AIRTEL ਦੇ ਦੋ ਸ਼ਾਨਦਾਰ ਰੀਚਾਰਜ, 4 ਲੱਖ ਦਾ ਜੀਵਨ ਬੀਮਾ ਹੋ ਜਾਂਦੈ ਮੁਫ਼ਤ
Tuesday, May 11, 2021 - 03:32 PM (IST)
ਨਵੀਂ ਦਿੱਲੀ- ਇਸ ਮਾਹੌਲ ਵਿਚ ਜੀਵਨ ਬੀਮਾ ਕਵਰ ਨਹੀਂ ਹੈ ਤਾਂ ਇਕ ਰੀਚਾਰਜ ਤੁਹਾਨੂੰ ਇਹ ਕਵਰ ਮੁਫ਼ਤ ਪ੍ਰਦਾਨ ਕਰ ਸਕਦਾ ਹੈ। ਇਸ ਸਮੇਂ ਏਅਰਟੈੱਲ ਇਕਲੌਤਾ ਦੂਰਸੰਚਾਰ ਬ੍ਰਾਂਡ ਹੈ ਜੋ ਪ੍ਰੀਪੇਡ ਪਲਾਨ ਨਾਲ 4 ਲੱਖ ਰੁਪਏ ਤੱਕ ਦਾ ਜੀਵਨ ਬੀਮਾ ਪ੍ਰਦਾਨ ਕਰਦਾ ਹੈ। ਦਿੱਗਜ ਦੂਰਸੰਚਾਰ ਬ੍ਰਾਂਡ ਏਅਰਟੈੱਲ ਦੋ ਰੀਚਾਰਜਾਂ 'ਤੇ ਜੀਵਨ ਬੀਮਾ ਲਾਭ ਦੀ ਪੇਸ਼ਕਸ਼ ਕਰ ਰਿਹਾ ਹੈ। ਇਸ ਵਿਚ ਇਕ ਪ੍ਰੀਪੇਡ ਰੀਚਾਰਜ 279 ਦਾ ਅਤੇ ਦੂਜਾ 179 ਰੁਪਏ ਦਾ ਹੈ।
ਇੰਨਾ ਹੀ ਨਹੀਂ ਇਨ੍ਹਾਂ ਪਲਾਨਸ 'ਤੇ ਤੁਹਾਨੂੰ 2-ਜੀਬੀ ਤੱਕ ਡਾਟਾ ਤੇ ਅਨਲਿਮਿਟਡ ਨੈਸ਼ਨਲ ਕਾਲਸ ਦੀ ਸੁਵਿਧਾ ਵੀ ਮਿਲ ਰਹੀ ਹੈ। 279 ਰੁਪਏ ਦੇ ਪ੍ਰੀਪੇਡ ਰੀਚਾਰਜ 'ਤੇ ਐੱਚ. ਡੀ. ਐੱਫ. ਸੀ. ਲਾਈਫ ਵੱਲੋਂ 4 ਲੱਖ ਰੁਪਏ ਦਾ ਟਰਮ ਲਾਈਫ ਇੰਸ਼ੋਰੈਂਸ ਕਵਰ ਮਿਲ ਰਿਹਾ ਹੈ। ਇਸ ਪਲਾਨ ਵਿਚ ਅਸੀਮਤ ਐੱਸ. ਟੀ. ਡੀ. ਕਾਲਸ ਦੇ ਨਾਲ-ਨਾਲ ਰੋਮਿੰਗ ਮੁਫ਼ਤ ਹੈ। ਇਸ ਤੋਂ ਇਲਾਵਾ 1.5 ਜੀਬੀ ਤੱਕ ਡਾਟਾ ਰੋਜ਼ਾਨਾ ਮਿਲਦਾ ਹੈ, ਪ੍ਰਤੀ ਦਿਨ 100 ਐੱਸ. ਐੱਮ. ਐੱਸ. ਵੀ ਮੁਫ਼ਤ ਹਨ। ਇਸ ਪਲਾਨ ਦੀ ਵੈਲਡਿਟੀ 28 ਦਿਨ ਦੀ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ! ਇਨਕਮ ਟੈਕਸ ਵਿਭਾਗ ਦੀ ਰਡਾਰ 'ਤੇ ਕੋਵਿਡ ਨਿੱਜੀ ਹਸਪਤਾਲ
