ਮੋਬਾਇਲ ਯੂਜ਼ਰਸ ਲਈ ਖੁਸ਼ਖਬਰੀ, ਇਕ ਹੀ ਚਾਰਜਰ ਨਾਲ ਚਾਰਜ ਹੋਣਗੇ ਸਾਰੀਆਂ ਕੰਪਨੀਆਂ ਦੇ ਫੋਨਸ

01/18/2020 11:33:19 PM

ਗੈਜੇਟ ਡੈਸਕ—ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ 'ਚੋਂ ਇਕ ਹੋ ਜਿਨ੍ਹਾਂ ਨੂੰ ਵੱਖ-ਵੱਖ ਮੋਬਾਇਲ 'ਚ ਵੱਖ-ਵੱਖ ਚਾਰਜਿੰਗ ਲਗਾਉਣ ਵਾਲੇ ਪ੍ਰੇਸ਼ਾਨੀ ਹੁੰਦੀ ਹੈ ਤਾਂ ਇਹ ਖਬਰ ਤੁਹਾਡੇ ਲਈ ਹੈ, ਕਿਉਂਕਿ ਸੰਭਵ ਹੈ ਕਿ ਆਉਣ ਵਾਲੇ ਦਿਨਾਂ 'ਚ ਸਾਰੀਆਂ ਕੰਪਨੀਆਂ ਦੇ ਸਮਾਰਟਫੋਨ ਇਕ ਹੀ ਤਰ੍ਹਾਂ ਨਾਲ ਚਾਰਜ ਹੋਣਗੇ।

ਦਰਅਸਲ ਯੂਰੋਪੀਅਨ ਯੂਨੀਅਨ ਦੇ ਸੰਸਦ 'ਚ ਮੋਬਾਇਲ ਫੋਨ ਅਤੇ ਟੈਬਲੇਟ 'ਚ ਇਕੋ ਜਿਹੇ ਹੀ ਚਾਰਜਿੰਗ ਪੋਰਟ ਦੇਣ ਦੀ ਮੰਗ ਕੀਤੀ ਗਈ ਹੈ। ਯੂਰੋਪੀਅਨ ਯੂਨੀਅਨ ਦੇ ਮੈਂਬਰਸ ਨੇ ਹਾਲ 'ਚ 13 ਜਨਵਰੀ ਨੂੰ ਇਸ ਸਬੰਧ 'ਚ ਇਕ ਬਿੱਲ ਯੂਰੋਪੀਅਨ ਸੰਸਦ 'ਚ ਰੱਖਿਆ ਹੈ ਜਿਸ 'ਚ ਸਾਰੀਆਂ ਇਲੈਕਟ੍ਰਾਨਿਕ ਅਤੇ ਤਕਨਾਲੋਜੀ ਮੈਨਿਊਫੈਕਚਰਿੰਗ ਕੰਪਨੀਆਂ ਦੇ ਮੋਬਾਇਲ ਅਤੇ ਡਿਵਾਈਸ 'ਚ ਇਕ ਹੀ ਤਰ੍ਹਾਂ ਦੇ ਚਾਰਜਿੰਗ ਪੋਰਟ ਦੇਣ ਦੀ ਗੱਲ ਕੀਤੀ ਗਈ ਹੈ। ਯੂਰੋਪੀਅਨ ਸੰਸਦਾਂ ਦਾ ਮੰਨਣਾ ਹੈ ਕਿ ਇਕ ਹੀ ਤਰ੍ਹਾਂ ਦੇ ਚਾਰਜਰ ਹੋਣ ਨਾਲ ਕਈ ਤਰ੍ਹਾਂ ਦੇ ਫਾਇਦੇ ਹੋਣਗੇ ਅਤੇ ਇਲੈਕਟ੍ਰਾਨਿਕ ਕਚਰੇ (ਈ ਵੇਸਟ) 'ਚ ਵੀ ਕਮੀ ਆਵੇਗੀ।

ਯੂਰੋਪੀਅਨ ਸੰਸਦਾਂ ਵੱਲੋਂ ਕੀਤੀ ਗਈ ਕਾਮਨ ਚਾਰਜਰ ਦੀ ਮੰਗ 'ਤੇ ਐਪਲ ਦਾ ਕਹਿਣਾ ਹੈ ਕਿ ਇਸ ਨਾਲ ਇਨੋਵੇਸ਼ਨ ਕੰਮ ਦੀ ਸੰਭਾਵਨਾ ਘੱਟ ਹੋ ਜਾਵੇਗੀ। ਨਾਲ ਹੀ ਐਂਡ੍ਰਾਇਡ ਅਤੇ ਆਈ.ਓ.ਐੱਸ. ਦੋਵਾਂ ਡਿਵਾਈਸ ਲਈ ਇਕ ਹੀ ਤਰ੍ਹਾਂ ਦੇ ਚਾਰਜਿੰਗ ਪੋਰਟ ਦੇਣ ਆਪਣੇ ਆਪ 'ਚ ਇਕ ਵੱਡਾ ਚੈਲੰਜ ਹੈ।

ਯੂਰੋਪੀਅਨ ਯੂਨੀਅਨ ਨੇ ਕਿਹਾ ਕਿ ਇਕ ਦੀ ਤਰ੍ਹਾਂ ਦੇ ਚਾਰਜਰ ਹੋਣ ਨਾਲ ਈ-ਵੇਸਟ 'ਚ ਕਮੀ ਆਵੇਗੀ, ਉੱਥੇ ਐਪਲ ਦਾ ਕਹਿਣਾ ਹੈ ਕਿ ਇਸ ਨਾਲ ਈ-ਵੇਸਟ ਅਚਾਨਕ ਵਧ ਜਾਵੇਗਾ ਕਿਉਂਕਿ ਕੰਪਨੀ ਨੇ ਹਾਲ ਹੀ 'ਚ ਕਰੀਬ ਇਕ ਅਰਬ ਤੋਂ ਜ਼ਿਆਦਾ ਡਿਵਾਈਸ ਨੂੰ ਲਾਈਟਨਿੰਗ ਕਨੈਕਟਰ ਨਾਲ ਮੈਨਿਊਫੈਕਚਰਿੰਗ ਕਰਵਾਇਆ ਹੈ। ਐਪਲ ਨੂੰ ਛੱਡ ਕੇ ਤਮਾਮ ਮੋਬਾਇਲ ਕੰਪਨੀਆਂ ਹੁਣ ਆਪਣੀ ਡਿਵਾਈਸ 'ਚ Type C ਚਾਰਜਿੰਗ ਪੋਰਟ ਦੇਣ ਲੱਗੀ ਹੈ।


Karan Kumar

Content Editor

Related News