Airtel ਦੇ ਇਸ ਪਲਾਨ ’ਚ ਹੁਣ ਮਿਲੇਗਾ ਦੁਗਣਾ ਫਾਇਦਾ

10/01/2019 11:56:44 AM

ਗੈਜੇਟ ਡੈਸਕ– ਏਅਰਟੈੱਲ ਨੇ ਆਪਣੇ 65 ਰੁਪਏ ਵਾਲੇ ਸਮਾਰਟ ਰੀਚਾਰਜ ’ਚ ਡਬਲ ਟਾਕਟਾਈਮ ਦੇਣਾ ਸ਼ੁਰੂ ਕਰ ਦਿੱਤਾ ਹੈ। ਦੱਸ ਦੇਈਏ ਕਿ ਏਅਰਟੈੱਲ ਨੇ ਪਿਛਲੇ ਸਾਲ ਟਾਕਟਾਈਮ ਪਲਾਨਸ ਨੂੰ ਹਟਾਉਣ ਤੋਂ ਬਾਅਦ ਸਮਾਰਟ ਰੀਚਾਰਜ ਪਲਾਨਸ ਦੀ ਰੇਂਜ ਨੂੰ ਪੇਸ਼ ਕੀਤਾ ਸੀ। ਇਨ੍ਹਾਂ ਸਮਾਰਟ ਰੀਚਾਰਜ ਪਲਾਨਸ ’ਚ ਏਅਰਟੈੱਲ ਵਲੋਂ ਡਾਟਾ, ਟਾਕਟਾਈਮ ਅਤੇ ਖਾਸ ਮਿਆਦ ਲਈ ਰੇਟ ਕਟਰ ਫਾਇਦੇ ਦਿੱਤੇ ਜਾਂਦੇ ਹਨ। ਇਹ ਮਿਆਦ 28 ਦਿਨਾਂ ਤੋਂ 84 ਦਿਨਾਂ ਦੇ ਵਿਚਕਾਰ ਹੁੰਦੀ ਹੈ। 

ਕੰਪਨੀ ਨੇ 65 ਰੁਪਏ ਵਾਲੇ ਸਮਾਰਟ ਰੀਚਾਰਜ ਪਲਾਨ ’ਚ ਹੁਣ ਡਬਲ ਟਾਕਟਾਈਮ ਦਾ ਫਾਇਦਾ ਦਿੱਤਾ ਜਾ ਰਿਹਾ ਹੈ, ਜੋ ਕਿ 130 ਰੁਪਏ ਹੈ। ਹਾਲਾਂਕਿ ਇਹ ਫਾਇਦੇ ਸਿਰਫ ਚੁਣੇ ਹੋਏ ਰਾਜਾਂ ’ਚ ਦਿੱਤਾ ਜਾ ਰਿਹਾ ਹੈ। ਇਸ ਪਲਾਨ ਦੇ ਦੂਜੇ ਫਾਇਦਿਆਂ ਬਾਰੇ ਗੱਲ ਕਰੀਏ ਤਾਂ ਇਸ ਵਿਚ 200 ਐੱਮ.ਬੀ. ਡਾਟਾ ਮਿਲੇਗਾ ਅਤੇ ਵਾਇਸ ਕਾਲਸ ਲਈ 60 ਪੈਸੇ ਪ੍ਰਤੀ ਮਿੰਦ ਦੀ ਦਰ ਨਾਲ ਚਾਰਜ ਕੀਤਾ ਜਾਵੇਗਾ। ਇਸ ਪਲਾਨ ਦੀ ਮਿਆਦ 28 ਦਿਨਾਂ ਦੀ ਹੈ। 

