ਪੰਜਾਬ ਦੇ ਇਸ ਇਲਾਕੇ ''ਚ ਜ਼ੋਰਦਾਰ ਧਮਾਕਾ! LPG ਦੀ ਕਿੱਲਤ ਵਿਚਾਲੇ ਬਾਲ਼ਿਆ ਸਟੋਵ ਤੇ ਫ਼ਿਰ...

Wednesday, Mar 25, 2026 - 07:19 PM (IST)

ਪੰਜਾਬ ਦੇ ਇਸ ਇਲਾਕੇ ''ਚ ਜ਼ੋਰਦਾਰ ਧਮਾਕਾ! LPG ਦੀ ਕਿੱਲਤ ਵਿਚਾਲੇ ਬਾਲ਼ਿਆ ਸਟੋਵ ਤੇ ਫ਼ਿਰ...

ਲੁਧਿਆਣਾ (ਖ਼ੁਰਾਨਾ): ਘਰੇਲੂ ਗੈਸ ਦੀ ਕਿੱਲਤ ਵਿਚਾਲੇ ਆਮ ਲੋਕ, ਖ਼ਾਸ ਤੌਰ 'ਤੇ ਪ੍ਰਵਾਸੀ ਮਜ਼ਦੂਰ ਆਪਣੇ ਘਰਾਂ ਵਿਚ ਰੋਟੀ-ਸਬਜ਼ੀ ਬਣਾਉਣ ਲਈ ਲੱਕੜ, ਕੋਲ਼ਾ ਤੇ ਮਿੱਟੀ ਦੇ ਤੇਲ ਆਦਿ ਦੀ ਵਰਤੋਂ ਕਰਨ ਲਈ ਮਜਬੂਰ ਹੋਣ ਲੱਗ ਪਏ ਹਨ। ਅਜਿਹੇ ਵਿਚ ਹਾਦਸਿਆਂ ਦੀ ਸੰਭਾਵਨਾ ਵੀ ਵੱਧ ਗਈ ਹੈ।

ਕੰਗਣਵਾਲ ਖੇਤਰ ਵਿਚ ਇਕ ਅਜਿਹੀ ਹੀ ਭਿਆਨਕ ਘਟਨਾ ਵਾਪਰੀ, ਜਦੋਂ ਇਕ ਸਟੋਵ ਦਾ ਬਰਨਰ ਫਟ ਗਿਆ, ਜਿਸ ਨਾਲ ਇਕ 22 ਸਾਲਾ ਨੌਜਵਾਨ ਬੁਰੀ ਤਰ੍ਹਾਂ ਝੁਲਸ ਗਿਆ। ਸਥਾਨਕ ਲੋਕਾਂ ਨੇ ਪੀੜਤ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਚਸ਼ਮਦੀਦਾਂ ਦੇ ਅਨੁਸਾਰ, ਪੀੜਤ ਚੰਦਨ ਕੁਮਾਰ, ਕੰਗਣਵਾਲ ਖੇਤਰ ਦੇ ਪੁਰਾਣੀ ਚੁੰਗੀ ਨੇੜੇ ਕਿਰਾਏ ਦੇ ਮਕਾਨ ਵਿਚ ਆਪਣੇ ਚਾਚੇ ਮਿਥੁਨ ਨਾਲ ਰਹਿੰਦਾ ਹੈ ਅਤੇ ਸਾਈਕਲ ਮੁਰੰਮਤ ਦਾ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਮੰਗਲਵਾਰ ਦੇਰ ਰਾਤ, ਜਦੋਂ ਉਸ ਦੇ ਘਰ ਵਿਚ ਗੈਸ ਖ਼ਤਮ ਹੋ ਗਈ, ਤਾਂ ਚੰਦਨ ਕੁਮਾਰ ਸਟੋਵ ਵਿਚ ਡੀਜ਼ਲ ਪਾ ਕੇ ਖਾਣਾ ਪਕਾਉਣ ਦੀ ਤਿਆਰੀ ਕਰ ਰਿਹਾ ਸੀ। ਸਟੋਵ ਵਿਚ ਹਵਾ ਦਾ ਦਬਾਅ ਵਧਣ ਕਾਰਨ, ਇਕ ਵੱਡਾ ਧਮਾਕਾ ਹੋਇਆ। ਇਸ ਕਾਰਨ ਵੇਖਦੇ ਹੀ ਵੇਖਦੇ ਅੱਗ ਦੀਆਂ ਭਿਆਨਕ ਲਪਟਾਂ ਅਸਮਾਨ ਛੂਹਣ ਲੱਗ ਪਈਆਂ ਤੇ ਚੰਦਨ ਅੱਗ ਦੀ ਲਪੇਟ ਵਿਚ ਆ ਕੇ ਬੁਰੀ ਤਰ੍ ਝੁਲਸ ਗਿਆ। 

ਪੀੜਤ ਚੰਦਨ ਕੁਮਾਰ ਦੇ ਚਾਚਾ ਮਿਥੁਨ ਨੇ ਦੱਸਿਆ ਕਿ ਹਾਦਸਾ ਹੋਣ ਦੇ ਤੁਰੰਤ ਬਾਅਦ ਇਲਾਕੇ ਵਿਚ ਭਾਜੜਾਂ ਪੈ ਗੀਆਂ ਤੇ ਲੋਕ ਆਪਣੀ ਜਾਨ ਬਚਾਉਣ ਲਈ ਇੱਧਰੋਂ-ਉੱਧਰ ਭੱਜਣ ਲੱਗ  ਪਏ। ਇਸ ਦੌਰਾਨ ਕੁਝ ਲੋਕਾਂ ਨੇ ਤੁਰੰਤ ਚੰਦਨ ਨੂੰ ਆਟੋ ਰਾਹੀਂ ਸਾਹਨੇਵਾਲ ਦੇ ਸਿਵਲ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਮੁੱਢਲਾ ਇਲਾਜ ਕਰਨ ਮਗਰੋਂ ਬਿਹਤਰ ਇਲਾਜ ਲਈ ਨਿਜੀ ਹਸਪਤਾਲ ਵਿਚ ਰੈਫ਼ਰ ਕਰ ਦਿੱਤਾ ਹੈ। 


author

Anmol Tagra

Content Editor

Related News