ਭਾਰਤੀ ਕੰਪਨੀ ਨੇ ਲਾਂਚ ਕੀਤਾ ਆਪਣਾ ਪਹਿਲਾ ਮਿਕਸ ਰਿਆਲਿਟੀ ਹੈੱਡਸੈੱਟ, ਜਾਣੋ ਕੀਮਤ ਤੇ ਖੂਬੀਆਂ
Monday, Aug 21, 2023 - 02:38 PM (IST)
ਗੈਜੇਟ ਡੈਸਕ- ਭਾਰਤੀ ਕੰਪਨੀ AjnaLens ਨੇ ਆਪਣੇ ਦੋ ਮਿਕਸ ਰਿਆਲਿਟੀ ਹੈੱਡਸੈੱਟ AjnaXR Pro ਅਤੇ AjnaXR SE ਨੂੰ ਲਾਂਚ ਕਰ ਦਿੱਤਾ ਹੈ। ਇਨ੍ਹਾਂ ਦੋਵਾਂ ਹੈੱਡਸੈੱਟ ਨੂੰ ਮੁੰਬਈ 'ਚ ਇਕ ਈਵੈਂਟ 'ਚ ਲਾਂਚ ਕੀਤਾ ਗਿਆ ਹੈ। ਭਾਰਤੀ XR ਸਟਾਰਟਅਪ AjnaLens ਦੁਆਰਾ ਬਣਾਏ ਗਏ ਹਾਈ-ਐਂਡ ਪ੍ਰੋ ਮਾਡਲ ਕੁਆਲਕਾਮ XR2+ Gen 1 ਚਿਪਸੈੱਟ ਨਾਲ ਲੈਸ ਹਨ ਅਤੇ ਇਸ ਵਿਚ ਦੋ 2.1 ਇੰਚ ਹਾਈ ਰੈਜ਼ੋਲਿਊਸ਼ਨ ਐੱਲ.ਸੀ.ਡੀ. ਡਿਸਪਲੇਅ ਹਨ। ਦੋਵੇਂ ਹੈੱਡਸੈੱਟ ਐਂਡਰਾਇਡ 12 'ਤੇ ਚਲਦੇ ਹਨ ਅਤੇ ਵਾਈ-ਫਾਈ 6 ਅਤੇ ਬਲੂਟੁੱਥ 5 ਕੁਨੈਕਟੀਵਿਟੀ ਨੂੰ ਸਪੋਰਟ ਕਰਦੇ ਹਨ। ਹੈੱਡਸੈੱਟ ਦੇ ਨਾਲ 5,500mAh ਦੀ ਬੈਟਰੀ ਅਤੇ ਤਿੰਨ ਘੰਟਿਆਂ ਦੀ ਬੈਟਰੀ ਲਾਈਫ ਮਿਲਦੀ ਹੈ।
AjnaXR Pro ਅਤੇ AjnaXR SE ਦੀ ਕੀਮਤ
ਦੋਵਾਂ ਹੈੱਡਸੈੱਟ ਨੂੰ ਕਾਲੇ ਰੰਗ 'ਚ ਪੇਸ਼ ਕੀਤਾ ਗਿਆ ਹੈ। AjnaXR SE ਦੀ ਕੀਮਤ 84,999 ਰੁਪਏ ਅਤੇ AjnaXR Pro ਦੀ ਕੀਮਤ 1,54,499 ਰੁਪਏ ਰੱਖੀ ਗਈ ਹੈ। ਇਨ੍ਹਾਂ ਦੋਵਾਂ ਮਿਕਸ ਰਿਆਲਿਟੀ ਹੈੱਡਸੈੱਟ ਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਤੋਂ ਖਰੀਦਿਆ ਜਾ ਸਕਦਾ ਹੈ।
AjnaXR Pro ਅਤੇ AjnaXR SE ਦੇ ਫੀਚਰਜ਼