ਇਨ੍ਹਾਂ ਰਾਜਾਂ ’ਚ ਮਿਲੇਗਾ ਫਾਇਦਾ 
ਏਅਰਟੈੱਲ ਨੇ 65 ਰੁਪਏ ਵਾਲੇ ਪ੍ਰੀਪੇਡ ਰੀਚਾਰਜ ਪਲਾਨ ’ਚ ਹੁਣ ਡਬਲ ਟਾਕਟਾਈਮ ਜਿਨ੍ਹਾਂ ਰਾਜਾਂ ’ਚ ਦਿੱਤਾ ਜਾ ਰਿਹਾ ਹੈ ਉਨ੍ਹਾਂ ’ਚ- ਅਸਾਮ, ਬਿਹਾਰ ਅਤੇ ਝਾਰਖੰਡ, ਗੁਜਰਾਤ, ਹਰਿਆਣਾ, ਹਿਮਾਚਰ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਮੱਧ-ਪ੍ਰਦੇਸ਼ ਅਤੇ ਛੱਤੀਸਗੜ੍ਹ, ਨੌਰਥ ਈਸਟ, ਉੜੀਸਾ, ਰਾਜਸਥਾਨ, ਈਸਟ ਯੂ.ਪੀ., ਵੈਸਟ ਯੂ.ਪੀ., ਉੱਤਰਾਖੰਡ ਅਤੇ ਪਛੱਮੀ ਬੰਗਾਲ ਸ਼ਾਮਲ ਹਨ। 

ਜਾਣੇ ਪਲਾਨ ’ਚ ਕੀ-ਕੀ ਮਿਲੇਗਾ
ਆਂਧਰ ਪ੍ਰਦੇਸ਼ ਅਤੇ ਤੇਲੰਗਾਨਾ, ਕੋਲਕਾਤਾ, ਦਿੱਲੀ-ਐੱਨ.ਸੀ.ਆਰ., ਚੇਨਈ ਅਤੇ ਮੁੰਬਈ ਵਰਗੇ ਰਾਜਾਂ ’ਚ ਅਜੇ ਵੀ ਇਹ ਪਲਾਨ ਪੁਰਾਣੇ ਫਾਇਦਿਆਂ ਨਾਲ ਹੀ ਉਪਲੱਬਧ ਹੈ। ਉਪਰ ਦੱਸੇ ਗਏ ਰਾਜਾਂ ’ਚ 65 ਰੁਪਏ ਵਾਲੇ ਪਲਾਨ ਨੂੰ 130 ਰੁਪਏ ਟਾਕਟਾਈਮ ਅਤੇ 200 ਐੱਮ.ਬੀ. 4ਜੀ/3ਜੀ/2ਜੀ ਡਾਟਾ ਦੇ ਨਾਲ ਉਪਲੱਬਧ ਕਰਵਾਇਆ ਜਾ ਰਿਹਾ ਹੈ। ਨਾਲ ਹੀ ਗਾਹਕਾਂ ਨੂੰ ਵਾਇਸ ਕਾਲਸ ਲਈ 60 ਪੈਸੇ ਪ੍ਰਤੀ ਮਿੰਟ ਦੀ ਦਰ ਨਾਲ ਭੁਗਤਾਨ ਕਰਨਾ ਹੋਵੇਗਾ। ਇਸ ਪਲਾਨ ਦੀ ਮਿਆਦ 28 ਦਿਨਾਂ ਦੀ ਰੱਖੀ ਗਈ ਹੈ। 

ਏਅਰਟੈੱਲ ਦੁਆਰਾ ਜਿਨ੍ਹਾਂ ਰਾਜਾਂ ’ਚ ਡਬਲ ਟਾਕਟਾਈਮ ਫਾਇਦਾ ਨਹੀਂ ਦਿੱਤਾ ਜਾ ਰਿਹਾ, ਉਥੇ ਕੰਪਨੀ ਦੁਆਰਾ 55 ਰੁਪਏ ਟਾਕਟਾਈਮ, 200 ਐੱਮ.ਬੀ. ਡਾਟਾ ਅਤੇ ਵਾਇਸ ਕਾਲਸ 60 ਪੈਸੇ ਪ੍ਰਤੀ ਮਿੰਟ ਦੀ ਦਰ ਨਾਲ ਦਿੱਤਾ ਜਾ ਰਿਹਾ ਹੈ। 


Related News