5G ਸਮਾਰਟਫੋਨ ਖ਼ਰੀਦਣ ਦਾ ਸ਼ਾਨਦਾਰ ਮੌਕਾ, ਇਕ ਸਾਲ ਲਈ ਐਮਾਜ਼ੋਨ ਪ੍ਰਾਈਮ ਦੀ ਮੈਂਬਰਸ਼ਿਪ ਵੀ

03/07/2023 4:41:51 PM

ਗੈਜੇਟ ਡੈਸਕ- ਐਮਾਜ਼ੋਨ ਦੀ 5th Gear 5G ਸੇਲ ਦੀ ਸ਼ੁਰੂਆਤ ਹੋ ਗਈ ਹੈ। ਐਮਾਜ਼ੋਨ ਦੀ ਇਸ ਸੇਲ 'ਚ 5ਜੀ ਸਮਾਰਟਫੋਨ 'ਤੇ ਸ਼ਾਨਦਾਰ ਛੋਟ ਮਿਲੇਗੀ। ਇਸ ਤੋਂ ਇਲਾਵਾ ਐਮਾਜ਼ੋਨ ਦੀ ਇਸ ਸੇਲ 'ਚ 14,000  ਰੁਪਏ ਤਕ ਦਾ ਐਕਸਚੇਂਜ ਆਫਰ ਵੀ ਮਿਲ ਰਿਹਾ ਹੈ। ਕੁਝ ਚੁਣੇ ਹੋਏ ਫੋਨ ਦੇ ਨਾਲ 12 ਮਹੀਨਿਆਂ ਲਈ ਐਮਾਜ਼ੋਨ ਪ੍ਰਾਈਮ ਦੀ ਮੈਂਬਰਸ਼ਿਪ ਫ੍ਰੀ ਮਿਲ ਰਹੀ ਹੈ। ਨਾਲ ਹੀ ਕਈ ਫੋਨਾਂ ਦੇ ਨਾਲ 12 ਮਹੀਨਿਆਂ ਲਈ ਨੋ-ਕਾਸਟ ਈ.ਐੱਮ.ਆਈ. ਵੀ ਮਿਲ ਰਹੀ ਹੈ।

ਜੇਕਰ ਤੁਸੀਂ ਆਫਰ ਦੇ ਨਾਲ 5ਜੀ ਫੋਨ ਦੀ ਭਾਲ 'ਚ ਹੋ ਤਾਂ iQoo Z6 Lite, OnePlus 11, Realme Narzo 50, Lava Blaze, Redmi Note 12, Oppo A78, OnePlus 10R, Tecno Phantom X2 ਵਰਗੇ ਫੋਨਾਂ 'ਤੇ ਤੁਹਾਨੂੰ ਠੀਕਠਾਕ ਛੋਟ ਮਿਲ ਜਾਵੇਗੀ। ਇਨ੍ਹਾਂ ਤੋਂ ਇਲਾਵਾ ਐਮਾਜ਼ੋਨ ਦੀ ਇਸ ਸੇਲ 'ਚ OnePlus 11R, Samsung Galaxy S23 Ultra, iQoo Neo  7 ਅਤੇ Realme Narzo 50 Pro ਵਰਗੇ ਕੁਝ ਫੋਨਾਂ 'ਤੇ ਬਿਹਤਰ ਡੀਲਸ ਮਿਲ ਰਹੀਆਂ ਹਨ। 

OnePlus 11R 'ਤੇ 3,000 ਰੁਪਏ ਦਾ ਵਾਧੂ ਐਕਸਚੇਂਜ ਆਫਰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਕੁਝ ਬੈਂਕਾਂ ਦੇ ਕਾਰਡ ਦੇ ਨਾਲ 1,500 ਰੁਪਏ ਦੀ ਛੋਟ ਵੀ ਮਿਲ ਰਹੀ ਹੈ। ਇਸ ਫੋਨ ਦੀ ਸ਼ੁਰੂਆਤੀ ਕੀਮਤ 39,999 ਰੁਪਏ ਹੈ। Samsung Galaxy S23 Ultra ਦੇ ਨਾਲ 14,000 ਰੁਪਏ ਤਕ ਦਾ ਐਕਸਚੇਂਜ ਬੋਨਸ ਅਤੇ HDFC ਕਾਰਡ ਰਾਹੀਂ ਪੇਮੈਂਟ ਕਰਨ 'ਤੇ 8,000 ਰੁਪਏ ਦੀ ਛੋਟ ਮਿਲ ਰਹੀ ਹੈ। ਫੋਨ ਦੀ ਸ਼ੁਰੂਆਤੀ ਕੀਮਤ 1,24,999 ਰੁਪਏ ਹੈ। 


Rakesh

Content Editor

Related News