ਇੰਨੀ ਉਮਰ ਤੱਕ ਮਿਲਦੈ ਫਾਇਦਾ-
179 ਰੁਪਏ ਦੇ ਪ੍ਰੀਪੇਡ ਰੀਚਾਰਜ ਵਿਚ ਭਾਰਤੀ ਐਕਸਾ ਲਾਈਫ ਵੱਲੋਂ ਦੋ ਲੱਖ ਦਾ ਟਰਮ ਲਾਈਫ ਇੰਸ਼ੋਰੈਂਸ ਕਵਰ ਮਿਲਦਾ ਹੈ। ਇਸ ਵਿਚ ਵੀ ਅਨਲਿਮਿਟਡ STD ਕਾਲਸ ਅਤੇ ਰੋਮਿੰਗ ਮੁਫ਼ਤ ਹੈ। ਇਸ ਰੀਚਾਰਜ ਵਿਚ ਏਅਰਟੈੱਲ 28 ਦਿਨਾਂ ਦੀ ਵੈਲਡਿਟੀ ਨਾਲ 2-ਜੀਬੀ ਡਾਟਾ ਅਤੇ 300 ਐੱਸ. ਐੱਮ. ਐੱਸ. ਦੇ ਰਹੀ ਹੈ। ਇਕ ਵਾਰ ਜਦੋਂ ਤੁਸੀਂ ਆਪਣਾ ਨੰਬਰ ਰੀਚਾਰਜ ਕਰ ਲੈਂਦੇ ਹੋ ਤਾਂ ਤੁਹਾਨੂੰ ਪਾਲਿਸੀ ਹੋ ਜਾਣ ਦਾ ਐੱਸ. ਐੱਮ. ਐੱਸ. ਮਿਲੇਗਾ। ਜਿਸ ਦੇ ਨਾਂ 'ਤੇ ਸਿਮ ਹੈ ਉਸ ਦੇ ਨਾਮ 'ਤੇ ਪਾਲਿਸੀ ਬਣੇਗੀ। ਇਸ ਤੋਂ ਬਾਅਦ ਤੁਸੀਂ ਆਪਣਾ ਪਤਾ ਤੇ ਨੋਮਿਨੀ ਵੇਰਵਾ ► ਏਅਰਟੈੱਲ ਥੈਂਕਸ ਐਪ 'ਤੇ ਭਰ ਸਕਦੇ ਹੋ ਜਾਂ ਆਪਣੇ ਨੇੜਲੇ ਕਿਸੇ ਵੀ ਏਅਰਟੈੱਲ ਰਿਟੇਲਰ ਕੋਲੋਂ ਭਰਾ ਸਕਦੇ ਹੋ। 18 ਤੋਂ 54 ਸਾਲ ਦਾ ਕੋਈ ਵੀ ਵਿਅਕਤੀ ਇਸ ਦਾ ਫਾਇਦਾ ਲੈ ਸਕਦਾ ਹੈ, ਜਦੋਂ ਤੱਕ ਤੁਹਾਡਾ ਰੀਚਾਰਜ ਅੱਗੇ ਚੱਲਦਾ ਰਹੇਗਾ ਪਾਲਿਸੀ ਐਕਟੀਵੇਟ ਰਹੇਗੀ।
ਇਹ ਵੀ ਪੜ੍ਹੋ- ਪੈਟਰੋਲ, ਡੀਜ਼ਲ ਕੀਮਤਾਂ 'ਚ ਇੰਨਾ ਉਛਾਲ, ਪੰਜਾਬ 'ਚ ਰਿਕਾਰਡ 'ਤੇ ਪੁੱਜੇ ਮੁੱਲ
►ਖਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