37 ਕਰੋੜ ਲੋਕਾਂ ਨੂੰ ਝਟਕਾ! JIO ਮਗਰੋਂ ਹੁਣ Airtel ਨੇ ਵੀ ਮਹਿੰਗਾ ਕੀਤਾ ਰਿਚਾਰਜ

Friday, Jun 28, 2024 - 11:16 AM (IST)

37 ਕਰੋੜ ਲੋਕਾਂ ਨੂੰ ਝਟਕਾ! JIO ਮਗਰੋਂ ਹੁਣ Airtel ਨੇ ਵੀ ਮਹਿੰਗਾ ਕੀਤਾ ਰਿਚਾਰਜ

ਗੈਜੇਟ ਡੈਸਕ- ਰਿਲਾਇੰਸ ਜੀਓ ਮਗਰੋਂ ਹੁਣ ਏਅਰਟੈੱਲ ਨੇ ਵੀ ਗਾਹਕਾਂ ਨੂੰ ਝਟਕਾ ਦਿੱਤਾ ਹੈ। ਜੀਓ ਦੀ ਰਾਹ 'ਤੇ ਚਲਦਿਆਂ ਏਅਰਟੈੱਲ ਨੇ ਵੀ ਆਪਣੇ ਟਾੱਪ-ਅਪ ਪਲਾਨ ਮਹਿੰਗੇ ਕਰ ਦਿੱਤੇ ਹਨ। ਇਸ ਦਾ ਸਿੱਧਾ ਅਸਰ Airtel Bharti ਦੇ 37 ਕਰੋੜ ਯੂਜ਼ਰਸ 'ਤੇ ਪਵੇਗਾ। ਹੁਣ Airtel ਯੂਜ਼ਰਸ ਨੂੰ ਜ਼ਿਆਦਾ ਕੀਮਤ ਦੇ ਕੇ ਰਿਚਾਰਜ ਕਰਵਾਉਣਾ ਪਵੇਗਾ। ਏਅਰਟੈੱਲ ਨੇ ਟੈਰਿਫ ਵਿਚ 10-21 ਫ਼ੀਸਦੀ ਤਕ ਦਾ ਵਾਧਾ ਕੀਤਾ ਹੈ।

ਏਅਰਟੈੱਲ ਨੇ ਕੀਮਤਾਂ ਵਿਚ ਵਾਧੇ ਦਾ ਐਲਾਨ ਕਰਦਿਆਂ ਕਿਹਾ ਕਿ, "ਅਸੀਂ ਇਹ ਯਕੀਨੀ ਬਣਾਇਆ ਹੈ ਕਿ ਬਜਟ ਦੀ ਚੁਣੌਤੀ ਵਾਲੇ ਯੂਜ਼ਰਸ 'ਤੇ ਕਿਸੇ ਵੀ ਤਰ੍ਹਾਂ ਦਾ ਬੋਝ ਨਾ ਪਵੇ, ਇਸ ਲਈ ਸ਼ੁਰੂਆਤੀ ਪੱਧਰ ਦੇ ਪਲਾਨ ਵਿਚ ਬਹੁਤ ਮਾਮੂਲੀ ਵਾਧਾ (70 ਪੈਸੇ ਪ੍ਰਤੀ ਦਿਨ ਤੋਂ ਘੱਟ) ਕੀਤਾ ਗਿਆ ਹੈ।" Airtel ਯੂਜ਼ਰਸ ਨੂੰ ਹੁਣ 179 ਰੁਪਏ ਵਾਲੇ ਪਲਾਨ ਲਈ ਹੁਣ 199 ਰੁਪਏ, 455 ਰੁਪਏ ਵਾਲੇ ਪਲਾਨ ਲਈ 509 ਰੁਪਏ ਅਤੇ 1799 ਰੁਪਏ ਵਾਲੇ ਪਲਾਨ ਲਈ 1999 ਰੁਪਏ ਖਰਚਣਗੇ ਪੈਣਗੇ। ਇਸੇ ਤਰ੍ਹਾਂ ਹੀ ਬਾਕੀ ਪਲਾਨਜ਼ ਦੀਆਂ ਕੀਮਤਾਂ ਵਿਚ ਵੀ ਵਾਧਾ ਕੀਤਾ ਗਿਆ ਹੈ। ਏਅਰਟੈੱਲ ਨੇ ਇਕ ਬਿਆਨ ਵਿਚ ਦੱਸਿਆ ਕਿ ਨਵੀਂ ਕੀਮਤਾਂ 3 ਜੁਲਾਈ ਤੋਂ ਲਾਗੂ ਹੋਣਗੀਆਂ।

PunjabKesari

ਇਹ ਖ਼ਬਰ ਵੀ ਪੜ੍ਹੋ - ਤੜਕਸਾਰ ਦਿੱਲੀ Airport 'ਤੇ ਵਾਪਰਿਆ ਵੱਡਾ ਹਾਦਸਾ! ਲੋਕਾਂ ਨੂੰ ਪਈਆਂ ਭਾਜੜਾਂ (ਵੀਡੀਓ)

ਵੋਡਾਫ਼ੋਨ-ਆਈਡੀਆ ਵੀ ਮਹਿੰਗਾ ਕਰ ਸਕਦੇ ਹਨ ਪਲਾਨ

ਵੀਰਵਾਰ ਨੂੰ ਰਿਲਾਇੰਸ ਜੀਓ ਨੇ ਰਿਚਾਰਜ ਮਹਿੰਗੇ ਕੀਤੇ ਸਨ। ਜੀਓ ਵੱਲੋਂ ਨਵੀਆਂ ਕੀਮਤਾਂ 3 ਜੁਲਾਈ ਤੋਂ ਲਾਗੂ ਹੋਣਗੀਆਂ। ਇਸ ਮਗਰੋਂ ਹੁਣ ਅਗਲੇ ਹੀ ਦਿਨ ਏਅਰਟੈੱਲ ਨੇ ਵੀ ਰਿਚਾਰਜ ਮਹਿੰਗਾ ਕਰ ਦਿੱਤਾ ਹੈ। ਇਸ ਲਈ ਕਿਆਸ ਲਗਾਏ ਜਾ ਰਹੇ ਹਨ ਕਿ ਹੁਣ ਵੋਡਾਫ਼ੋਨ-ਆਈਡੀਆ ਵੀ ਰਿਚਾਰਜ ਮਹਿੰਗੇ ਕਰ ਸਕਦੇ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News