਜਨ ਸਿੰਘ ETO ਤਰਨਤਾਰਨ, ਗੁਰਮੀਤ ਸਿੰਘ ਖੁੱਡੀਆਂ ਤੇ ਹਰਦੀਪ ਮੁੰਡੀਆਂ ਫਿਰੋਜ਼ਪੁਰ, ਡਾ. ਬਲਜੀਤ ਤੇ ਤਰੁਣਪ੍ਰੀਤ ਸੋਂਧ ਫਾਜ਼ਿਲਕਾ ਵਿਚ ਜਾਣਗੇ ਤੇ Emergency Services ਦਾ ਰਿਵਿਊ ਕਰਨਗੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8