Airtel ਨੇ ਫਿਰ ਦਿਖਾਇਆ 5G ਦਾ ਦਮ! ਭਾਰਤ ਦੇ ਪਹਿਲੇ ਕਲਾਊਡ ਗੇਮਿੰਗ ਸੈਸ਼ਨ ਦਾ ਕੀਤਾ ਸਫਲ ਟ੍ਰਾਇਲ
Friday, Sep 03, 2021 - 12:52 PM (IST)

ਗੈਜੇਟ ਡੈਸਕ– ਟੈਲੀਕਾਮ ਆਪਰੇਟਰ ਭਾਰਤੀ ਏਅਰਟੈੱਲ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ਭਾਰਤ ਦੇ ਪਹਿਲੇ ਕਲਾਊਡ ਗੇਮਿੰਗ ਸੈਸ਼ਲ ਦਾ 5ਜੀ ਇਨਵਾਇਰਮੈਂਟ ’ਚ ਸਫਲ ਟ੍ਰਾਇਲ ਕੀਤਾ ਹੈ। ਇਸ ਦਾ ਟ੍ਰਾਇਲ ਗੁਰੂਗ੍ਰਾਮ ਦੇ ਮਾਨੇਸਰ ’ਚ ਆਯੋਜਿਤ ਕੀਤਾ ਗਿਆ ਸੀ। ਟ੍ਰਾਇਲ ਦੌਰਾਨ ਕੰਪਨੀ ਨੇ ਡਿਪਾਰਟਮੈਂਟ ਆਫਰ ਟੈਲੀਕਾਮ (DoT) ਦੇ ਅਲਾਟ ਸਪੈਕਟ੍ਰਮ ’ਤੇ ਟ੍ਰਾਇਲ ਕੀਤਾ। ਭਾਰਤੀ ਏਅਰਟੈੱਲ ਦੇ ਚੀਫ ਟੈਕਨਾਲੋਜੀ ਅਫਸਰ ਰਣਦੀਪ ਸੈਖਨ ਨੇ ਵਰਚੁਅਲ ਪ੍ਰੈੱਸ ਬ੍ਰੀਫਿੰਗ ’ਚ ਕਿਹਾ ਕਿ ਮੋਬਾਇਲ ਗੇਮਿੰਗ ਇਕ ਨਵਾਂ ਚਲਣ ਹੈ ਅਤੇ ਕਲਾਊਡ ਗੇਮਿੰਗ ਦੀ ਪ੍ਰਸਿੱਧੀ ’ਚ 5ਜੀ ਦਾ ਅਹਿਮ ਯੋਗਦਾਨ ਰਹਿਣ ਵਾਲਾ ਹੈ, ਜਿਸ ਨਾਲ ਯੂਜ਼ਰਸ ਨੂੰ ਗੇਮਿੰਗ ਦੌਰਾਨ ਹਾਈ-ਸਪੀਡ ਅਤੇ ਲੋਡ ਲੇਟੈਂਸੀ ਦਾ ਮਜ਼ਾ ਮਿਲੇਗਾ। ਇਹ ਸ਼ਾਨਦਾਰ ਡਿਜੀਟਲ ਫਿਊਰ ਦੀ ਸ਼ੁਰੂਆਤ ਹੈ। ਅਜਿਹੇ ’ਚ ਗਾਹਕਾਂ ਨੂੰ 5ਜੀ ਦੇ ਰੋਲਆਊਟ ਤੋਂ ਬਾਅਦ ਦੇ ਰੋਮਾਂਚਕ ਸਫਰ ਲਈ ਤਿਆਰ ਰਹਿਣਾ ਚਾਹੀਦਾ ਹੈ।
ਕਲਾਊਡ ਗੇਮਿੰਗ ਦੇ ਫਾਇਦੇ
