ਗਾਹਕਾਂ ਲਈ ਖ਼ੁਸ਼ਖ਼ਬਰੀ, ਦੀਵਾਲੀ ਤਕ ਚੱਲੇਗੀ ਐਮਾਜ਼ੋਨ ਗ੍ਰੇਟ ਇੰਡੀਅਨ ਫੈਸਟਿਵਲ ਸੇਲ, ਮਿਲਣਗੇ ਸ਼ਾਨਦਾਰ ਆਫਰ

10/08/2020 5:13:17 PM

ਗੈਜੇਟ ਡੈਸਕ– ਈ-ਕਾਮਰਸ ਸਾਈਟ ਐਮਾਜ਼ੋਨ ਇੰਡੀਆ ਦੀ ਸ਼ਾਨਦਾਰ ਸੇਲ ਗ੍ਰੇਟ ਇੰਡੀਅਨ ਫੈਸਟਿਵਲ 2020 ਇਸ ਸਾਲ ਦੀ ਸਭ ਤੋਂ ਲੰਬੀ ਸੀਜ਼ਨ ਸੇਲ ਹੋਣ ਵਾਲੀ ਹੈ। ਇਹ ਸੇਲ 17 ਅਕਤੂਬਰ ਤੋਂ ਸ਼ੁਰੂ ਹੋ ਕੇ ਦੀਵਾਲੀ ਤਕ ਚੱਲੇਗੀ। ਗਾਹਕਾਂ ਨੂੰ ਇਲੈਕਟ੍ਰੋਨਿਕ ਪ੍ਰੋਡਕਟ ਤੋਂ ਲੈ ਕੇ ਹੋਮ ਅਤੇ ਕਿਚਨ ਤਕ ਦੇ ਸਮਾਨ ’ਤੇ ਆਕਰਸ਼ਕ ਪੇਸ਼ਕਸ਼ ਆਫਰ ਮਿਲਣਗੇ। ਇੰਨਾ ਹੀ ਨਹੀਂ ਗਾਹਕਾਂ ਲਈ ਗ੍ਰੇਟ ਇੰਡੀਅਨ ਫੈਸਟਿਵਲ ਸੇਲ ਦੌਰਾਨ ਮੋਬਾਇਲ ਫੋਨ ਦੀਆਂ ਛੋਟੀਆਂ-ਛੋਟੀਆਂ ਫਲੈਸ਼ ਸੇਲਾਂ ਵੀ ਹੋਣਗੀਆਂ। ਦੱਸ ਦੇਈਏ ਕਿ ਕੰਪਨੀ ਨੇ ਪਹਿਲੀ ਵਾਰ ਇਕ ਮਹੀਨੇ ਤਕ ਚੱਲਣ ਵਾਲੀ ਸੇਲ ਦਾ ਆਯੋਜਨ ਕੀਤਾ ਹੈ। ਇਸ ਤੋਂ ਪਹਿਲਾਂ ਗ੍ਰੇਟ ਇੰਡੀਅਨ ਸੇਲ ਨੂੰ ਸਿਰਫ ਇਕ ਹਫਤੇ ਲਈ ਆਯੋਜਿਤ ਕੀਤਾ ਜਾਂਦਾ ਸੀ। 

ਐਮਾਜ਼ੋਨ ਇੰਡੀਆ ਦਾ ਕਹਿਣਾ ਹੈ ਕਿ ਅਸੀਂ ਗ੍ਰੇਟ ਇੰਡੀਅਨ ਫੈਸਟਿਵਲ ਸੇਲ ਰਾਹੀਂ ਜ਼ਿਆਦਾ ਤੋਂ ਜ਼ਿਆਦਾ ਵਿਕਰੇਤਾਵਾਂ ਨੂੰ ਗਾਹਕਾਂ ਤਕ ਪਹੁੰਚਾਉਣਾ ਚਾਹੁੰਦੇ ਹਾਂ ਜਿਸ ਨਾਲ ਉਨ੍ਹਾਂ ਦਾ ਕਾਰੋਬਾਰ ਵਧੇਗਾ। ਨਾਲ ਹੀ ਅਸੀਂ ਗਾਹਕਾਂ ਤਕ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਵੀ ਪਹੁੰਚਾਵਾਂਗੇ, ਜਿਨ੍ਹਾਂ ਦੀ ਉਨ੍ਹਾਂ ਨੂੰ ਤਿਉਹਾਰੀ ਸੀਜ਼ਨ ’ਚ ਲੋੜ ਹੈ। 


Rakesh

Content Editor

Related News