Amazon ਨੇ ਬੈਨ ਕੀਤਾ Apple ਦਾ ਇਹ ਪ੍ਰਾਡਕਟ

10/04/2015 2:59:46 PM

ਨਵੀਂ ਦਿੱਲੀ- ਐਪਲ ਡਿਵਾਈਸ ਦੇ ਯੂਜ਼ਰਸ ਦੇ ਲਈ ਬੁਰੀ ਖ਼ਬਰ ਹੈ ਕਿ ਹੁਣ ਤੁਹਾਨੂੰ ਆਨਲਾਈਨ ਰਿਟੇਲਰ ਕੰਪਨੀ ਐਮੇਜ਼ੋਨ ''ਤੇ  ਐਪਲ ਟੀ.ਵੀ. ਅਤੇ ਗੂਗਲ ਕ੍ਰੋਮਕਾਸਟ ਨਹੀਂ ਮਿਲਣਗੇ ਕਿਉਂਕਿ ਐਮੇਜ਼ੋਨ ''ਤੇ ਇਨ੍ਹਾਂ ਡਿਵਾਈਸ ਦੀ ਵਿਕਰੀ ਬੰਦ ਹੋਣ ਵਾਲੀ ਹੈ। ਰਿਪੋਰਟ ਮੁਤਾਬਕ ਐਮੇਜ਼ੋਨ ਨੇ ਆਪਣੇ ਮਾਰਿਕਟ ਸੈੱਲ ਨੂੰ ਇਕ ਮੇਲ ਕਰਕੇ ਦੱਸਿਆ ਕਿ ਹੁਣ ਐਮੇਜ਼ੋਨ ''ਤੇ ਐਪਲ ਟੀ.ਵੀ.  ਅਤੇ ਗੂਗਲ ਕ੍ਰੋਮਕਾਸਟ ਦੇ ਨਵੇਂ ਪ੍ਰਾਡਕਟ ਦੀ ਲਿਸਟਿੰਗ ਨਹੀਂ ਕੀਤੀ ਜਾਵੇ। ਜੋ ਵੀ ਯੂਨਿਟ ਇਸ ਸਮੇਂ ਲਿਸਟ ਕੀਤੀ ਗਈ ਹੈ ਉਨ੍ਹਾਂ ਨੂੰ 29 ਅਕਤੂਬਰ ਤੱਕ ਹਟਾ ਦਿੱਤਾ ਜਾਵੇਗਾ।

ਐਮੇਜ਼ੋਨ ਦੇ ਬੁਲਾਰੇ ਨੇ ਦੱਸਿਆ ਕਿ ਇਸ ਬਦਲਾਅ ਦਾ ਕਾਰਨ ਹੈ ਕਿ ਐਪਲ ਅਤੇ ਗੂਗਲ ਦੇ ਦੋ ਡਿਵਾਈਸ ਆਸਾਨੀ ਨਾਲ ਉਪਲਬਧ ਨਹੀਂ ਹੋ ਰਹੇ ਹਨ ਇਸ ਲਈ ਅਸੀਂ ਇਨ੍ਹਾਂ ਨੂੰ ਸਾਈਟ ''ਤੇ ਨਾ ਵੇਚਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਦੋਹਾਂ ਕੰਪਨੀਆਂ ਦੇ ਸਟ੍ਰੀਮਿੰਗ ਡਿਵਾਈਸੇਸ ਤੋਂ ਇਲਾਵਾ ਤੁਹਾਨੂੰ ਐੱਕਸ-ਬਾਕਸ ਸਮੇਤ ਬਾਕੀ ਸਟ੍ਰੀਮਿੰਟ ਡਿਵਾਈਸ ਮਿਲਣਗੇ। ਇਸ ਵਿਵਾਦ ''ਤੇ ਐਪਲ ਅਤੇ ਗੂਗਲ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ।

ਸੂਤਰਾਂ ਤੋਂ ਇਹ ਜਾਣਾਕਾਰੀ ਵੀ ਮਿਲਦੀ ਹੈ ਕਿ ਐਮੇਜ਼ੋਨ ਦਾ ਪ੍ਰਾਈਮ ਇੰਸਟੈਂਟ ਵੀਡੀਓ ਕ੍ਰੋਮਕਾਸਟ ਅਤੇ ਐਪਲ ਟੀ.ਵੀ. ਵੱਲੋਂ ਸੁਪੋਰਟ ਨਹੀਂ ਕੀਤਾ ਜਾਂਦਾ ਹੈ। ਜਦੋਂਕਿ ਅਮੇਜ਼ਨ ਦੇ ਖੁਦ ਦੇ ਪ੍ਰਾਡਕਟ Fire ਅਤੇ Fire TV ਸਟਿਕ ਵੀ ਇਸੇ ਕੈਟੇਗਰੀ ''ਚ ਆਉਂਦੇ ਹਨ। ਸ਼ਾਇਦ ਇਸ ਲਈ ਵੀ ਐਮੇਜ਼ੋਨ ਨੇ ਇਸ ਤਰ੍ਹਾਂ ਦਾ ਕਦਮ ਉਠਾਇਆ ਹੈ। ਨਾਲ ਹੀ ਅਮੇਜ਼ਨ ਨੇ ਇਸ ਗੱਲ ਦਾ ਵੀ ਖੁੱਲ੍ਹਾਸਾ ਕੀਤਾ ਹੈ ਕਿ ਉਸ ਦੇ ਪ੍ਰਾਈਮ ਵੀਡੀਓ ਸੁਪੋਰਟ ਕਰਨ ਵਾਲੇ ਡਿਵਾਈਸ Roku, Xbox, playstation ਦੀ ਉਸ ਦੇ ਆਨਲਾਈਨ ਸਟੋਰ ਵੱਲੋਂ ਵਿਕਰੀ ਚਾਲੂ ਰਹੇਗੀ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Related News