Airtel ਦੇ ਇਸ ਪਲਾਨ ''ਚ ਮਿਲ ਰਿਹੈ 35ਜੀ.ਬੀ. 4ਜੀ ਡਾਟਾ

Monday, Jul 03, 2017 - 04:03 PM (IST)

Airtel ਦੇ ਇਸ ਪਲਾਨ ''ਚ ਮਿਲ ਰਿਹੈ 35ਜੀ.ਬੀ. 4ਜੀ ਡਾਟਾ

ਜਲੰਧਰ- ਭਾਰਤ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਏਅਰਟੈੱਲ ਨੇ ਆਪਣੇ ਗਾਹਕਾਂ ਲਈ ਇਕ ਨਵਾਂ ਪਲਾਨ ਪੇਸ਼ ਕੀਤਾ ਹੈ। ਇਸ ਪਲਾਨ ਤਹਿਤ ਗਾਹਕਾਂ ਨੂੰ 35ਜੀ.ਬੀ. ਹਾਈ-ਸਪੀਡ ਡਾਟਾ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਜਾਣਕਾਰੀ ਲਈ ਦੱਸ ਦਈਏ ਕਿ ਕੰਪਨੀ ਨੇ ਇਹ ਪਲਾਨ ਸਿਰਫ ਏਅਰਟੈੱਲ ਦੇ ਡੋਂਗਲ ਲਈ ਪੇਸ਼ ਕੀਤਾ ਹੈ। 

ਕੀ ਹੈ ਪਲਾਨ
499 ਰੁਪਏ ਦੇ ਰੀਚਾਰਜ 'ਤੇ ਕੰਪਨੀ ਗਾਹਕਾਂ ਨੂੰ 35ਜੀ.ਬੀ. ਡਾਟਾ ਦੇ ਰਹੀ ਹੈ ਜਿਸ ਦੀ ਮਿਆਦ 1 ਮਹੀਨੇ ਦੀ ਹੋਵੇਗੀ। ਦੱਸ ਦਈਏ ਕਿ ਇਸੇ ਪਲਾਨ 'ਚ ਪਹਿਲਾਂ 5ਜੀ.ਬੀ. ਡਾਟਾ ਮਿਲਦਾ ਸੀ। ਮਤਲਬ ਕਿ ਇਸ ਪਲਾਨ 'ਚ ਹੁਣ 30ਜੀ.ਬੀ. ਵਾਧੂ ਡਾਟਾ ਮਿਲ ਰਿਹਾ ਹੈ। ਇਹ ਪਲਾਨ ਨਵੇਂ ਅਤੇ ਪੁਰਾਣੇ ਦੋਵਾਂ ਗਾਹਕਾਂ ਲਈ ਹੈ। ਹਾਲਾਂਕਿ ਨਵੇਂ ਗਾਹਕਾਂ ਨੂੰ 37ਜੀ.ਬੀ. ਡਾਟਾ ਮਿਲੇਗਾ। ਇਸ ਪਲਾਨ ਦੀ ਮਿਆਦ 31 ਮਾਰਚ 2018 ਤੱਕ ਹੈ ਮਤਲਬ ਕਿ 31 ਮਾਰਚ 2018 ਤੱਕ ਇਹ ਪਲਾਨ ਲਿਆ ਜਾ ਸਕਦਾ ਹੈ। 

ਇਨ੍ਹਾਂ ਦੋ ਪਲਾਨ 'ਤੇ ਵੀ ਮਿਲ ਰਿਹਾ ਹੈ ਵਾਧੂ ਡਾਟਾ
699 ਰੁਪਏ ਦਾ ਰੀਚਾਰਜ ਕਰਾਉਣ 'ਤੇ ਗਾਹਕ ਰੋਜ਼ 2ਜੀ.ਬੀ. ਡਾਟਾ ਅਤੇ 8ਜੀ.ਬੀ. ਬੇਸ ਪਲਾਨ ਡਾਟਾ ਦਾ ਫਾਇਦਾ ਲੈ ਸਕਦੇ ਹਨ। ਮਤਲਬ ਕਿ ਕੁਲ 68ਜੀ.ਬੀ. ਡਾਟਾ। ਨਵੇਂ ਗਾਹਕਾਂ ਨੂੰ ਇਸੇ ਪਲਾਨ 'ਚ 70ਜੀ.ਬੀ. ਡਾਟਾ ਮਿਲੇਗਾ। 899 ਰੁਪਏ ਵਾਲੇ ਪਲਾਨ ਦੀ ਗੱਲ ਕਰੀਏ ਤਾਂ ਇਸ ਵਿਚ 12ਜੀ.ਬੀ. ਬੇਸ ਡਾਟਾ ਦੇ ਨਾਲ 3ਜੀ.ਬੀ. ਡਾਟਾ ਰੋਜ਼ ਮਿਲੇਗਾ। ਪੂਰੇ ਮਹੀਨੇ ਲਈ 102ਜੀ.ਬੀ. ਡਾਟਾ ਮਿਲੇਗਾ। ਨਵੇਂ ਗਾਹਕਾਂ ਨੂੰ 104 ਜੀ.ਬੀ. ਡਾਟਾ ਮਿਲੇਗਾ।


Related News