Amazon ਦੀ ਨਵੀਂ ਤਕਨੀਕ, ਹੁਣ ਸਿਰਫ਼ ਹੱਥ ਵਿਖਾ ਕੇ ਕਰ ਸਕੋਗੇ ਪੇਮੈਂਟ, ਨਹੀਂ ਪਵੇਗੀ ਕਾਰਡ ਦੀ ਲੋੜ

09/30/2020 3:55:45 PM

ਗੈਜੇਟ ਡੈਸਕ– ਐਮਾਜ਼ੋਨ ਨੇ ਨਵੇਂ ਬਾਇਓਮੈਟ੍ਰਿਕ ਪੇਮੈਂਟ ਸਿਸਟਮ ਨੂੰ ਲਾਂਚ ਕਰਕੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਇਸ ਬਾਇਓਮੈਟ੍ਰਿਕ ਸਿਸਟਮ ਦਾ ਨਾਂ ਐਮਾਜ਼ੋਨ ਵਨ ਰੱਖਿਆ ਗਿਆ ਹੈ। ਤੁਹਾਨੂੰ ਸਿਰਫ਼ ਆਪਣੇ ਹੱਥ ਨੂੰ ਐਮਾਜ਼ੋਨ ਵਨ ਸਕੈਨਰ ਦੇ ਉਪਰ ਲੈ ਕੇ ਜਾਣਾ ਹੈ ਅਤੇ ਉਸ ਵਿਚ ਲੱਗੇ ਸੈਂਸਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਪੇਮੈਂਟ ਕਰਨ ’ਚ ਮਦਦ ਕਰਨਗੇ। ਹਰ ਤਰ੍ਹਾਂ ਦੀ ਕਾਨਟੈਕਟਲੈੱਸ ਪੇਮੈਂਟਸ ਤੁਹਾਡੇ ਹੱਥ ਨੂੰ ਸਕੈਨ ਕਰਕੇ ਕੀਤੀ ਜਾ ਸਕੇਗੀ। ਐਮਾਜ਼ੋਨ ਦਾ ਕਹਿਣਾ ਹੈ ਕਿ ਇਸ ਤਕਨੀਕ ਨੂੰ ਆਫੀਸ ਅਤੇ ਸਟੇਡੀਅਮ ’ਚ ਐਂਟਰੀ ਕਰਨ ਲਈ ਵੀ ਇਸਤੇਮਾਲ ਕੀਤਾ ਜਾ ਸਕੇਗਾ। 

ਐਮਾਜ਼ੋਨ ਦੇ ਉਪ-ਪ੍ਰਧਾਨ ਦਿਲੀਪ ਕੁਮਾਰ ਨੇ ਕਿਹਾ ਕਿ ਇਹ ਸਿਸਟਮ ਲੋਕਾਂ ਲਈ ਫਾਸਟ, ਸੁਰੱਖਿਅਤ ਅਤੇ ਭਰੋਸੇਮੰਦ ਸਾਬਤ ਹੋਵੇਗਾ। ਕਿਸੇ ਵੀ ਤਰ੍ਹਾਂ ਦੀ ਪੇਮੈਂਟ ਲਈ ਐਮਾਜ਼ੋਨ ਵਨ ਸਿਰਫ ਹੱਥ ਦਾ ਇਸਤੇਮਾਲ ਕਰਦਾ ਹੈ। ਇਕ ਵਾਰ ਤੁਹਾਡਾ ਹੱਥ ਇਸ ’ਤੇ ਰਜਿਸਟਰਡ ਹੋ ਗਿਆ ਤਾਂ ਤੁਸੀਂ ਸਿਰਫ਼ ਹੱਥ ਵਿਖਾ ਕੇ ਪੇਮੈਂਟ ਕਰ ਸਕੋਗੇ। 

ਸ਼ਾਪਿੰਗ ਲਈ ਨਹੀਂ ਪਵੇਗੀ ਕਿਸੇ ਵੀ ਕਾਰਡ ਦੀ ਲੋੜ
ਦਿਲੀਪ ਕੁਮਾਰ ਨੇ ਦੱਸਿਆ ਕਿ ਹੁਣ ਤੁਹਾਨੂੰ ਸ਼ਾਪਿੰਗ ਕਰਦੇ ਸਮੇਂ ਕਿਸੇ ਵੀ ਤਰ੍ਹਾਂ ਦੇ ਕਾਰਡ ਨੂੰ ਨਾਲ ਰੱਖਣ ਦੀ ਲੋੜ ਨਹੀਂ ਹੋਵੇਗੀ। ਸਿਰਫ਼ ਹੱਥ ਨੂੰ ਸਕੈਨ ਕਰਕੇ ਤੁਸੀਂ ਸ਼ਾਪਿੰਗ ਕਰ ਸਕੋਗੇ। ਕੰਪਨੀ ਦਾ ਕਹਿਣਾ ਹੈ ਕਿ ਆਪਣੇ ਇਸ ਨਵੇਂ ਸਿਸਟਮ ਨੂੰ ਲੈ ਕੇ ਉਹ ਫਿਲਹਾਲ ਗਾਹਕਾਂ ਤੋਂ ਫੀਡਬੈਕ ਲੈ ਰਹੀ ਹੈ ਜਿਸ ਤੋਂ ਬਾਅਦ ਸਿਏਟਲ ’ਚ ਐਮਾਜ਼ੋਨ ਦੇ ਦੋ ਫਿਜੀਕਲ ਸਟੋਰਾਂ ’ਤੇ ਇਸ ਦਾ ਟ੍ਰਾਇਲ ਕੀਤਾ ਜਾਵੇਗਾ। 


Rakesh

Content Editor

Related News