- ਕਲਾਊਡ ਗੇਮਿੰਗ ’ਚ ਗਾਹਕ ਰੀਅਲ ਟਾਈਮ ਗੇਮਿੰਗ ਦਾ ਮਜ਼ਾ ਲੈ ਸਕਣਗੇ। ਨਾਲ ਹੀ ਇਸ ਲਈ ਗਾਹਕਾਂ ਨੂੰ ਜ਼ਿਆਦਾ ਜੀ.ਬੀ. ਵਾਲੀ ਗੇਮ ਨੂੰ ਡਾਊਨਲੋਡ ਕਰਨ ਦੀ ਲੋੜ ਨਹੀਂ ਹੋਵੇਗੀ। ਇਸ ਤੋਂ ਇਲਾਵਾ ਗੇਮਿੰਗ ਹਾਰਡਵੇਅਰ ’ਤੇ ਵੀ ਨਿਵੇਸ਼ ਕਰਨਾ ਹੋਵੇਗਾ।
- ਕਲਾਊਡ ਗੇਮਿੰਗ ਨਿਊ ਨਾਰਮਲ ਬਣ ਕੇ ਉਭਰੇਗਾ। ਜਿਥੇ ਗਾਹਕ ਹਾਈ-ਐਂਡ ਕੰਸੋਲ ਲਾਈਟ ਗੇਮਿੰਗ ਦਾ ਮਜ਼ਾ ਆਪਣੇ ਸਮਾਰਟਫੋਨ ਅਤੇ ਟੈਲਬੇਟ ’ਤੇ ਲੈ ਸਕਣਗੇ।
- ਭਾਰਤ ’ਚ ਮੋਬਾਇਲ ਗੇਮਿੰਗ ਦਾ 2.5 ਬਿਲੀਅਮ ਦਾ ਬਾਜ਼ਾਰ ਹੈ। ਮੌਜੂਦਾ ਸਮੇਂ ’ਚ ਭਾਰਤ ’ਚ ਅਨੁਮਾਨਿਤ 436 ਮਿਲੀਅਨ ਆਨਲਾਈਨ ਗੇਮਰ ਹਨ, ਜਿਨ੍ਹਾਂ ਦੀ ਗਿਣਤੀ ਸਾਲ 2022 ’ਚ ਵਧ ਕੇ 510 ਮਿਲੀਅਨ ਹੋਣ ਦਾ ਅਨੁਮਾਨ ਹੈ।
ਏਅਰਟੈੱਲ ਨੇ 5ਜੀ ਕਲਾਊਡ ਗੇਮਿੰਗ ਦੇ ਟ੍ਰਾਇਲ ਲਈ ਦੋ ਪ੍ਰਸਿੱਧ ਗੇਮਰਾਂ Mortal (Naman Mathur) ਅਤੇ Mamba (Salman Ahmad) ਨਾਲ ਸਾਂਝੇਦਾਰੀ ਕੀਤੀ ਸੀ। ਇਸ ਸਾਲ ਦੀ ਸ਼ੁਰੂਆਤ ’ਚ ਏਅਰਟੈੱਲ ਨੇ 5ਜੀ ਸਰਵਿਸ ਦਾ ਲਾਈਵ 4ਜੀ ਨੈੱਟਵਰਕ ’ਤੇ ਹੈਦਰਾਬਾਦ ’ਚ ਸਫਲ ਟ੍ਰਾਇਲ ਕੀਤਾ ਸੀ। ਏਅਰਟੈੱਲ ਵਲੋਂ ਮੌਜੂਦਾ ਸਮੇਂ ’ਚ ਦੇਸ਼ ਭਰ ਦੇ ਕਈ ਸ਼ਹਿਰਾਂ ’ਚ 5ਜੀ ਟ੍ਰਾਇਲ ਕੀਤਾ ਜਾ ਰਿਹਾ ਹੈ। ਇਸ ਵਿਚ Ericsson ਅਤੇ Nokia ਕੰਪਨੀ Airtel ਦੀਆਂ ਸਾਂਝੇਦਾਰ ਹਨ।