ਦੋਵਾਂ ਮਿਕਸ ਰਿਆਲਿਟੀ ਹੈੱਡਸੈੱਟ ਨੂੰ ਡਿਊਲ 2.1 ਇੰਚ ਐੱਲ.ਸੀ.ਡੀ. ਡਿਸਪਲੇਅ ਨਾਲ ਲੈਸ ਕੀਤਾ ਗਿਆ ਹੈ। ਪ੍ਰੋ ਮਾਡਲ ਦੇ ਨਾਲ ਦੋ (4,560 x 2,280 ਪਿਕਸਲ) ਡਿਸਪਲੇਅ ਅਤੇ ਐੱਸ.ਈ. ਮਾਡਲ ਦੇ ਨਾਲ ਦੋ (3,200x1,600 ਪਿਕਸਲ) ਰੈਜ਼ੋਲਿਊਸ਼ਨ ਵਾਲੀਆਂ ਡਿਸਪਲੇਅ ਮਿਲਦੀਆਂ ਹਨ। ਹੈੱਡਸੈੱਟ ਦੇ ਨਾਲ ਦੋ 16 ਮੈਗਾਪਿਕਸਲ ਕੈਮਰਾ ਸਪੋਰਟ ਮਿਲਦਾ ਹੈ, ਜੋ ਆਰ.ਜੀ.ਬੀ. ਕੈਮਰਾ ਹਨ ਅਤੇ ਅਲਟਰਾ ਲੋ-ਲੈਟੇਂਸੀ ਸਪੋਰਟ ਦੇ ਨਾਲ ਆਉਂਦੇ ਹਨ।
AjnaXR Pro ਅਤੇ AjnaXR SE ਮਿਕਸ ਰਿਆਲਿਟੀ ਹੈੱਡਸੈੱਟ 8 Kyro 585 ਕੋਰ ਵਾਲੇ ਕੁਆਲਕਾਮ XR2+ ਜਨਰੇਸ਼ਨ 1 ਚਿਪਸੈੱਟ ਅਤੇ Adreno 650 ਜੀ.ਪੀ.ਯੂ. ਨਾਲ ਲੈਸ ਹਨ। ਦੋਵਾਂ ਹੈੱਡਸੈੱਟ ਦੇ ਨਾਲ 8 ਜੀ.ਬੀ. ਰੈਮ ਅਤੇ 256 ਜੀ.ਬੀ. ਤਕ ਸਟੋਰੇਜ ਦਾ ਸਪੋਰਟ ਹੈ। ਦੋਵੇਂ ਹੈੱਡਸੈੱਟ ਐਂਡਰਾਇਡ 12 'ਤੇ ਚਲਦੇ ਹਨ।
ਦੋਵਾਂ ਹੈੱਡਸੈੱਟ ਦੇ ਨਾਲ 6 ਡਿਗਰੀ ਫ੍ਰੀਡਮ ਟ੍ਰੈਕਿੰਗ, ਇਨਸਾਈਡ-ਆਊਟ ਟ੍ਰੈਕਿੰਗ ਅਤੇ ਹੈਂਡ ਟ੍ਰੈਕਿੰਗ ਵਰਗੇ ਸੈਂਸਰ ਮਿਲਦੇ ਹਨ। ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਇਨ੍ਹਾਂ ਦੇ ਨਾਲ ਵਾਈ-ਫਾਈ 6 ਅਤੇ ਬਲੂਟੁੱਥ 5 ਦੇ ਨਾਲ ਯੂ.ਐੱਸ.ਬੀ. ਟਾਈਪ-ਸੀ ਅਤੇ ਪੀ.ਸੀ.-ਵੀ.ਆਰ. ਕੇਬਲ ਦਾ ਸਪੋਰਟ ਮਿਲਦਾ ਹੈ।
ਬੈਟਰੀ ਨੂੰ ਲੈ ਕੇ ਕੰਪਨੀ ਦਾ ਕਹਿਣਾ ਹੈ ਕਿ ਦੋਵਾਂ ਹੈੱਡਸੈੱਟ ਦੇ ਨਾਲ 3 ਘੰਟਿਆਂ ਤੋਂ ਜ਼ਿਆਦਾ ਦੀ ਬੈਟਰੀ ਲਾਈਫ ਮਿਲਦੀ ਹੈ। ਹੈੱਡਸੈੱਟ 'ਚ 5,500mAh ਬੈਟਰੀ ਅਤੇ ਕੁਆਲਕਾਮ ਕੁਇਕ ਚਾਰਜਰ 3 ਦਾ ਸਪੋਰਟ ਮਿਲਦਾ ਹੈ। ਹੈੱਡਸੈੱਟ 'ਚ ਨੈਵਿਗੇਸ਼ਨ ਲਈ ਬਟਨ ਦਾ ਸਪੋਰਟ ਹੈ।